Back ArrowLogo
Info
Profile

ਦਿੱਸ ਰਿਹਾ ਸੀ, ਸੁੰਨ ਹੋਈਆਂ ਲੱਤਾਂ ਉੱਤੇ ਭਾਰ ਪਾਂਦਾ ਇੱਧਰ ਉੱਧਰ ਝਾਕਦਾ ਟੁਰੀ ਜਾ ਰਿਹਾ ਸੀ, ਭਾਵੇਂ ਉਸ ਦੀਆਂ ਪੀਲੀਆਂ ਪਈਆਂ ਅੱਖਾਂ ਵਿੱਚ ਦਿੱਸਦਾ ਕੁਝ ਵੀ ਨਹੀਂ ਸੀ।

"ਪਾਣੀ... ਪਾ.. ਣੀ....!"

ਇੱਕ ਮੁੰਡਿਆਂ ਵਰਗੇ ਛੋਟੇ ਛੋਟੇ ਵਾਲਾਂ ਵਾਲੀ ਨਰਸ, ਆਪਣੀ ਚੀਥੜੇ ਹੋਈ ਬਾਂਹ ਉੱਤੇ ਫਿੱਕਾ ਜਿਹਾ ਲਾਲ ਕ੍ਰਾਸ ਦਾ ਚਿੰਨ੍ਹ ਚਿਪਕਾਈ, ਨੰਗੇ ਪੈਰੀਂ ਉਸ ਦੇ ਪਿੱਛੇ ਪਿੱਛੇ ਨੱਸੀ।

"ਰੁੱਕ ਜਾ, ਮਿਤਿਆ। ਕਿੱਥੇ ਚੱਲਿਆ ਏਂ ? ਮੈਂ ਤੈਨੂੰ ਪਾਣੀ ਪਿਆਵਾਂਗੀ, ਪਰ ਤੂੰ ਖਲ੍ਹ ਤਾਂ ਸਹੀ। ਰੁੱਕ ਜਾ। ਉਹ ਨਿਰੇ ਜਾਨਵਰ ਤਾਂ ਨਹੀਂ।"

"ਪਾਣੀ... ਪਾ.. ਣੀ....!"

ਕਸਬੇ ਦੇ ਲੋਕਾਂ ਛੇਤੀ ਛੇਤੀ, ਆਪਣੇ ਬੂਹੇ ਬਾਰੀਆਂ ਭੇੜ ਲਈਆਂ। ਭੱਜਦਿਆਂ ਨੂੰ ਪਿੱਛੋਂ, ਵਾੜਾਂ ਤੇ ਵਿਹੜਿਆਂ ਵਿੱਚੋਂ ਗੋਲੀਆਂ ਵੱਜੀਆਂ। ਹਸਪਤਾਲ ਤੇ ਪ੍ਰਾਈਵੇਟ ਘਰਾਂ ਵਿੱਚੋਂ ਲੋਕਾਂ ਨੂੰ ਚੁੱਕ ਚੁੱਕ ਬਾਹਰ ਸੁੱਟਿਆ ਜਾ ਰਿਹਾ ਸੀ । ਉਹ ਗੋਡਿਆਂ ਭਾਰ ਬੂਹਿਆਂ ਵਿੱਚੋਂ ਬਾਹਰ ਆ ਗਏ, ਬਾਰੀਆਂ ਵਿੱਚੋਂ ਉਹ ਛਾਲਾਂ ਮਾਰ ਕੇ ਨਿਕਲ ਗਏ, ਉਤਲੀਆਂ ਮੰਜ਼ਲਾਂ ਤੋਂ ਉਹਨਾਂ ਸਿੱਧੀਆਂ ਛਾਲਾਂ ਮਾਰ ਦਿੱਤੀਆਂ ਤੇ ਸਾਮਾਨ ਗੱਡੀਆਂ ਦੇ ਪਿੱਛੇ ਪਿੱਛੇ ਹੱਡ ਗੋਡੇ ਰਗੜਦੇ ਟੁਰ ਪਏ।

