Back ArrowLogo
Info
Profile

ਅਪਨੇ ਦਇਆਲ ਹਥਾਂ ਨਾਲ ਅੰਮ੍ਰਿਤ ਦਾ ਡੋਬਾ ਦੇਹ ਜੋ ਸਾਡਾ ਮੁਰਦਾਪਨ ਦੂਰ ਹੋ ਕੇ ਸਾਡੇ ਵਿਚ ਜੀਵਨ ਦੀ ਰੌ ਛਿੜ ਪਵੇ, ਅਰ ਓਹ ਵਧਦੀ ਵਧਦੀ ਸਾਨੂੰ ਸੁਰਜੀਤ ਕਰ ਦੇਵੇ ਤਾਂ ਜੋ ਸੰਸਾਰ ਯਾਤਰਾ ਕਰਕੇ ਤੁਰੇ ਆਤਮ ਮੰਡਲ ਵਿਚ-ਸਦਾ ਜਾਗਤੀ ਜੋਤ ਦੇ ਮੰਡਲ ਵਿਚ-ਅਸੀ ਬੀ ਵਾਸਾ ਪਾ ਕੇ:-

'ਬਾਬਾ ਮੇਰਾ ਆਵਨ ਜਾਨ ਰਹਿਓ'

ਦਾ ਫ਼ਖ਼ਰ ਕਰ ਸਕੀਏ।

੩. ਭਾਈ ਬੁਧੂ ਸ਼ਾਹ ਦੀ ਸਿੱਕ

ਭਾਈ ਬੁੱਧੂ ਸ਼ਾਹ ਮੁਸਲਮਾਨ ਫਕੀਰ ਭਾਰਿਆਂ ਚੇਲਿਆਂ ਤੇ ਵਹੀਰਾਂ ਦਾ ਆਗੂ ਸੀ, ਅਤੇ ਰਾਜਸੀ ਪਰਤਾਪ ਬੀ ਰਖਦਾ ਸੀ, ਸਚ ਦਾ ਸਦਾ ਢੁੱਡਾਊ ਸੀ, ਇਹ ਫਕੀਰ ਅਪਨੀ ਫਕੀਰੀ ਵਿਚ 'ਫ਼ਿਨਾ ਫ਼ਿ ਸ਼ੈਖ' ਦੇ ਦਰਜੇ ਤੋਂ ਅਗੇ ਅੜਿਆ ਖੜਾ ਸੀ, ਅਰਥਾਤ ਮੁਰਸ਼ਦ ਏਸਨੂੰ ਜਦ ਅਪਨੇ ਪਿਆਰ ਤੋਂ ਚੁਕੇ ਦੂਸਰੇ ਦਰਜੇ ਵਿਚ ਲੈ ਗਿਆ ਤਦੋਂ ਉੱਥੇ ਹੀ ਇਕ ਅੜਚਨ ਵਿਚ ਖੜਾ ਹੋ ਗਿਆ, ਕਿਉਂਕਿ ਇਸਨੂੰ 'ਰਸੂਲ' ਦੇ ਓਹ ਦਰਸ਼ਨ ਨਹੀਂ ਹੁੰਦੇ ਸਨ ਜੋ ਰਾਹ ਪਾਣ ਵਾਲਾ ਦਸਦਾ ਸੀ। ਸੱਚੀ ਤਲਾਸ਼ ਦੇ ਲਗੇ ਨੂੰ ਗੁਰੂ ਨਾਨਕ ਦੀ ਬਾਣੀ ਨੇ ਇਕ ਦਿਨ ਵਿੰਨ੍ਹ ਲਿਆ, ਤੇ ਕਲਗੀਆਂ ਵਾਲੇ ਦੀ ਖਿੱਚ ਪਈ, ਬਾਣੀ ਸੁਣੀ ਸੁਣ ਕੇ ਕੀਰਤੀ ਦਾ ਰੰਗ ਬੱਝਾ, ਮਹਿਮਾਂ ਦੇ ਰੰਗ ਨੇ ਧੂਹ ਪਾਈ, ਜਦੋਂ ਉਨ੍ਹਾਂ ਦੇ ਸਰੂਪ ਦਾ ਨਕਸ਼ਾ ਸੁਣਿਆਂ ਤਾਂ ਮੂਰਛਾ ਆ ਗਈ। ਸਮਾਧੀ ਵਿਚ ਜੋ ਉਲਝਨ ਬਰਸਾਂ ਤੋਂ ਪੈ ਰਹੀ ਸੀ ਸੁਲਝ ਗਈ, ਅਰ ਨਾਲ ਹੀ ਇਹ ਪਤਾ ਲੱਗ ਗਿਆ ਕਿ ਇਹ ਓਹ ਪਿਆਰਾ ਹੈ ਜਿਸਦੇ ਮੰਡਲ ਵਿਚ ਰਾਹ ਪਾਣ ਵਾਲਾ ਵਾੜਦਾ ਸੀ ਤੇ ਹੋਰ ਧਿਆਨ ਦਸਦਾ ਸੀ, ਆਪ ਗ਼ਲਤੀ ਤੇ ਸੀ, ਅਸਲ ਧਿਆਨ ਉਹੋ ਹੈ ਜੋ ਬੁਧੂ ਸ਼ਾਹ ਨੂੰ ਦਿਸਦਾ ਸੀ ਅਤੇ ਉਸ ਧਿਆਨ ਦਾ ਧੇਯ ਆਤਮ ਮੰਡਲ ਵਿਚ ਅਵਯਕਤ ਰੂਪ ਵਿਚ ਨਹੀਂ ਹੈ, ਸਰੀਰ ਦਾ ਜਾਮਾਂ ਪਹਿਰ ਕੇ ਆਨੰਦ ਪੁਰ ਵਿਚ ਪਰਤੱਖ ਜੋਤ ਜਗਾ ਰਿਹਾ ਹੈ। ਤਦ ਮਨ

112 / 158
Previous
Next