ਵੀਰੇ ! ਮੇਰੀਆਂ ਪੈਲ਼ੀਆਂ ?"
ਉਹਨੂੰ ਕਿਤਾਬਾਂ ਪੜ੍ਹਨ ਦਾ ਡਾਢਾ ਸ਼ੌਕ ਸੀ ਤੇ ਕਿਸੇ ਵੀ ਪੁਸਤਕ ਮੇਲੇ 'ਤੇ ਜਾਂਦੀ ਤਾਂ ਦਸ ਕੁ ਕਿਤਾਬਾਂ ਤਾਂ ਚੁਣ ਕੇ ਲੈ ਹੀ ਆਉਂਦੀ ਸੀ। ਜੋ-ਜੋ ਵੀ ਕਿਸੇ ਕਵੀ ਦੀਆਂ ਲਿਖੀਆਂ ਕਵਿਤਾਵਾਂ ਸੋਹਣੀਆਂ ਲੱਗਦੀਆਂ, ਉਹ ਡਾਇਰੀ 'ਤੇ ਉਤਾਰ ਲੈਂਦੀ। ਫੇਸਬੁੱਕ ਸਕਰੋਲ ਕਰਦਿਆਂ ਇੱਕ ਦਿਨ ਉਸਦੇ ਸਾਹਮਣੇ ਇੱਕ ਕਵਿਤਾ ਆਈ ਜੋ ਕਿ ਪਾਕਿਸਤਾਨ ਦੀ ਇੱਕ ਲੇਖਿਕਾ 'ਸਫੀਆ ਹਯਾਤ' ਦੀ ਅਤੇ 'ਜਸਪਾਲ ਘਈ' ਦੁਆਰਾ ਅਨੁਵਾਦਿਤ ਕੀਤੀ ਗਈ ਸੀ। ਉਸਦੇ ਮਨ ਨੂੰ ਇੱਕਦਮ ਛੋਹ ਗਈ ਤੇ ਉਹਨੇ ਫਟਾਫਟ ਬੈੱਡ ਦੇ ਗੱਦੇ ਥੱਲੇ ਲਕੋਈ ਭੂਰੀ ਲੌਕ ਵਾਲੀ ਡਾਇਰੀ ਚੁੱਕੀ ਤੇ ਕਵਿਤਾ ਹਰੇ ਪਿੰਨ ਨਾਲ ਡਾਇਰੀ 'ਤੇ ਉਤਾਰ ਲਈ ਤੇ ਕਵਿਤਾ ਦੀ ਪਹਿਲੀ ਲਾਈਨ ਮੂਹਰੇ ਨਿੱਕਾ ਜੇਹਾ ਤਾਰਾ ਬਣਾ ਦਿੱਤਾ ਤੇ ਕਵਿਤਾ ਇੰਝ ਸੀ:
ਨਿੱਕੇ ਭਤੀਜੇ ਨੂੰ
ਦਿੱਤੇ ਮੇਰੇ ਰੁਪਈਏ
ਵੀਰੇ ਨੇ ਖੋਹ ਕੇ
ਮੇਰੇ ਹੱਥ 'ਤੇ ਰੱਖੇ
ਤੇ ਬੋਲਿਆ :
“ਝੱਲੀਏ, ਤੈਨੂੰ ਪਤੈ
ਧੀਆਂ ਕੋਲੋਂ ਅਸੀਂ ਕੁਝ ਨਹੀਂ ਲੈਂਦੇ।"
ਮੈਂ ਅੰਦਰੋਂ ਬੋਲੀ :
ਵੀਰੇ ! ਮੇਰੀਆਂ ਪੈਲ਼ੀਆਂ ?"
ਇਹ ਸ਼ਰਬਤ ਦਾ ਗਿਲਾਸ ਵੀ ਚੁੱਕ ਲੈ।
ਕਮਲੀਏ । ਤੈਨੂੰ ਤੇ ਪਤਾ ਏ
ਅਸੀਂ ਤੇ ਧੀਆਂ ਦੇ ਘਰ ਦਾ