ਦਿਆਂਗਾ।" ਸੱਪ ਵਰਗੀ ਕਾਲੀ ਦਾਹੜੀ ਵਾਲਾ ਸਮੋਲੋਦੁਰੋਵ, ਚਿੱਟੇ ਦੰਦ ਕੱਢਦਾ ਬੋਲਿਆ। "ਸਾਨੂੰ ਪੂਰੇ ਸਨਮਾਨ ਨਾਲ ਆਪਣੇ ਆਪ ਨੂੰ ਬਚਾਣਾ ਚਾਹੀਦਾ ਹੈ, ਭੱਜਣਾ ਨਹੀਂ ਚਾਹੀਦਾ।"
ਅੱਧੇ ਕੁ ਘੰਟੇ ਬਾਅਦ, ਕੋਜ਼ੂਖ ਦਾ ਦਸਤਾ ਰਵਾਨਾ ਹੋ ਗਿਆ ਅਤੇ ਕਿਸੇ ਦੀ ਜ਼ੁਰੱਅਤ ਨਾ ਪਈ ਕਿ ਉਸ ਨੂੰ ਰੋਕ ਲਵੇ ਦਸਤੇ ਦੇ ਟੁਰਦਿਆਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਤੇ ਰੀਫ਼ੂਜੀ ਸਹਿਮ ਦੇ ਮਾਰੇ ਹੋਏ, ਛੱਕੜਿਆਂ ਡੰਗਰਾਂ ਸਮੇਤ, ਵਾਹੋ ਦਾਹੀ ਦੌੜ ਪਏ ਤੇ ਸਾਰਾ ਰਾਹ ਰੁੱਕ ਗਿਆ । ਏਡੀ ਤੇਜ਼ੀ ਨਾਲ ਸਾਰੇ ਭੱਜਣ ਲੱਗ ਪਏ ਕਿ ਕਈ ਟੱਕਰ ਖਾ ਕੇ ਖਾਈਆਂ ਖੇਡਾਂ ਵਿੱਚ ਜਾ ਪਏ ਤੇ ਵਹੀਰ ਦੀ ਵਹੀਰ ਅਜਗਰ ਸੱਪ ਵਾਂਗ ਗੈਂਗਦੀ ਪਹਾੜ ਉੱਤੇ ਚੜ੍ਹਨ ਲੱਗ ਪਈ।
9
ਉਹ ਸਾਰਾ ਦਿਨ ਤੇ ਪੂਰੀ ਰਾਤ ਚੱਲਦੇ ਰਹੇ। ਦਿਨ ਚੜ੍ਹਨ ਤੋਂ ਪਹਿਲਾਂ, ਮੀਲਾਂ ਦੀ ਲੰਬਾਈ ਵਿੱਚ ਫੈਲਿਆ ਕਾਫ਼ਲਾ ਮੁੱਖ-ਮਾਰਗ ਉੱਤੇ ਸਣੇ ਘੋੜਿਆਂ ਦੇ ਖਲ੍ਹ ਗਿਆ। ਅਕਾਸ਼ ਉੱਤੇ ਖਿੜੇ ਤਾਰੇ, ਏਨੇ ਨੇੜੇ ਲੱਗਦੇ ਸਨ ਜਿਉਂ ਹੱਥ ਨਾਲ ਛੋਹੇ ਜਾਣਗੇ। ਖੇਡਾਂ ਵਿੱਚ ਸ਼ਾਂ ਸ਼ਾਂ ਕਰਦਾ ਪਾਣੀ ਆਪਣੀ ਚਾਲੇ ਵਗੀ ਜਾ ਰਿਹਾ ਸੀ । ਚਾਰੇ ਪਾਸੇ ਧੁੰਦ ਤੇ ਚੁੱਪ ਚਾਂ ਨੇ ਪਹਾੜਾਂ, ਜੰਗਲਾਂ ਤੇ ਚੜ੍ਹਾਈਆਂ ਨੂੰ ਵਲਿਆ ਹੋਇਆ ਸੀ। ਸਿਰਫ਼ ਘੋੜਿਆਂ ਦੇ ਸੁੰਮਾਂ ਦੀ ਆਵਾਜ਼ ਆ ਰਹੀ ਸੀ। ਫਿਰ ਝੱਟ ਪਹਿਲਾਂ ਲਿਸ਼ ਲਿਸ਼ ਕਰਦੇ ਤਾਰੇ, ਫਿੱਕੇ ਪੈਣ ਲੱਗ ਪਏ ਤੇ ਰੁੱਖ ਦਿੱਸਣ ਲੱਗ ਪਏ ਤੇ ਦੁੱਧ-ਚਿੱਟੀ ਧੁੰਦ ਖੱਡਾਂ ਉੱਤੇ ਪਸਰ ਗਈ। ਕਾਫ਼ਲਾ ਫਿਰ ਚਾਲੇ ਪੈ ਗਿਆ ਤੇ ਮੀਲਾਂ ਤੱਕ ਫੈਲੀ ਵੱਡੀ ਸੜਕ ਜਿਉਂ ਟੁਰਨ ਲੱਗ ਪਈ।
ਦੂਰੋਂ ਪਹਾੜੀ ਸਿਲਸਲਿਆਂ ਵਿੱਚੋਂ ਚੁੰਧਿਆ ਦੇਣ ਵਾਲੀਆਂ ਸੂਰਜ ਦੀਆਂ ਕਿਰਨਾਂ ਢਲਾਨਾਂ ਉੱਤੇ ਨੀਲੀ ਭਾਹ ਮਾਰਦੇ ਪਰਛਾਵੇਂ ਸਿੱਟਣ ਲੱਗ ਪਈਆਂ। ਕਾਫ਼ਲੇ ਦਾ ਮੁਹਰਲਾ ਹਿੱਸਾ ਪਹਾੜ ਦੇ ਮੱਥੇ ਉੱਤੇ ਪਹੁੰਚ ਕੇ ਅਚਾਨਕ ਰੁੱਕ ਗਿਆ। ਉਹਨਾਂ ਦੇ ਸਾਹਮਣੇ, ਦੂਰ ਤੀਕ ਫੈਲੀ, ਇੱਕ ਵੱਲ ਵਲੇਵੇਂ ਖਾਂਦੀ ਅਤਲ ਖਾੜੀ ਫੈਲੀ ਹੋਈ ਸੀ ਤੇ ਉਸ ਤੋਂ ਪਰ੍ਹੇ ਮੱਧਮ ਮੱਧਮ ਇੱਕ ਕਸਬਾ ਜਿਹਾ ਦਿੱਸ ਰਿਹਾ ਸੀ ਤੇ ਕਸਬੇ ਤੋਂ ਪਰ੍ਹੇ ਦੂਰ ਤੀਕ ਵਿਸ਼ਾਲ ਸਮੁੰਦਰ ਦੇ ਨੀਲੇ ਪਾਣੀ ਦੀ ਇੱਕ ਕੰਧ ਜਿਹੀ ਖਲ੍ਹਤੀ ਦਿੱਸਦੀ ਸੀ।
"ਅਹੁ ਵੇਖੋ, ਸਮੁੰਦਰ।"
"ਪਰ ਇਹ ਕੰਧ ਵਾਂਗ ਕਿਉਂ ਖਲ੍ਹਤਾ ਹੋਇਆ ਏ?"
"ਸਾਨੂੰ ਇਸ ਉੱਤੇ ਚੜ੍ਹਨਾ ਪਵੇਗਾ।"
“ਪਰ ਉਹ ਕਿਵੇਂ, ਕੱਢੇ ਦੇ ਨੇੜੇ ਜਾਉ ਤਾਂ ਕੰਧ ਥੋੜ੍ਹੇ ਦਿੱਸਦੀ ਏ ?"
"ਕਿਉਂ, ਤੁਸਾਂ ਸੁਣਿਆ ਨਹੀਂ ਕਿ ਜਦ ਮੂਸਾ ਯਹੂਦੀਆਂ ਨੂੰ ਮਿਸਰੀਆਂ ਦੀ ਕੈਦ ਵਿੱਚੋਂ ਕੱਢ ਕੇ ਲਈ ਜਾ ਰਿਹਾ ਸੀ, ਜਿਵੇਂ ਸਾਨੂੰ ਲਈ ਜਾ ਰਹੇ ਨੇ, ਤਾਂ ਸਮੁੰਦਰ ਕੰਧ ਬਣ ਗਿਆ ਸੀ ਤੇ ਸਾਰੇ ਇਸ ਖੁਸ਼ਕੀ ਉੱਤੋਂ ਲੰਘ ਗਏ ਸਨ।"