Back ArrowLogo
Info
Profile

੧੨. ਖੇੜਾ ਬਾਹਰਵਾਂ

(ਸੰ: ੪੪੩ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)

੧. ਗੁਰਪੁਰਬ

ਫਿਰਦਾ ਗਗਨ, ਫੇਰ ਵਿਚ ਅਪਨੇ,

ਦਿਨ ਕ ਫੇਰ ਕੇ ਲਯਾਵੇ,

ਚਾਉ ਖਿੜੇ ਹਰ ਸੀਨੇਂ ਅੰਦਰ

ਮੇਲ ਮੇਲ ਭਰ ਆਵੇ ।

ਪਿਆ ਵਿਛੋੜਾ ਜਿਸ ਸੀਨੇ ਬੀ

ਉਹ ਬੀ ਉੱਛਲ ਆਵੇ,

ਚਾਹੇ ਮਿਲਾਂ ਪਿਆਰਯਾਂ ਤਾਂਈ

ਰਲ ਮਿਲ ਮੰਗਲ ਗਾਵੇ।

ਬਾਲਕ ਬਿੱਧ ਉਮਰ ਨਹੀਂ ਤੱਕੇ

ਹੱਸ ਹੱਸ ਪਿਆ ਤਕਾਵੇ,

ਖੁਸ਼ ਹੋਵੇ, ਖੁਸ਼ ਦੇਖੋ ਹੱਸੇ

ਹੱਸ ਕੇ ਪਿਆ ਹਸਾਵੇ।

ਘਰ ਘਰ ਖੁਸ਼ੀਆਂ ਮੰਗਲ ਆਵੇ

ਘਰ ਘਰ ਆਨੰਦ ਆਵੇ,

ਸਮਾਂ ਫਿਰੰਦਾ ਬਾਣ ਆਪਣੀ

ਇਸ ਦਿਨ ਨੂੰ ਭੁਲ ਜਾਵੇ ।

116 / 158
Previous
Next