Back ArrowLogo
Info
Profile

ਉਬਲ ਪਏ ਤੇ ਉਹਨਾਂ ਸੋਵੀਅਤ ਸ਼ਕਤੀ ਨੂੰ ਹੂੰਝ ਕੇ ਪਰੇ ਸੁੱਟ ਦਿੱਤਾ।

ਤੇ ਹੁਣ ਕੇਖ ਚੀਕਦੇ ਛੱਕੜਿਆਂ ਦੇ ਪਿੱਛੇ, ਬੁੜ ਬੁੜ ਕਰਦੇ ਰੀਫੂਜੀਆਂ, ਫੁਰਕਾੜੇ ਮਾਰਦੇ ਘੋੜਿਆਂ ਤੇ ਉੱਡਦੀ ਧੂੜ ਵਿੱਚ ਟੁਰੀ ਜਾ ਰਿਹਾ ਸੀ।

8

ਪਹਾੜਾਂ ਦੇ ਪੈਰਾਂ ਵਿੱਚ, ਆਖਰੀ ਸਟੇਸ਼ਨ ਬੜਾ ਰੋਲ-ਘਚੋਲੇ ਵਾਲਾ ਸੀ: ਟੁਟੀਆਂ ਭੱਜੀਆਂ ਫੌਜੀ ਯੂਨਿਟਾਂ ਅਤੇ ਸਿਪਾਹੀਆਂ ਦੇ ਵੱਖੋ ਵੱਖਰੇ ਟੋਲਿਆਂ ਨੇ, ਆਫਤ ਖੜ੍ਹੀ ਕੀਤੀ ਹੋਈ ਸੀ; ਉੱਚੀਆਂ ਉੱਚੀਆਂ ਆਵਾਜ਼ਾਂ, ਰੋਣ, ਰੋਲਾ ਤੇ ਗੁੱਸੇ ਦੀ ਲਹਿਰ ਛਿੜੀ ਹੋਈ ਸੀ। ਸਟੇਸ਼ਨ ਦੇ ਪਿਛਲੇ ਪਾਸਿਉਂ, ਤਾੜ ਤਾੜ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਸੀ।

ਰੁੱਕ ਰੁੱਕ ਕੇ, ਛੱਡੀਆਂ ਤੋਪਾਂ ਦੀ ਆਵਾਜ਼ ਵੀ ਆਉਂਦੀ।

ਕੋਜੂਖਆਪਣੇ ਫੌਜੀ ਦਸਤੇ ਤੇ ਰੀਫ਼ੂਜੀਆਂ ਨੂੰ ਲੈ ਕੇ ਅੱਗੇ ਪਹੁੰਚ ਚੁੱਕਾ ਸੀ। ਸਮੋਲੋਦੂਰੋਵ ਦੂਜੇ ਦਸਤੇ ਤੇ ਰੀਫੂਜੀਆਂ ਨਾਲ, ਪਿੱਛੇ ਪਿੱਛੇ ਆ ਪਹੁੰਚਿਆ। ਦੂਜੀਆਂ ਟੁਕੜੀਆਂ ਵੀ, ਕਸਾਕਾਂ ਦੀਆਂ ਸਤਾਈਆਂ ਹੋਈਆਂ, ਲਗਾਤਾਰ ਆਈ ਜਾ ਰਹੀਆਂ ਸਨ। ਲੱਖਾਂ ਦੀ ਗਿਣਤੀ ਵਿੱਚ ਲੋਕ ਇੱਕ ਸੌੜੀ ਜਿਹੀ ਥਾਂ 'ਤੇ ਆ ਜੁੜੇ ਸਨ । ਸਭ ਜਾਣਦੇ ਸਨ ਕਿ ਨਾ ਤਾਂ ਫੌਜੀਆਂ ਤੇ ਨਾ ਕਸਾਕਾਂ ਕਿਸੇ ਨੂੰ ਬਖਸ਼ਣਾ ਹੈ। ਸਭ ਨੂੰ ਤਲਵਾਰਾਂ ਜਾਂ ਗੋਲੀਆਂ ਨਾਲ ਮਾਰ ਹੀ ਦਿੱਤਾ ਜਾਣਾ ਹੈ ਤੇ ਜਾਂ ਫਾਹੇ ਲਾ ਦੇਣਾ ਹੈ ਤੇ ਜਾਂ ਜਿਉਂਦਿਆਂ ਦੱਬ ਦਿੱਤਾ ਜਾਣਾ ਹੈ।

