Back ArrowLogo
Info
Profile

ਪਿਤਾ ! ਜਿਸ ਰੰਗ ਦੇ ਵਿਚ ਆਪ ਪਿਆਰੇ ਪਾਸ ਬੈਠੇ ਹੋ,

ਤਿਵੇਂ ਮੈਂ ਨੀਚ ਨੂੰ ਅਪਨੇ ਖੁਲ੍ਹੇ ਦਰਸ਼ਨ ਕਰਾਵੋਗੇ ।

ਅਧ ਮਜਨ ਪਾਰ ਕਯੋ ਕਰ ਹੋਨ ਸਾਗਰ ਬਿਨ ਸਹਾਰੇ ਦੇ,

ਰੁੜ੍ਹੇ ਜਾਂਦੇ ਨੂੰ ਫੜ ਬਾਹੋਂ ਕ੍ਰਿਪਾ ਬੇੜੇ ਚੜ੍ਹਾਵੋਗੇ ?

ਹੈ ਦਰਸ਼ਨ 'ਪ੍ਰੇਮ'' ਪਿਆਰੇ ਦਾ ਸੋ ਪ੍ਰੇਮੀ ਪਾ ਰਹੇ ਹੋਨਗੇ

 ਮੇਰੇ ਵਲ ਪ੍ਰੇਮ ਦਾ ਇਕ ਤੀਰ ਕਦ ਭਰਕੇ ਚਲਾਵੋਗੇ ?

ਨਿਗਹ ਇਕ ਮੇਹਰ ਦੀ ਪੈ ਕੇ ਕਰਾਵੇ ਪਾਰ ਬੇੜੇ ਨੂੰ,

ਕਦੋਂ ਪਾ ਪਿਆਰ ਦੀ ਚਿਤਵਨ ਮੇਰੀ ਬਿਗੜੀ ਬਨਾਵੋਗੇ ?

ਉਮੈਦਾਂ ਮੇਰੀਆਂ ਸ੍ਵਾਮੀ! ਤੇਰੇ ਦਰ ਤੇ ਅਟਕ ਜਾਵਨ!

ਏ ਗੁੰਝਲ ਆਪ ਹੀ ਸੁਲਝਾ ਕੇ ਬੇੜਾ ਪਾਰ ਲਾਵੋਗੇ ।

ਮੇਰਾ ਮਨ ਟਿਕ ਨਹੀ ਸਕਦਾ ਭਟਕ ਵਿਚ ਰਾਹ ਰੁਕਦਾ ਹੈ,

ਕ੍ਰਿਪਾ ਕਰ ਆਪ ਹੀ ਸ੍ਵਾਮੀ ਟਿਕਾਣੇ ਸਿਰ ਪੁਚਾਵੋਗੇ ।

ਮੈਂ ਬੰਜਰ ਧਰਤੀਓਂ ਭੇੜਾ ਨ ਜਾਣਾਂ ਸਾਰ ਪ੍ਰੀਤਮ ਦੀ,

ਕ੍ਰਿਪਾ ਦਾ ਬੀਜ ਅੰਕੁਰ ਕੇ ਮੇਰਾ ਮਨ ਲਹਿਲਹਾਵੋਗੇ ।

ਲੁਕੇ ਹੋ, ਹੋ ਪ੍ਰਗਟ ਜਗ ਤੇ, ਮੇਰੇ ਕਰਮਾਂ ਲੁਕਾਏ ਹੈ,

ਮਿਟਾ ਕੇ ਧੁੰਦ ਕਰਮਾਂ ਦੀ ਕਦੋਂ ਸੂਰਜ ਚੜ੍ਹਾਵੋਗੇ ?

ਭੁੱਲਾਵਾ ਰੂਪ ਵਾਲਾ ਸੀ, ਸੋ ਮਿਟਿਆ ਸੋਇ ਸੁਣਦੇ ਹੀ,

ਕਦੋਂ ਦਰਸ਼ਨ ਦਿਖਾਵੇਗੇ ਤੇ ਅੰਚਲ ਆ ਫੜਾਵੋਗੇ ?

ਲਗਾਵੋਗੇ ਏ ਸਿਹ ਚਰਨੀ ਤਪਤ ਬਿਰਹੋ ਮਿਟਾਵੋਗੇ,

ਮਨੂਰਾ ਮਨ ਜਿਵਾਵੋਗੇ ਤੇ ਦਰਸ਼ਨ ਖੈਰ ਪਾਵੋਗੇ ।

'ਬਚਾਵੋਗੇ' ਨਹੀ ਸੰਸਾ, ਬਿਰਦ ਅਪਨਾ ਰਖਾਵੋਗੇ'

'ਲਗਾਵੋਗੇ' ਚਰਨ ਸ਼ਰਨੀ ਸਦਾ ਸ਼ਰਨੀ ਸਮਾਵੋਗੇ ॥

115 / 158
Previous
Next