ਸੀਮਿੰਟ ਦੇ ਕਾਰਖਾਨੇ ਸਨ ਜਾਂ ਮੁੱਖ ਮਾਰਗ ਤੇ ਇਸ ਦੇ ਨਾਲ ਨਾਲ ਗਾਵਾਂ, ਘੋੜਿਆਂ, ਕੁੱਤਿਆਂ, ਲੋਕਾਂ ਤੇ ਛੱਕੜਿਆਂ ਦੀ ਵਹੀਰ ਦੀ ਵਹੀਰ, ਸੱਪ ਵਾਂਗ ਵੱਲ ਵਲੇਵੇਂ ਖਾਂਦੀ ਟੁਰੀ ਜਾ ਰਹੀ ਸੀ।

ਲੱਤਾਂ ਬਾਹਾਂ ਤੋਂ ਬਗੈਰ, ਟੁੱਟੇ ਜਬੜਿਆਂ ਤੇ ਬੇਮੁਹਾਰੀਆਂ ਲੀਰਾਂ ਦੀਆਂ ਪੱਟੀਆਂ ਵਲ੍ਹੇਟੀ, ਸਿਰਾਂ ਉੱਤੇ ਤੇ ਢਿੱਡਾਂ ਉੱਤੇ ਲਹੂ ਗੜੁੱਚ ਪੱਗਾਂ ਵਲ੍ਹੇਟੀ, ਮੁਰਦਾਰ ਡਿੱਗੇ ਚਿਹਰੇ, ਤਪਸ਼ ਦੀਆਂ ਮਾਰੀਆਂ ਪੀਲੀਆਂ ਅੱਖਾਂ ਨਾਲ ਘੂਰਦੇ ਸੜਕ ਉੱਤੇ ਟੁਰੀ ਜਾ ਰਹੇ ਸਨ। ਵਾਤਾਵਰਣ, ਲੋਕਾਂ ਦੀਆਂ ਆਹੋ ਜ਼ਾਰੀਆਂ ਤੇ ਚੀਖਾਂ ਨਾਲ, ਸੋਗੀ ਬਣਿਆ ਹੋਇਆ ਸੀ, ਤੇ ਲੋਕ ਡਿੱਗੇ ਚਿਹਰਿਆਂ ਨਾਲ ਛੱਪਰਾਂ ਹੇਠੋਂ ਇੱਕ ਦੂਜੇ ਵੱਲ ਵੇਖਦੇ, ਆਪਣੀ ਅਣਪਛਾਤੀ ਮੰਜ਼ਲ ਵੱਲ ਟੁਰੀ ਜਾ ਰਹੇ ਸਨ।

'ਭਰਾਓ... ਭਰਾਓ... ਸਾਥੀਓ!"

ਬਸ ਇਹੀ ਹਿਰਦੇ ਵੇਧਕ ਆਵਾਜ਼ਾਂ ਸਨ, ਜੋ ਪਹਾੜਾਂ ਦੀਆਂ ਵਾਦੀਆਂ ਵਿੱਚ ਗੂੰਜ ਰਹੀਆਂ ਸਨ।

“ਸਾਥੀਓ, ਮੈਨੂੰ ਮਾਰੂ ਤਾਪ ਨਹੀਂ ਚੜ੍ਹਿਆ ਹੋਇਆ - ਤਾਪ ਨਹੀਂ... ਮੈਂ ਜ਼ਖਮੀ ਹੋਇਆ ਹੋਇਆ ਵਾਂ... ਸਾਥੀਓ।"

"ਤੇ ਨਾ ਮੈਨੂੰ ਹੀ ਤਾਪ ਚੜ੍ਹਿਆ ਹੋਇਆ ਹੈ, ਸਾਥੀਓ।"

"ਨਾ ਮੈਂਨੂੰ...."

"ਨਾ ਮੈਂਨੂੰ...."

63 / 199
Previous
Next