

ਪਿਆਰੇ ਮਾਰੇ ਗਏ, ਸਾਹਿਬਜ਼ਾਦੇ ਜਾਨਾਂ ਤੇ ਖੇਡ ਗਏ, ਦੋ ਕੰਧਾਂ ਵਿਚ ਚਿਣੇ ਗਏ, ਮਾਤਾ ਜੀ ਨੇ ਸੱਚਖੰਡ ਤਿਆਰੀ ਕੀਤੀ, ਆਪ ਪਿਆਰੀ ਜੋਤ ਜੋ ਸਚੇ ਪਿਤਾ ਨੇ ਸਚਖੰਡ ਦੇ ਪਰਮਾਨੰਦ ਵਿਚੋਂ ਸਾਡੇ ਪਾਸ ਭੇਜੀ ਅੱਸੀ ਘੰਟੇ ਬਿਨਾਂ ਅੰਨ ਜਲ, ਨੰਗੇ ਪੈਰੀ ਬਨਾਂ ਉਜਾੜਾਂ ਵਿਚ ਫਿਰਦੀ ਰਹੀ। ਜ਼ਰਾ ਧਿਆਨ ਕਰਨਾ ਜੋ ਸਾਡੇ ਭਲੇ ਲਈ ਆਯਾ, ਜੋ ਅਤ ਕੁਰਬਾਨੀ ਕਰਕੇ ਸਾਡੇ ਵਿਚ ਸਾਡੇ ਵਰਗਾ ਹੋ ਕੇ ਵੱਸਿਆ, ਜਿਸ ਇਥੋਂ ਦੇ ਸੁਖ, ਧਨ, ਧਾਮ ਪੁਤ੍ਰਾ ਤਕ ਸਾਡੇ ਤੋਂ ਵਾਰ ਘੱਤੇ, ਜ਼ਰਾ ਤੱਕਣਾ, ਉਹ ਇਕੱਲੇ ਬਨਾਂ ਵਿਚ ਵਿਚਰ ਰਹੇ ਹਨ, ਪੈਰਾਂ ਨੂੰ ਛਾਲਿਆਂ ਨੇ ਚੁੰਮ ਚੁੰਮ ਕੇ ਰੱਤਿਆਂ ਕਰ ਦਿੱਤਾ ਹੈ, ਉਨੀਦੇ ਥਕਾਨ ਤੇ ਭੁਖ ਨੇ ਖੂਨ ਦੇ ਗੇੜ ਪਰ ਅਸਰ ਕਰ ਦਿੱਤਾ ਹੈ । ਜਿਸਨੂੰ ਖੂਨ ਦੀ ਹਰਕਤ ਆਖਦੇ ਹਨ, ਯਾ ਜਿਸਨੂੰ ਹਰਾਰਤ ਗਰੀਜ਼ੀ (ਸਰੀਰ ਦੀ ਨਿੱਘ) ਆਖਦੇ ਹਨ, ਓਹ ਘਟ ਚੱਲੀ ਹੈ, ਉਸ ਵੇਲੇ ਉਹ ਸ੍ਰਿਸ਼ਟੀ ਦੇ ਨਯੰਤਾ ਦਾ ਪੁਤਰ, ਉਹ ਵਤਨ ਵਿਚ ਸ਼ਹਨਸ਼ਾਹ ਦਾ ਸ਼ਹਜ਼ਾਦਾ, ਉਹ 'ਹਰਨ ਭਰਨ ਜਾਂਕਾ ਨੇਤ੍ਰ ਫੋਰ ਦਾ ਦੁਲਾਰਾ, ਅਜ ਇਕ ਜ਼ਹਰੀਲੇ ਅੱਕ ਦੇ ਨਿਮਾਣੇ ਬੂਟੇ ਤੇ ਝੁਕਦਾ ਹੈ, ਪਵਿਤ੍ਰ ਹੱਥ, ਉਪਕਾਰੀ ਹਥ, ਪਿਆਰੇ ਹੱਥ ਅੱਕ ਦੇ ਫੁਲ ਤੋੜਦੇ ਹਨ, ਅਰ ਦੋ ਤ੍ਰੈ ਮੁਖਾਰ ਬਿੰਦ ਵਿਚ ਪਾ ਕੇ ਚਿੱਥਦੇ ਹਨ, ਭੋਜਨ ਦਾ ਆਸਰਾ ਤਾਂ ਨਹੀ, ਪਰੰਤੂ ਖੂਨ ਦੇ ਗੇੜ ਨੂੰ ਤੇਜ਼ੀ ਮਿਲ ਜਾਵੇ, ਤੇ ਨਿਘ ਨਾ ਘਟੇ । ਤੇ ਅਗੋਂ ਕੁਛ ਬਚਾ ਲਈ,ਘਾਹ ਦੇ ਬਿਸਤਰੇ ਪਰ ਲੇਟ ਜਾਂਦੇ ਹਨ, ਨੀਂਦ ਆ ਕੇ ਚਰਨ ਦਬਾਂਦੀ ਤੇ ਸੁਰਤ ਪਿਆਰੇ ਵਾਹਿਗੁਰੂ ਦੇ ਚਰਨਾਂ ਨਾਲ ਅਭੇਦ ਹੋ ਜਾਂਦੀ ਹੈ । ਜਰਾ ਤੱਕਣਾ ਅਪਨੀ ਕਦਰ ਦਾਨੀ ਤੇ, ਜ਼ਰਾ ਵੇਖਣਾ ਅਪਣੇ ਤ੍ਰਾਣ ਕਰਤਾ ਦੇ ਖੇੜਿਆਂ ਦਾ ਭੱਠ ਕੈਸਾ ਭੱਠ ਹੈ, ਹੈ ਨਾ 'ਭੱਠ ਖੇੜਿਆਂ ਦਾ ਰਹਣਾ'। ਓਹ ਸੁਰਤ ਦੇ ਮੇਲੀ ਸਥਰ ਲੇਟਦੇ ਸਾਰ (ਖੇੜਿਆਂ ਦੇ ਸਬਰ ਨਹੀਂ ਲੇਟੇ, ਪਰ ਯਾਰੜੇ ਦੇ ਸਥਰ ਪਰ) ਜੋਤੀ ਜੋਤ ਵਿਚ ਮਗਨ ਹੋ ਗਏ। ਓਹ ਹਿਰਦਾ ਜਿਸ ਵਿਚ ਸਿਖਾਂ ਦੇ ਅਪਰਾਧ ਦਾ ਕੰਡਾ ਰਾਜਧਾਨੀ ਦੇ ਉਜੜਨ ਦੀ ਪੀੜ, ਪਯਾਰਿਆਂ ਦੇ ਕਤਲ ਦਾ ਵਿਜੋਗ, ਲਾਇਕ ਪੁਤਰਾਂ ਦੀ ਸ਼ਹਾਦਤ ਦਾ ਸੱਲ, ਮਾਸੂਮ ਦੁਲਾਰਿਆਂ ਦੇ ਵਿਛੋੜੇ ਦਾ ਦਾਹ, ਪਿਆਰੀ ਮਾਤਾ ਦੇ ਚਲਾਣੇ ਦਾ ਦੁਖ, ਅਰਧੰਗੀ ਜੀ ਦੇ ਖੇਦਾਂ ਦੇ ਬਿਰਹੋਂ ਦੇ ਤੀਰ, ਆਪਣੇ ਖੇਦਾਂ ਦੀ ਦਰਦ, ਸਰੀਰ ਦੇ ਕਲੇਸ਼ਾਂ ਦੀ