Back ArrowLogo
Info
Profile

ਵਿਚਾਰ ਕੇ ਲਖ ਲਖ ਸ਼ੁਕਰ ਕਰਨਾ ।

੬. ਕਲਗੀਧਰ ਸਤਿਗੁਰੂ ਦੇ ਹੁਕਮਾਂ ਨੂੰ ਵਿਚਾਰਨਾ ਤੇ ਆਪਣੇ ਅੰਦਰ ਖੋਜਣਾਂ ਜੋ ਅਸੀ ਕਿੰਨੇ ਕੁ ਸਿੱਖ ਹਾਂ ?

੭. ਕਾਮ ਕਰੋਧ ਲੋਭ ਮੋਹ ਹੰਕਾਰ ਆਦਿ ਦੀ ਨਵਿਰਤੀ ਲਈ ਅਰਦਾਸੇ ਸੋਧਣੇ ਤੇ ਬੇਨਤੀਆਂ ਕਰਨੀਆਂ।

੮. ਸਾਫ ਪੁਸ਼ਾਕੇ ਪਹਿਰਨੇ ਤੇ ਆਪਣੇ ਪਰਵਾਰ ਨੂੰ ਪਹਿਰਾਉਣੇ।

੯. ਆਪਣੇ ਪਰਵਾਰ ਤੇ ਮਿਤਰਾਂ ਨਾਲ ਰਲਕੇ ਪ੍ਰੇਮ ਪ੍ਰਸ਼ਾਦ ਛਕਣੇ ।

੧੦ ਘਰ ਘਰ ਦੀਪ ਮਾਲਾ ਕਰਨੀਆਂ ਤੇ ਉਤਸ਼ਵ ਕਰਨੇ।

੧੧ ਖ਼ਾਲਸਾ ਸਮਾਚਾਰ ਦੇ ਲੇਖ ਤੇ ਖਾਲਸਾ ਟ੍ਰੈਕਟ ਸੁਸਾਇਟੀ ਦਾ ਮਨ ਖਿਚਵਾਂ 'ਪ੍ਰੀਤਮ ਜੀ' ਪੜ੍ਹਨਾ ਤੇ ਸੁਨਾਉਣਾਂ।

੧੨ ਰੱਖੜੀ ਦੀ ਜਗਾ ਆਪਣੀਆਂ ਭੈਣਾਂ ਨੂੰ ਤੇ ਧੀਆਂ ਆਦਿਕਾਂ ਨੂੰ ਰੋਕ ਜਾਂ ਸੁਗਾਤਾਂ ਘਲਣੀਆਂ।

੧੩ ਆਪਣੇ ਮਿਤਰਾਂ ਨੂੰ ਗੁਰਪੁਰਬ ਕਾਰਡ ਭੇਜਣੇ ।

੧੪ ਵਿਛੜੇ ਹੋਇਆਂ ਨੂੰ ਮੇਲਣਾ ।

੧੫ ਪੰਥ ਵਿਚੋਂ ਫੁਟ ਦੂਰ ਕਰਨ ਦਾ ਯਤਨ ਕਰਨਾ।

੧੬ ਧਰਮ ਕਾਰਜਾਂ ਨੂੰ ਅਰਦਾਸੇ ਕਰਾਉਣੇ।

੧੭ ਜੇ ਦੁਆਨੀ ਫੰਡ ਚੀਫ ਖਾਲਸਾ ਦੀਵਾਨ ਨੂੰ ਨਾ ਭੇਜਿਆ ਹੋਵੇ ਤਾਂ ਹੁਣ ਜਰੂਰ ਭੇਜਣਾਂ ।

੧੮.ਬੇ ਅੰਮ੍ਰਤੀਆਂ ਨੂੰ ਪ੍ਰੇਰਕੇ ਅੰਮ੍ਰਿਤ ਛਕਾਉਣਾ।

105 / 158
Previous
Next