Back ArrowLogo
Info
Profile

੧੯ ਚੌਥੀ ਸਿੱਖ ਐਜੂਕੇਸ਼ਨਲ ਕਾਨਫਰੰਸ ਲਈ ਡੈਲੀਗੇਟ ਤੇ ਵਿਜ਼ੀਟਰ ਬਣਾਉਣੇ।

੨੦. ਗੁਰਪੁਰਬ ਵਾਲੇ ਦਿਨ ਕੋਈ ਕਾਰ ਵਿਹਾਰ ਨਾ ਕਰਨਾ, ਸਾਰਾ ਦਿਨ ਸਤਿਸੰਗ ਵਿਚ ਗੁਜ਼ਾਰਨਾ।

੨. ਕਲਗੀਆਂ ਵਾਲਾ

ਕੇਡੇ ਪਿਆਰ ਭਰੇ ਸਰੂਪ ਨੂੰ ਹਿਰਦੇ ਦੀਆਂ ਅੱਖਾਂ ਅੱਗੇ ਲਿਆਉਣ ਵਾਲਾ ਇਹ ਸ਼ਬਦ 'ਕਲਗੀਆਂ ਵਾਲਾ' ਹੋ ਰਿਹਾ ਹੈ । ਨਾਉਂ ਲਿਆ ਨਹੀਂ ਕਿ ਅੰਦਰਲੀਆਂ ਪਿਆਰ, ਸਤਕਾਰ ਤੇ ਸਿੱਕ ਦੀਆਂ ਸਾਰੀਆਂ ਤਰਬਾਂ ਵਲਵਲਾ ਖਾ ਕੇ ਹਿੱਲੀਆਂ ਨਹੀਂ, ਇਨ੍ਹਾ ਛੀਆਂ ਅੱਖਰਾਂ ਦੇ ਮਗਰ ਉਸ ਅੱਖਰ (ਨਾਸ ਨਾ ਹੋਣੇ ਵਾਲੀ ਸਚਿਆਈ) ਦੀ ਯਾਦ ਲੁਕੀ ਖੜੀ ਹੈ, ਜਿਸ ਨੇ ਕਦੇ ਸਰੀਰ ਦੀ ਕਲਾ ਵਿਚ ਪਰਕਾਸ਼ ਪਾ ਕੇ ਸਰੀਰ ਧਾਰੀਆਂ ਨੂੰ ਦਸਿਆ ਸੀ ਕਿ ਅਪਨਾ ਰੁਖ ਉਸ ਪਾਸੇ ਕਰੋ, ਕਿ ਜਿਧਰ ਤੱਕਿਆਂ ਸਾਰੀਆਂ ਤਕਾਂ ਮਿਟ ਜਾਣ । ਜਿਸ ਨੇ ਸੰਸਾਰ ਤੋਂ ਰੂਸ ਜਾਣ ਦੀ ਸਦੀਆ ਦੀ ਭੁਲ ਦੂਰ ਕਰਕੇ ਇਹ ਸਿਖਾਇਆ ਸੀ ਕਿ ਰੁਸ ਨਾ ਜਾਓ, ਕਿਉਂਕਿ ਰੁਸ ਜਾਣ ਨਾਲ ਤੁਸੀ ਸੰਸਾਰ ਦੇ ਬੰਧਨ ਤੋਂ ਛੁਟ ਨਹੀਂ ਸਕਦੇ, ਪਰ ਇਸ ਵਿਚੋਂ ਛੁਟਕਾਰਾ ਕਰਨੇ ਲਈ ਅੰਦਰਲੀ ਝਾਤੀ ਪਿਛਲੇ ਪਾਸੇ ਮਾਰੋ ਤੇ ਦੇਖੋ ਕਿ ਤੁਸੀਂ ਆਪ ਕੀ ਹੈ, ਤੇ ਕੀ ਬਣ ਰਹੇ ਹੋ। ਪਾਣੀ ਦੇ ਸਰੋਵਰ ਵਿਚ ਨਜ਼ਰ ਮਾਰੋ ਚੰਦ ਦਾ ਝਲਕਾ ਪਾਣੀ ਵਿਚ ਪੈ ਰਿਹਾ ਹੈ, ਸਮੁੱਚਾ ਚੰਦ ਪਾਣੀ ਵਿਚ ਹੈ, ਚੰਦ ਦਾ ਸਾਰਾ ਪਰਕਾਸ਼ ਪਾਣੀ ਵਿਚ ਹੈ। ਜਿਸਨੇ ਕਦੇ ਉਂਪਰ ਨਹੀਂ ਤੱਕਿਆ, ਸਦਾ ਤਲਾ ਵੱਲ ਹੀ ਡਿਠਾ ਹੈ, ਉਸਨੂੰ ਚੰਦ ਸਦਾ ਹਿਲਦਾ, ਸਦਾ ਕੰਬਦਾ ਤੇ ਹੇਠਾਂ ਉਤਾਹਾਂ ਹੁੰਦਾ ਦਿਸੇਗਾ, ਪਰ ਜੇ ਕੋਈ ਉਸਦੀ ਧੌਣ ਫੜਕੇ ਉਪਰਲੇ ਪਾਸੇ ਕਰਕੇ ਥਰ ਬਰਾਉਂਦੇ ਚੰਦ ਦਾ ਪਿਛਾ ਦਿਖਾ ਦੇਵੇ ਤਾਂ ਅਕਾਸ਼ਾਂ ਵਿਚ ਅਡੋਲ ਪਰਕਾਸ਼ ਪੁੰਜ ਚੰਦ ਉਸਨੂੰ ਦਿਸੇਗਾ, ਅਰ ਸਾਰਾ ਘਬਰਾ ਜੋ ਤਲਾ ਦੇ ਚੰਦ ਵਿਚ ਸੀ ਮਿਟਾ

106 / 158
Previous
Next