Back ArrowLogo
Info
Profile

ਅੰਬ

ਗੱਲ ਦੱਸਦੀ ਦਾ ਮੇਰਾ ਗੱਚ ਭਰ ਗਿਆ ਕਿ ਜਦ ਭਰਜਾਈ ਨੇ ਫੋਨ ਕੀਤਾ ਕਿ ਮਾਂ ਤੈਨੂੰ ਮਿਲਣ ਨੂੰ ਸੱਦ ਰਹੀ ਏ । ਡਾਕਟਰ ਨੇ ਆਖਿਆ ਗੁਰਦੇ ਕੰਮ ਛੱਡ ਗਏ ਤੇ ਫੇਫੜੇ ਵੀ ਗਲ ਗਏ ਹੁਣ ਕੁਝ ਨਹੀਂ ਹੋ ਸਕਦਾ ਘਰੇ ਸੇਵਾ ਕਰ ਲਵੋ। ਮੈਂ ਲੀੜ੍ਹੇ ਧੋਂਦੀ ਵਿਚਾਲੇ ਛੱਡ ਓਨੀ ਕੱਪੜੀ ਹੀ ਬੱਸ ਚੜ੍ਹ ਗਈ। ਬੱਸ 'ਚ ਬੈਠੀ ਨੂੰ ਯਾਦ ਆਇਆ ਕਿ ਮਾਹਤੜ੍ਹੇ ਬਟੂਆ ਤਾਂ ਖਾਲੀ ਏ। ਕੰਡਕਟਰ ਪਿੰਡ ਦਾ ਹੀ ਸੀ ਤਾਂ ਕਰਕੇ ਉਹਨੇ ਕਿਹਾ, ''ਭੈਣੇ ਕੋਈ ਨਾ ਫੇਰ ਦੇ ਦੇਵੀਂ ਪੈਸੇ।" ਕੰਡਕਟਰ ਮੇਰੇ ਉਦਾਸ ਚਿਹਰੇ, ਪਾਣੀ ਨਾਲ ਭਰੀਆਂ ਤੇ ਭਿੱਜੇ ਹੋਏ ਕੱਪੜਿਆਂ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਸੀ ਕਿ ਮੈਂ ਕਿਸ ਹਾਲਾਤ 'ਚੋਂ ਗੁਜ਼ਰ ਰਹੀ ਸੀ। ਪੇਕੇ ਪਿੰਡ ਉੱਤਰੀ, ਕਾਹਲੇ ਕਦਮਾਂ ਨਾਲ ਘਰ ਵੱਲ ਜਾਣ ਲੱਗੀ। ਕਦਮ ਭਾਰੇ ਲੱਗ ਰਹੇ ਸੀ ਤੇ ਘਰ ਦੂਰ ਲੱਗ ਰਿਹਾ ਸੀ। ਮਾਂ ਵਰਾਂਡੇ ਮੰਜੇ 'ਤੇ ਪਈ ਸੀ ਅਤੇ ਭਰਜਾਈ ਕੋਲ ਬੈਠੀ ਉਹਨੂੰ ਨੱਪ ਘੁੱਟ ਰਹੀ ਸੀ। ਮਾਂ ਨੇ ਅੱਖਾਂ ਖੋਲ੍ਹ ਕੇ ਕਿਹਾ ਕਿ ਆ ਗਈ ਪੁੱਤ...। ਮੈਂ ਰੋ ਰਹੀ ਸੀ ਤੇ ਮਾਂ ਨੇ ਮੇਰੇ ਚਿਹਰੇ ਨੂੰ ਦੇਖਦੇ ਕਿਹਾ, "ਪੁੱਤ ਰੋ ਨਾ ... ਮੇਰੀ ਰੂਹ ਤੜਫੂ ਜੇ ਤੂੰ ਰੋਈ... ਵਾਹਿਗੁਰੂ ਵਾਹਿਗੁਰੂ ਕਹਿ .... ਜਾਣਾ ਸਭ ਨੇ ਏ .. ਕੀ ਅੱਗੇ ਕੀ ਪਿੱਛੇ..." ਐਨਾ ਕਹਿੰਦੀ ਦੇ ਮਾਂ ਦੀਆਂ ਅੱਖਾਂ 'ਚ ਅੱਥਰੂ ਸਨ। ਮੈਂ ਮਾਂ ਦੇ ਮੱਥੇ 'ਤੇ ਹੱਥ ਫੇਰਿਆ ਤਾਂ ਉਹਨੇ ਅੱਖਾਂ ਬੰਦ ਕਰ ਲਈਆਂ। ਫਿਰ ਉਹ ਇੱਕਦਮ ਸਾਹ ਔਖੇ ਲੈਣ ਲੱਗੀ ਤੇ ਫਿਰ ਗੁੰਮਸੁੰਮ ਹੋ ਗਈ। ਅਸੀਂ ਪਿੰਡ 'ਚੋਂ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਸਿਰ ਫੇਰ ਦਿੱਤਾ। ਲੱਗਾ ਜਿਵੇਂ ਮੈਨੂੰ ਹੀ ਉਡੀਕ ਰਹੀ ਸੀ ਤੇ ਰੱਬ ਤੋਂ ਕੁਝ ਪਲ ਉਹਨੇ ਮੰਗ ਕੇ ਲਏ ਹੋਣ ਕਿ ਮੈਂ ਮੇਰੀ ਧੀ ਨੂੰ ਮਿਲਣਾ। ਮਾਂ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਜਦ ਪੰਦਰਵੇਂ ਦਿਨ ਘਰ ਆਈ ਤਾਂ ਘਰ ਵੱਢ-ਵੱਢ ਖਾਣ ਨੂੰ ਆਵੇ। ਇਕੱਲੀ ਬੈਠੀ ਰੋਂਦੀ ਰਹਿੰਦੀ। ਹੁਣ ਲੀੜ੍ਹੇ ਧੋਣ ਤੋਂ ਡਰ ਆਉਂਦਾ ਤੇ ਦਿਲ 'ਚ ਵਹਿਮ ਜੇਹਾ ਬੈਠਿਆ ਹੋਇਆ ਸੀ ਕਿ ਕਿਸੇ ਦਾ ਮੰਦਭਾਗਾ ਸੁਨੇਹਾ ਨਾ ਆ ਜਾਏ। ਸਾਲ ਬੀਤ ਗਿਆ ਇੱਕ ਦਿਨ ਮੈਂ ਫਿਰ ਲੀੜੇ ਧੋ ਰਹੀ ਸੀ ਤੇ ਪੇਕਿਆਂ ਤੋਂ ਫੋਨ ਆਇਆ ਤੇ ਮੈਂ ਡਰਦੀ-ਡਰਦੀ ਨੇ ਫੋਨ ਚੁੱਕਿਆ ਤੇ ਭਰਜਾਈ ਨੇ ਕਿਹਾ ਵਧਾਈਆਂ ਭੈਣੇ ਤੂੰ ਭੂਆ ਬਣਨ ਵਾਲੀ ਏ। ਗੱਲ ਸੁਣ ਮੇਰੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ ਤੇ ਮਾਂ ਵੀ ਚੇਤੇ ਆਈ ਜੋ ਸਾਰੀ ਉਮਰ ਪੋਤਰੇ-ਪੋਤਰੀ ਨੂੰ ਤਰਸਦੀ

47 / 67
Previous
Next