

ਨਹੀਂ, ਪਰ ਇਕ ਰੀਸ ਦਾ ਬੇਜਿੰਦ ਹਿਸਾ ਹੈ।
'ਬਿਨਸਨਹਾਰ ਨੂੰ ਸਥਿਰ ਸਮਝਕੇ ਸਭ ਕੁਛ ਕਰਨਾ' ਇਹ ਸਤਿਗੁਰੂ ਦੀ ਸਿੱਖਿਆ ਨਹੀਂ ਸੀ, ਤੇ ਜੇ ਸਾਡੀ ਬੁਧੀ ਏਹ ਹੈ ਤਾਂ ਅਸੀ ਉਸ ਸ਼ਾਹੀ ਸੜਕ ਤੇ ਨਹੀਂ ਟੁਰ ਰਹੇ, ਜੋ ਇਸ ਲੋਕ ਤੋਂ ਲੰਘਦੀ ਹੋਈ ਪਰਲੋਕ ਤਕ ਲੈ ਜਾਂਦੀ ਹੈ, ਜਿਥੋਂ ਪਰਤ ਕੇ ਫੇਰ ਏਥੇ ਆ ਕੇ ਦੁਖ ਸੁਖ ਨਹੀਂ ਭਰੀਦੇ, ਤੇ ਭੁਲੇਵਿਆਂ ਵਿਚ ਅਸਲ ਦੇ ਟਪਲੇ ਖਾ ਕੇ ਨਹੀਂ ਰੁਲੀਦਾ। ਉਸ ਮਹਾਨ ਸੜਕ (ਪੰਥ) ਦੇ ਜੇ ਅਸੀ ਰਾਹੀ ਨਹੀਂ ਬਣੇ ਜਾਂ ਅਸਾਂ ਉਸ ਮੁਸਾਫਰਤ ਨੂੰ ਅਖਤਯਾਰ ਨਹੀਂ ਕੀਤਾ ਜੋ ਧੁਰ ਦੇ ਨੁਕਤੇ ਤੇ ਪੁਚਾਂਦੀ ਹੈ, ਤਾਂ ਅਸਾਂ ਗੁਰੂ ਕੀ ਸਿਖਿਆ ਸਿਰ ਮਥੇ ਤੇ ਨਹੀਂ ਧਰੀ ਤੇ ਜੇ ਉਸ ਮਹਾਨ ਆਨੰਦ ਦਾ ਤੇ ਗੁਰੂ ਦੀ ਸਿਖਿਆ ਪਰ ਕੰਨ ਹੀ ਨਹੀਂ ਧਰੇ ਤਾਂ ਕਾਹਦੀ ਸਿਖੀ ਹੈ ?
"ਸਿਖੀ ਸਿਖਿਆ ਗੁਰ ਵੀਚਾਰ'
ਗੁਰੂ ਦੀ ਸਿਖਿਆ ਨਹੀਂ ਮੰਨੀ ਤਾਂ ਕੀਹ ਸਿਖੀ ? ਜੇ ਸਿੱਖੀ ਨਹੀਂ ਤਾਂ ਗੁਰੂ ਦੇ ਅਨੰਦ ਵਿਚ ਸਾਡਾ ਕਾਹਦਾ ਹਿੱਸਾ ਹੈ ? ਜੇ ਅਸੀ ਹਿਸੇਦਾਰ ਨਹੀਂ, ਜਾਂਝੀਵਾਲ ਨਹੀਂ, ਤਾਂ ਫੇਰ ਸਾਡਾ ਅਪਨੇ ਆਪ ਨੂੰ ਐਸਾ ਪਰਗਟ ਕਰਨਾ ਸਧਾਰਨ ਤੋਂ ਵਧੀਕ ਡੋਲਨੀ ਬੇੜੀ ਚਾੜ੍ਹਨਾ ਹੈ ।
ਅੱਜ ਗੁਰਪੁਰਬ ਇਸ਼ਟ ਹੀਨ ਲੋਕਾਂ ਦੀ ਤਰ੍ਹਾ ਇਕ ਸੰਸਾਰਕ ਖੁਸ਼ੀ ਦਾ ਦਿਨ ਨਹੀਂ, ਜੋ ਕਿਸੇ ਦਿਨ ਮੇਲਾ ਬਣ ਕੇ, ਮੋਟੀਆਂ ਤੇ ਪਾਪ ਮਈ ਖੁਸ਼ੀਆਂ ਦਾ ਦਿਨ ਬਣ ਜਾਵੇ, ਪਰ ਖਸਮ ਵਾਲੀ ਸੁਹਾਗਣ ਇਸਤ੍ਰੀ ਦੀ ਤਰਾਂ ਪ੍ਰੇਮ ਸਤਿਕਾਰ ਤੇ ਨਿਰਮਲ ਭੈ ਵਾਲੇ ਆਨੰਦ ਦਾ ਦਿਨ ਹੈ। ਅੱਜ ਇਸ ਗਲ ਦੀ ਵੀਚਾਰ ਦਾ ਦਿਨ ਹੈ ਕਿ ਕੀਹ ਸੱਚੀ ਮੁੱਚੀ ਅਸੀ ਭਾਵੇਂ ਡਿਗਦੇ ਢੋਂਹਦੇ ਹਾਂ ਪਰ ਉਸ ਪਿਆਰੇ ਦੀ ਸਿਖਿਆ ਪੁਰ ਟੁਰਨੇ ਦਾ ਯਤਨ ਕਰ ਰਹੇ ਹਾਂ ? ਕੀ ਅਸੀਂ ਜਾਣਦੇ ਹਾਂ ਕਿ ਸਾਡੇ ਵਿਚ ਸਿਖੀ ਦਾ ਮਾਣ ਅਪਣੇ ਗੁਰੂ ਉਤੇ ਹੈ ? ਜੇ ਸਾਡੇ ਵਿਚ ਏਹ ਘਾਟਾ ਹੈ ਤਾਂ ਅਸੀਂ ਅਜ ਹੀ ਪੁਰਬ ਦਾ ਦਿਨ ਜਾਣਕੇ ਹਾਹੁਕਾ ਲਈਏ, ਪਛਤਾਵਾ ਕਰੀਏ,