

ਤੇ ਆਖੀਏ:-
"ਧੰਨ ਗੁਰੂ ਗੁਰ ਧੰਨ ਤੂੰ ਕਰ ਲੈ ਢੰਹਦੀਓਂ ਪਾਰ ।
ਚੜ੍ਹਦੀ ਦੇ ਵਿਚ ਵਾਸ ਦੇਹ, ਹਉਮੈ ਬਾਹਰ ਮਾਰ।
ਮੱਤੇ ਵਾਂਙੂ ਸ਼ੇਰ ਦੇ, ਪਰ ਮਦ ਮੱਤੋਂ ਦੂਰ,
ਗੁਰਮਤ ਰਹਬਰ ਰੱਖਕੇ, ਮਨਮਤ ਕਰਕੇ ਚੂਰ,
ਤੈਨੂੰ ਹਰਦਮ ਦੇਖਦੇ, ਤੈਨੂੰ ਅਪਨਾ ਜਾਨ ।
ਆਪਾ ਤੈਨੂੰ ਸੌਂਪਕੇ, ਬਣੀਏਂ ਸਿੱਖ ਸੁਜਾਨ।"
੧੧. ਖੇੜਾ ਯਾਰ੍ਹਵਾਂ
(ਸੰ: ੪੪੧ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)
੧. ਗੁਰਪੁਰਬ ਵਾਲੇ ਪਵਿਤ੍ਰ ਦਿਨ ਕੀ ਕਰਨਾ ਚਾਹੀਦਾ ਹੈ ?
੧. ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ।
੨. ਨਿੱਤ ਨੇਮ ਦੀ ਬਾਣੀ ਤੋਂ ਵਧੀਕ ਬਾਣੀਆਂ ਦਾ ਪਾਠ ਕਰਨਾ ।
੩. ਗੁਰਦੁਆਰੇ ਵਿਚ ਜਾ ਕੇ ਆਸਾ ਦੀ ਵਾਰ ਲਾਉਣੀ ਯਾ ਸੁਣਨੀ।
੪. ਕਥਾ ਤੇ ਵਖਿਆਨ ਕਰਨੇ ਤੇ ਸੁਣਨੇ ਅਰ ਕੜਾਹ ਪਰਸ਼ਾਦ ਵਰਤਾਣੇ।
੫. ਕਲਗੀਆਂ ਵਾਲੇ ਸਤਿਗੁਰੂ ਦੇ ਪਵਿਤ੍ਰ ਜੀਵਨ ਨੂੰ ਮਨ ਅੰਦਰ