Back ArrowLogo
Info
Profile

ਹੈ ) ਬਹੁਤ ਉੱਚਾ ਸੱਚ ਹੈ, ਜਿਸਦਾ ਵਰਣਨ ਐਉਂ ਕੀਤਾ ਹੈ 'ਨਾਨਕ ਵਖਾਣੇ ਬੇਨਤੀ ਤੁਝ ਬਾਝ ਕੂੜੋ ਕੂੜ' ਜਿਸ ਸਚ ਨੂੰ ਏਥੇ ਪਦ 'ਤੁਝ' ਪਰਗਟ ਕਰਦਾ ਹੈ, ਉਸਦਾ ਨਾਮ 'ਸਚ' ਹੈ ਉਸ ਸਚ ਨੂੰ ਪਰਾਪਤ ਕਰਨਾ ਐਉ ਲਿਖਿਆ ਹੈ:-

ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ।

ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ ਸਚੁ

ਤਾ ਪਰ ਜਾਣੀਐ ਜਾ ਸਚੁ ਧਰੇ ਪਿਆਰੁ ॥ ਨਾਉ

ਸੁਣਿ ਮਨੁ ਰਹਸੀਐ ਤਾ ਪਾਏ ਮੋਖੁ ਦੁਆਰੁ ।

ਸਚ ਤਾ ਪਰੁ ਜਾਣੀਐ ਜੇ ਜੁਗਤ ਜਾਣੈ ਜੀਉ ॥

ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ

ਬੀਉ । ਸਚੁ ਤਾਪਰੁ ਜਾਣੀਐ ਜਾ ਸਿਖ ਸਚੀ

ਲੇਇ । ਦਇਆ ਜਾਣੈ ਜੀਅਕੀ ਕਿਛੁ ਪੁੰਨੁ ਦਾਨੁ

ਕਰੇਇ । ਸਚੁ ਤਾ ਪਰੁ ਜਾਣੀਐ ਜਾ ਆਤਮ

ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਕੈ

ਬਹਿ ਰਹੈ ਕਰੇ ਨਿਵਾਸੁ ॥ ਸਚ ਸਭਨਾ ਹੋਇ ਦਾਰੂ

ਪਾਪ ਕਢੈ ਧੋਇ। ਨਾਨਕ ਵਖਾਣੈ ਬੇਨਤੀ ਜਿਨ

ਸਚੁ ਪਲੈ ਹੋਇ' ॥੨॥

ਇਹ ਓਹ ਜੀਵਨ ਹੈ ਜੋ ਕਲਗੀਆਂ ਵਾਲੇ ਨੇ ਸਿਖਾਯਾ, ਸਿਖਾਯਾ ਨਹੀਂ ਜੋ ਲੋਕਾਂ ਵਿਚ ਭਰ ਦਿਤਾ, ਅਰ ਜਿਸਦੇ ਸਦਾ ਭਰੇ ਜਾਣ ਦੇ ਕਾਰਖਾਨੇ ਨੂੰ ਜਾਰੀ ਰਖਣੇ ਲਈ ਪੰਧ ਬਣਾ ਦਿਤਾ, ਐਸੇ ਮਹਾਨ ਦਾਤੇ ਦਾ ਅਜ ਪੁਰਬ ਹੈ । ਆਓ ਅੱਜ ਉਸ ਪਿਆਰੇ ਦੇ ਅਗੇ ਹਥ ਜੋੜਕੇ ਬੇਨਤੀ ਕਰੀਏ:-

ਹੇ- "ਜੀਅ ਦਾਨ ਦੇ ਭਗਤੀ ਲਾਇਨ

ਹਰ ਸਿਉ ਲੈਨਿ ਮਿਲਾਇ'।

ਦੇ ਸੁਭਾਵ ਵਾਲੇ ਸਤਿਗੁਰੂ ! ਅਜ ਸਾਨੂੰ ਬੀ (ਸਾਡੇ ਮੁਰਦੇ ਦਿਲਾਂ ਨੂੰ)

111 / 158
Previous
Next