ਕਈ ਵੇਰ ਬੇਵਸੀ ਦੀ ਹਵਾ ਉੱਡੀ: "ਸਾਡਾ ਕੁਝ ਨਹੀਂ ਰਿਹਾ। ਸਾਡੇ ਕਮਾਂਡਰਾਂ ਨੇ ਸ਼ਰਾਬ ਬਦਲੇ ਸਾਨੂੰ ਵੇਚ ਦਿੱਤਾ ਹੈ!' ਤੇ ਜਦ ਗੋਲਿਆਂ ਦੀ ਆਵਾਜ਼ ਹੋਰ ਦਿਲ ਕੰਬਾਣ ਲੱਗੀ, ਤਾਂ ਉਹ ਲੰਬੂਆਂ ਵਾਂਗ ਭੜਕ ਉੱਠੇ: "ਜਿਸ ਹੀਲੇ ਆਪਣੇ ਆਪ ਨੂੰ ਬਚਾਅ ਸਕਦੇ ਹੋ, ਬਚਾ ਲਓ। ਨੱਸ ਜਾਓ, ਜਵਾਨੋ।"

ਕੋਜ਼ੂਖ ਦੇ ਦਸਤੇ ਦੇ ਫੌਜੀਆਂ ਨੇ, ਕਸਾਕਾਂ ਨੂੰ ਪਿੱਛੇ ਮਾਰ ਭਜਾਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਇਸ ਭਾਜੜ ਨੂੰ ਰੋਕੀ ਰੱਖਿਆ, ਪਰ ਗੱਲ ਸਾਫ਼ ਸੀ ਕਿ ਕਿਸੇ ਵੇਲੇ ਵੀ ਕਾਰਾ ਵਰਤ ਕੇ ਰਹਿਣਾ ਸੀ।

ਕਮਾਂਡਰ ਕਿੰਨਾ ਚਿਰ ਆਪਸ ਵਿੱਚ ਮਜਲਸਾਂ ਕਰਦੇ ਰਹੇ, ਪਰ ਸਿੱਟਾ ਕੋਈ ਵੀ ਨਾ ਨਿਕਲਿਆ। ਕੋਈ ਵੀ ਇਹ ਨਾ ਦੱਸ ਸਕਿਆ ਕਿ ਆਉਣ ਵਾਲੀ ਘੜੀ ਕਿਹੋ ਜਿਹੀ ਹੋਵੇਗੀ।

ਫਿਰ ਕੋਜ਼ੂਖ ਕਹਿਣ ਲੱਗਾ:

"ਇਕੋ ਮੌਕਾ ਸਾਡੇ ਲਈ ਇਹ ਹੈ ਕਿ ਅਸੀਂ ਜਿਵੇਂ ਵੀ ਹੋਵੇ, ਸਮੁੰਦਰੀ ਕੰਢੇ ਦੇ ਨਾਲ ਨਾਲ ਟੁਰਦੇ, ਆਪਣੀਆਂ ਮੁੱਖ ਫੌਜਾਂ ਨਾਲ ਜਾ ਰਲੀਏ। ਅਸੀਂ ਬਸ ਟੁਰ ਹੀ ਪਈਏ।"

"ਜੇ ਤੂੰ ਕੋਈ ਇਹੋ ਜਿਹੀ ਗੱਲ ਕੀਤੀ, ਮੈਂ ਤੇਰੇ ਦਸਤੇ ਉੱਤੇ ਗੋਲੀ ਚਲਾ

57 / 199
Previous
Next