Back ArrowLogo
Info
Profile

ਦੇਵੇਗਾ।

ਉਸ ਕਲਗੀਆਂ ਵਾਲੇ ਨੇ ਸਰੀਰ ਸਰੋਵਰ ਵਿਚ ਥਰ ਥਰ ਕੰਬ ਰਹੀ ਤੇ ਹਿਲਦੀ ਜਿੰਦੜੀ-ਸੁਖ ਤੇ ਹਾਵੇ ਭਰਦੀ ਜਿੰਦੜੀ ਦੇ ਝਲਕੇ ਨੂੰ ਹਉਮੈ ਕਰਕੇ ਦੱਸਿਆ ਤੇ ਦੇਖਣ ਵਾਲੇ ਦੀ ਨਜ਼ਰ ਪਰਤਾ ਕੇ ਪਿਛਲੇ ਪਾਸੇ ਝਾਤੀ ਪੁਆ ਕੇ ਅਡੋਲ ਜਿੰਦੜੀ ਦਿਖਾ ਕੇ ਅਭੈ ਕਰ ਦਿਤਾ, ਦੁਖ ਤੇ ਕਲੇਸ਼ ਦੇਖਦਿਆਂ ਹੀ ਬਿਲਾ ਗਿਆ। ਉਹ ਜੋ ਆਪ ਨਿਰਭੈ ਸੀ, ਜੋ ਆਪ ਸੰਸੇ ਤੋਂ ਪਾਰ ਸੀ ਭੈ ਗ੍ਰਸੇ ਤੇ ਸੰਸੇ ਫਾਧਿਆਂ ਨੂੰ ਨਿਰਭੈ ਤੇ ਨਿਰਸੰਸੇ ਕਰਨੇ ਆਯਾ ਸੀ ਸੋ ਕਰ ਦਿਖਾਯਾ।

ਇਹ ਧੋਣੋਂ ਫੜਕੇ ਡੋਲਦੀ ਜਿੰਦੜੀ ਤੋਂ ਅਡੋਲ ਜਿੰਦ ਦੇ ਬੇੜੇ ਚਾੜ੍ਹਨ ਦੇ ਸਾਰੇ ਭਾਵ ਦਾ ਨਾਂ ਉਸ ਮਾਲਕ ਨੇ 'ਪ੍ਰੇਮ' ਰੱਖਿਆ। ਸਾਡੀ ਨਜਰ ਦਿੱਸਣ ਵਾਲੇ ਨਾਲ ਪਿਆਰ ਕਰ ਰਹੀ ਸੀ, ਦਿੱਸਣ ਵਾਲਾ ਚਾਲਣਹਾਰ ਸੀ, ਚੱਲਣਹਾਰ ਹੋਣ ਕਰਕੇ (ਵਿਛੋੜੇ ਵੇਲੇ ਦੁਖ ਦੇਂਦਾ ਸੀ, ਤੇ ਪ੍ਰਾਪਤੀ ਦੇ ਯਤਨ ਵਿਚ ਕਲੇਸ਼ ਪਾਂਦਾ ਸੀ) ਦੁਖ ਦਾਤਾ ਸੀ, ਸੋ ਇਸ ਦਿੱਸਣ ਵਾਲੇ ਤੋਂ ਚੁਕ ਕੇ ਦੇਖਣ ਵਾਲੇ ਵਲ ਪਾ ਦਿਤਾ। ਆਖਯਾ ਇਸ ਨਾਲ ਪਿਆਰ ਨਾ ਕਰੋ ਜੋ ਨਹੀ ਰਹਿਣਾ, ਉਸ ਨਾਲ ਪਿਆਰ ਕਰੋ ਜਿਸ ਨੇ ਰਹਿਣਾ ਹੈ। ਜਦ ਇਹ ਨੁਕਤਾ ਅੰਦਰੋਂ ਪਲਟਾ ਪਾ ਗਿਆ ਤਾਂ ਦੇਖੋ ਸਾਰੇ ਜੀਵਨ ਦਾ ਨਜ਼ਾਰਾ ਪਲਟਾ ਖਾ ਗਿਆ । ਬਨਾਂ ਵਿਚ ਜਾ ਕੇ ਬ੍ਰਿਛਾਂ ਵਾਂਗੂੰ ਜੜ੍ਹਤਾ ਅਖਤਿਆਰ ਕਰਨ ਦੀ ਲੋੜ ਨਾ ਰਹੀ, ਪਰ ਡੋਲਵੇਂ ਰੰਗਾਂ ਵਿਚ ਬੈਠਿਆਂ ਅਪਨੇ ਅਡੋਲ ਅਸਲੇ ਦੇ ਧਿਆਨ ਵਿਚ (ਪਿਆਰ ਵਿਚ) ਸਦਾ ਟਿਕੇ ਰਹਕੇ ਡੋਲਣਹਾਰ ਨੂੰ ਚੱਲਣਹਾਰ ਤੱਕਣ ਨਾਲ ਅਪਨਾ ਡੋਲਣਾ ਸਮਝ ਵਿਚ ਆ ਗਿਆ, ਤਾਂ ਡੋਲਨਹਾਰ ਨਾਲ ਰੁਸੇਵਾਂ ਨਾ ਪਿਆ ਸਗੋਂ ਸਚੀਮੁਚੀ ਉਸਤੋਂ ਛੁਟੀ ਹੋ ਗਈ । ਪਰ ਸੰਸਾਰ ਵਿਚ ਬੈਠਿਆਂ ਹਜ਼ਾਰਹਾਂ ਸਾਡੇ ਵਰਗੇ ਉਸ ਡੋਲਣਹਾਰ ਦਰਸ਼ਨ ਵਿਚ ਡੋਲਕੇ ਦੁਖੀ ਹੋ ਰਹੇ ਹਨ। ਕਲਗੀਆਂ ਵਾਲੇ ਨੇ ਦਸਿਆ ਕਿ ਜਿਕੂੰ ਮੈਂ ਤੁਹਾਨੂੰ ਡੋਲਣੀ ਬੇੜੀ ਵਿਚੋਂ ਕੱਢਿਆ ਹੈ ਤੁਸੀਂ ਹੋਰਨਾਂ ਫਾਥਿਆਂ ਨੂੰ ਕੱਢੋ। ਇਸ ਕੰਮ ਵਿਚ ਜੋ ਖੇਚਲ ਤੇ ਕੁਰਬਾਨੀ ਕਰਨੇ ਦੀ ਲੋੜ ਸੀ, ਸੋ ਅਸੀ ਆਪੇ ਹੀ ਕਰ ਸਕਾਗੇ, ਕਿਉਂਕਿ ਜੋ ਕੁਛ ਡੋਲਣ ਹਾਰ ਸਾਡੇ ਦੁਆਲੇ ਹੈ, ਜਿਸਦੇ ਵਿਚ ਅਸੀ

107 / 158
Previous
Next