Back ArrowLogo
Info
Profile

ਨੇ ਉਸ ਸਰੂਪ ਵਲ ਧੂਹ ਖਾਧੀ, ਤੇ ਬਿਰਹੋਂ ਸੁਲਤਾਨ ਨੇ ਆ ਡੇਰੇ ਜਮਾਏ । ਓਹ ਸਮਾਂ ਜੋ ਸਿੱਕ ਦਾ ਲੰਘਿਆ ਡਾਢਾ ਹੀ ਸੁਆਦਲਾ ਤੇ ਰੰਗਾਂ ਵਾਲਾ ਸੀ । ਬਿਰਹੋ ਤੇ ਸੱਚੇ ਪ੍ਰੇਮੀ ਦਾ ਬਿਰਹੋਂ ਤਾਂ ਇਕ ਜ਼ਿੰਦਗੀ ਦੀ ਰੌ ਚਲਾ ਦੇਣ ਵਾਲਾ ਤੇ ਸੱਚੇ ਜੀਵਨ ਦੀ ਝਰਨਾਟ ਛੇੜ ਦੇਣ ਵਾਲਾ ਪ੍ਰੇਮ ਮੰਡਲ ਦਾ ਸੁਲਤਾਨ ਹੁੰਦਾ ਹੈ। ਇਨ੍ਹਾਂ ਬਿਰਹੋਂ ਭਰੇ ਦਿਨਾਂ ਦਾ ਇਕ ਦਰਸ਼ਨ ਇਨ੍ਹਾਂ ਹੇਠ ਲਿਖੀਆਂ ਸਤਰਾਂ ਵਿਚ ਵਰਣਤ ਹੈ। ਇਸ਼ਕ ਦੀ ਖਿੱਚ ਨੇ ਨਿਮਾਜ਼ ਦਾ ਰੁਖ ਬਦਲ ਦਿਤਾ, ਇਕ ਦਿਨ ਚੇਲਿਆਂ ਨੂੰ ਕਹ ਦਿਤਾ, ਹੁਣ ਪੱਛੋਂ ਵਲੋਂ ਫੁੱਠਕੇ ਪੂਰਬ ਜੋਤ ਜਗਾ ਕੇ ਉੱਤਰ ਵਲ ਆ ਰਿਹਾ ਹੈ ਕਿ ਇਸ ਨੇ ਸਤਗੁਰੂ ਦੇ ਦਲਾਂ ਵਿਚੋਂ ਪੰਜ ਸੌ ਪਠਾਣ ਸਿਪਾਹੀਆਂ ਦੇ ਨੱਠ ਜਾਣੇ ਪਰ ਅਪਨੀ ਵਲੋਂ ਕਈ ਸੌ ਸਿਪਾਹੀ ਅਪਨੇ ਮੁਰੀਦ ਤੇ ਪਿਆਰੇ ਘੱਲੇ ਸੇ । ਅਰਥਾਤ ਜਦੋਂ ਸਚੇ ਸਤਗੁਰੂ ਨੇ ਧਰਮ ਰਖਿਆ ਦਾ ਨਾਟ ਵਰਤਾਯਾ ਤਾਂ ਬੁੱਧੂ ਸ਼ਾਹ ਨੇ ਅਪਨੀ ਵਲੋਂ ਕੁਮਕ ਲਈ ਸਾਰੇ ਪਿਆਰੇ ਘੱਲੇ ਸੁਖ ਤੇ ਅਪਨੇ ਦੋਵੇ ਪੁਤ੍ਰ ਰਣ ਤੱਤਿਆ ਵਿਚ ਉਸ ਪਿਆਰੇ ਪਯਾਰ ਦੇ ਚਸ਼ਮੇਂ ਤੇ ਪ੍ਰੇਮ ਦੇ ਜੀਉਂਦੇ ਜਾਗਦੇ ਸੋਮੇ ਦੇ ਚਰਨਾਂ ਵਿਚ ਸੇਵਾ ਲਈ ਘੱਲੇ ਸਨ । ਦੋਵੇਂ ਲਾਲ ਉਸ ਜੋਤ ਨਿਰੰਜਨੀ ਦੇ ਸਚੇ ਦੀਨ ਰਖਿਆ ਦੇ 'ਆਤਮ ਰਾਜਸੂ ਜੱਗ' ਵਿਚ ਹਵਨ ਹੋ ਗਏ । ਜਦੋਂ ਇਸ਼ਕ ਦੇ ਮੰਡਲ ਦੇ ਪਵਿਤ੍ਰ ਪਤੰਗੇ ਭਾਈ ਬੁਧੂਸ਼ਾਹ ਨੂੰ ਖਬਰ ਲੱਗੀ ਕਿ ਪਿਆਰੇ ਜੀਅ ਦਾਨ ਦੇ ਦਾਤੇ ਦੇ ਚਰਨਾਂ ਕਮਲਾਂ ਤੋਂ ਜਿਗਰ ਦੇ ਟੁਕੜੇ ਸਦਕੇ ਹੋ ਗਏ ਹਨ ਤਾਂ ਆਖਿਆ मी:-

ਅੱਜ ਸਪੂਤਾ ਹੋ ਗਿਆ ਬੁਧੂ ਸ਼ਾਹ ਫਕੀਰ ।

ਗੋਦੀ ਪੁਤ ਸਮਾ ਲਏ ਕਲਗੀਆਂ ਵਾਲੇ ਪੀਰ ।

ਏਥੇ ਹੀ ਬਸ ਨਹੀਂ ਔਰੰਗਜੇਬ ਨੇ ਇਸ ਫਕੀਰ ਦਾ ਸਰਬੰਸ ਨਸ਼ਟ ਇਸੇ ਗੁਸੇ ਵਿਚ ਕੀਤਾ ਸੀ ਤੇ ਇਹ ਸਿਦਕੋ ਨਹੀਂ ਡੋਲਿਆ। ਫੇਰ ਬਾਬੇ ਬੰਦੇ ਨੇ ਪੰਜਾਬ ਵਿਚ ਆ ਕੇ ਸਭ ਤੋਂ ਪਹਲੇ ਬੁਧੂ ਸ਼ਾਹ ਦੇ ਤਬਾਹ ਕਰਨੇ ਵਾਲਿਆਂ ਨੂੰ ਦੰਡ ਦਿਤਾ ਸੀ।

113 / 158
Previous
Next