Back ArrowLogo
Info
Profile

ਪਿਛਲੀ ਕੀਤੀ ਤੇ ਅੰਝੂ ਕੇਰੀਏ ਕਿ ਅੱਜ ਦਾ ਦਿਨ ਮੇਰੇ ਲਈ ਸੁਭਾਗ ਦਿਨ ਹੋਵੇਗਾ, ਕਿਉਂਕਿ ਅੱਜ ਤੋਂ ਮੈਂ ਜੀਅ ਦਾਨ ਦੇ ਦਾਤੇ ਦੇ ਸਚੇ ਹੁਕਮ ਨੂੰ ਮਨ ਵਸਾ ਕੇ ਜੀਵਨ ਪਦ ਦੇ ਰਸਤੇ (ਪੰਥ) ਉਤੇ ਟੁਰ ਪੈਣਾ ਹੈ । ਅਜ, ਨਹੀਂ ਨਹੀਂ ਹੁਣੇ ਹੀ, ਪਿਛਲੀ ਭੁਲ ਦੂਰ ਕਰਕੇ ਟੁਰ ਪੈਣਾ ਹੈ । ਹੁਣੇ ਹੀ ਕਰਨਾ ਹੈ ਜੋ ਕੁਛ ਕਰਨਾ ਹੈ, ਅਰ ਹੋਰ ਸੁਆਸ ਬਿਰਥਾ ਨਹੀਂ ਜਾਣ ਦੇਣਾ।

ਫਿਲਾਸਫੀਆਂ ਤੇ ਗਯਾਨ ਸੰਸਾਰ ਵਿਚ ਚਰੋਕਣੇ ਹਨ, ਕਿਆ ਕਲਗੀਆਂ ਵਾਲੇ ਦੇ ਆਗਮ ਵੇਲੇ ਹਿੰਦੁਸਤਾਨ ਵਿਚ ਉਪਨਿਸ਼ਦਾਂ ਤੇ ਛੇਵੇਂ ਦਰਸ਼ਨ ਨਹੀਂ ਸਨ ਹੈਗੇ ? ਕਿਆ ਇਨ੍ਹਾਂ ਦੇ ਪੰਡਤ ਸੰਨਯਾਸੀ ਤੇ ਯੋਗੀ ਤੇ ਸਿੱਧ ਨਹੀਂ ਸਨ ਹੈਗੇ ? ਸਭ ਕੁਛ ਸੀ, ਪਰ 'ਜੀਵਨ' ਨਹੀਂ ਸੀ । ਗੁਰੂ ਸਾਹਬ ਫੋਕੀ ਦਿਮਾਗ਼ੀ ਆਤਸ਼ਬਾਜ਼ੀ ਲੈਕੇ ਨਹੀਂ ਆਏ ਸਨ, ਪਰ 'ਜੀਵਨ' ਦਾ ਅਖੈ 'ਚਾਨਣਾ' ਲੈ ਕੇ ਆਏ ਸਨ । ਉਨ੍ਹਾਂ ਨੇ ਮਸਲੇ ਬਾਜ਼ੀ ਨਹੀਂ ਸਿਖਾਈ, ਪਰ ਮੁਰਦਾ ਸਰੀਰਾਂ ਵਿਚ 'ਆਤਮ ਜੀਵਨ' ਦੀ ਰੌ ਚਲਾ ਦਿਤੀ। ਜੀਵਨ ਤੋਂ ਸਾਡਾ ਮਤਲੱਬ ਮੁਢ ਦਾ (ਪਹਲੀ ਪਉੜੀ ਦਾ ਨਿਰਾ) ਇਖ਼ਲਾਕੀ ਜੀਵਨ ਨਹੀਂ, ਅਰਥਾਤ ਨਿਰਾ ਸ਼ੁਭ ਆਚਰਨ ਤੋਂ ਮਤਲਬ ਨਹੀਂ, ਇਹ ਜੀਵਨ ਤਾਂ ਉਸ ਜੀਵਨ ਦੇ ਕੇਵਲ ਪਹਲੇ ਡੰਡੇ ਹਨ । ਇਹ ਤਾਂ ਪੁੰਨ ਮਯ ਜੀਵਨ ਹੈ ਜਿਸ ਨੇ ਪਾਪ ਮਯ ਜੀਵਨ ਨੂੰ ਕੱਟ ਸਿਟਣਾ ਹੈ । ਅਰ ਇਨ੍ਹਾਂ ਪੁੰਨ ਤੇ ਪਾਪਮਯ ਦੁਹਾਂ ਵਿਚ 'ਹਉ' ਦਾ ਆਸਰਾ ਹੁੰਦਾ ਹੈ। ਦੋਵੇਂ ਲੋਹਾ ਹਨ, ਇਕ ਲੋਹੇ ਦੀ ਬੇੜੀ ਹੈ ਜੋ ਸਾਨੂੰ ਬੰਨ੍ਹ ਰਹੀ ਹੈ, ਦੂਸਰਾ ਛਣੀ ਹੈ ਜਿਸਨੇ ਬੇੜੀ ਕਟਣ ਵਿਚ ਸਹਾਇਤਾ ਕਰਨੀ ਹੈ। ਇਹ ਇਖਲਾਕੀ ਜੀਵਨ ਉਸ ਮਹਾਨ ਜੀਵਨ ਦਾ ਮੁਢ ਹੈ, ਇਹ ਉਸ ਜੀਵਨ ਦਾ ਇਕ ਛੋਟਾ ਜਿਹਾ ਹਿੱਸਾ ਹੈ । ਸਾਡਾ ਮਤਲਬ ਆਤਮ ਜੀਵਨ ਤੋਂ ਹੈ, ਜਿਥੇ ਹਉਂ ਆਸਰਾ ਨਹੀਂ, ਪਰ ਹਉ ਤੋਂ ਆਤਮਾ ਛੁਟ ਗਿਆ ਹੈ, ਸੁਤੰਤਰ ਹੋ ਗਿਆ ਹੈ, ਅਰ ਸੁਤੰਤਰ ਹੋ ਕੇ ਆਪਨੇ ਆਪ ਵਿਚ ਆਨੰਦ ਤੇ ਆਨੰਦ ਸਰੂਪ ਵਾਹਗੁਰੂ ਦੇ ਉੱਜਲ ਪ੍ਰੇਮ ਵਿਚ ਨਿਮਗਨ ਹੈ। ਜਿਥੇ ਰਸੀਆ ਰਸ ਭਰੇ ਹਾਲ ਵਿਚ ਰਸ ਰੂਪ ਹੋ ਰਿਹਾ ਹੈ, ਉਹ ਜੀਵਨ 'ਸਚ' ਵਿਚ ਪਹੁੰਚਣਾ ਹੈ, ਮੂੰਹੋਂ ਬੋਲੇ ਜਾਣ ਵਾਲੇ ਸਦ ਤੋਂ (ਜੋ ਝੂਠ ਦੀ ਅਪੇਖਯਾ ਤੇ ਕਹੀਦਾ

110 / 158
Previous
Next