Back ArrowLogo
Info
Profile

ਤਲਵਾਰ ਦੇ ਕੇ ਦੱਸਾਂ ਕਿ ਇਹ ਖੂਨ ਨਹੀਂ ਕਰਦੀ, ਇਹ ਪਾਪ ਨਹੀਂ ਕਰਦੀ, ਇਹ ਤਾਂ ਪਾਪ ਨੂੰ ਖੰਡਦੀ ਹੈ । ਰੋਗ ਸਰੀਰ ਨੂੰ ਮਾਰਦਾ ਹੈ, ਪਰ ਦਾਰੂ ਮੌਤ ਨਹੀਂ ਹੈ। ਤਿਵੇਂ ਇਹ ਤਲਵਾਰ ਰੋਗ ਨਹੀਂ ਹੈ, ਪਰ ਰੋਗ ਨੂੰ ਰੋਗ ਹੈ, 'ਨਮੋ ਰੋਗ ਰੋਗੇ' ਕੈਹਕੇ ਗੁਰੂ ਦਸਦਾ ਹੈ ਕਿ ਜੋ ਰੋਗ ਨੂੰ ਰੋਗ ਰੂਪ ਹੋ ਕੇ ਲੱਗੇ, ਜੋ ਤੰਦਰੁਸਤੀ ਦੇ ਵੈਰੀ ਨੂੰ ਮਾਰ ਪਛਾੜੇ ਓਹ ਜ਼ਿੰਦਗੀ ਲਈ ਤੰਦਰੁਸਤੀ ਹੈ, ਮੌਤ ਨਹੀਂ ਹੈ। ਮਰੇ ਹਥ ਵਿਚ ਦੁਰਗਾ ਪਾਪ ਨਹੀਂ ਹੈ, ਪਰ ਪਾਪ ਨੂੰ ਪਾਪ ਕਰਨੋ ਰੋਕਣ ਲਈ ਹੈ । ਪਰ ਇਸ ਨੂੰ ਸੁਰਤ ਪੱਕੀ ਵਾਲੇ ਧਾਰਦੇ ਹਨ, ਇਸ ਨੂੰ ਅਭੈ ਪੁਰਖ ਵਾਹੁੰਦੇ ਹਨ। ਹਰਖ ਸ਼ੋਕ ਤੇ ਮਾਨ ਅਪਮਾਨ ਤੋਂ ਤਰ ਚੁਕੇ ਇਸ ਨੂੰ ਚਲਾ ਸਕਦੇ ਹਨ । ਆਓ! ਮੈਂ ਅੰਮ੍ਰਿਤ ਛਕਾ ਕੇ ਤੁਹਾਨੂੰ ਅਮਰ ਕਰਾਂ, ਆਓ! ਮੈਂ ਅੰਮ੍ਰਿਤ ਨਾਲ ਤੁਹਾਡੀ ਸੁਰਤ ਨੂੰ ਚੜ੍ਹਾ ਦਿਆਂ, ਚੜ੍ਹੀ ਸੁਰਤ ਨਾਲ ਤੁਸੀ ਲੋਕਾਂ ਦਾ ਕਾਰਜ ਸਵਾਰੋ। ਤੁਹਾਨੂੰ ਹਉਮੈ ਦੀ ਮੌਤ ਮਾਰ ਦਿਆਂ, ਫੇਰ ਤੁਸੀ ਨਵੀਂ ਜ਼ਿੰਦਗੀ ਪਾਵੋ, ਫਿਰ ਇਸ ਤਲਵਾਰ ਨਾਲ ਮੌਤ ਨੂੰ ਮਾਰੋ ਤੇ ਜਿੰਦਗੀ ਨੂੰ ਬਚਾਓ। ਮੇਰੀ ਤਲਵਾਰ ਵਾਰ ਨਹੀਂ ਕਰਦੀ, ਪਰ ਵਾਰ ਨੂੰ ਢਾਲ ਹੈ। ਪਰ ਢਾਲ ਐਸੀ ਪੱਕੀ ਹੈ ਕਿ ਪਾਪ ਦੀ ਤਲਵਾਰ ਨੂੰ ਤੋੜਦੀ ਹੈ। ਮਿਤਰੋ ! ਉਹ ਪਿਆਰਾ ਦਾਤਾ ਸਾਨੂੰ ਕੀੜਿਆਂ ਸੋਗ ਵਾਲੇ ਡਰਾਕਲ, ਪਾਪ ਤੇ ਹਉ ਭਰੇ ਜੀਵਨ ਤੋ ਕਢਕੇ ਨਰੋਏ ਜੀਵਨ ਵਿਚ ਪਾਕੇ ਪਾਪ ਰੋਕਣ ਲਈ ਖੜਗ ਧਾਰੀ ਕਰਦਾ ਹੈ, ਪਰ ਹਾਇ! ਸਾਡੀ ਕਦਰਦਾਨੀ ਕਿ ਢੰਹਦੀਆਂ ਸੁਰਤਾਂ ਵਾਲੇ ਹੋਕੇ ਚੜ੍ਹਦੀਆਂ ਕਲਾਂ ਦੇ ਮਾਲਕ ਦੀ ਕਰਨੀ ਪਰ ਫੈਸਲੇ ਕਰਦੇ ਹਾਂ । ਓਹ ਪਿਆਰਾ ਆਖਦਾ ਹੈ, ਉਹ ਸਾਡਾ ਜੀਵਨ ਦਾਤਾ ਜਿਸਦੀ ਸ਼ਾਨ ਵਿਚ ਇਹ ਕਿਹਾ ਜਾਵੇ:-

'ਜਿਸ ਬਿਨ ਘੜੀ ਨਾ ਜੀਵਨਾ ਵਿਸਰੇ ਚਸਾ ਨ ਬਿੰਦ।

ਤਿਸ ਸਿਉ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ । '

ਉਹ ਸਾਡਾ ਜੀਵਨ ਦਾਤਾ ਆਖਦਾ ਹੈ, ਆਓ ਮੇਰੇ ਹੁਕਮ ਹੇਠ ਟੁਰੋ । ਅਸੀ ਕਹਿੰਦੇ ਹਾਂ ਅਸੀਤੇਰੇ ਲਾਲ ਰੁਠੇ ਭਲੇ, ਆਹ ਲੈ ਸਿੱਖੀ ਤੇ ਆਹ ਲੈ ਗੁਰੀਆਈ, ਅਸੀ ਵੈਂਦੇ ਪਏ ਹਾਂ । ਹਾਇ, ਸਜਨੋਂ! ਐਨ ਜੰਗ ਮਚੇ ਤੇ ਅਸਾਂ ਪਿਆਰੇ ਸੱਜਨ ਨੂੰ ਪਿੱਠ ਦਿੱਤੀ, ਉਸ ਘਮਸਾਨ ਵਿਚ ਓਹ ਕਹਰ ਵਰਤਿਆ ਕਿ

100 / 158
Previous
Next