Back ArrowLogo
Info
Profile

ਐਸਾ ਸੁਭਾਗ ਦਿਨ ਕੇਹੜਾ ਹੈ ? ਪਯਾਰੇ ਸੱਜਨ ਏਸਨੂੰ ਗੁਰਪੁਰਬ ਕਰਕੇ ਆਖਦੇ ਹਨ। ਸੱਚ ਹੈ ਇਹ ਪੂਰਬ ਹੈ । ਅਸਲ ਪੂਰਬ ਦਾ ਦਿਨ ਓਹ ਨਹੀਂ ਜਿਸ ਨੂੰ ਚੰਦ੍ਰਮਾਂ ਤੇ ਨਛੱਤ੍ਰਾ ਦੇ ਵਾਧੇ ਘਾਟੇ ਪਏ ਹੋਣ, ਪਰ ਉਹ ਦਿਨ ਹੈ ਜਿਸ ਦਿਨ ਜੀਉਂਦੇ ਦਿਲਾਂ ਨੂੰ ਇਕ ਨਿਸ਼ਾਨੇ ਵੱਲ ਸਾਂਝੀ ਖਿੱਚ ਪਵੇ, ਅਰ ਓਹ ਖਿੱਚ ਪ੍ਰਸੰਨਤਾ ਨਾਲ ਭਰੀ ਹੋਵੇ । ਜਿਸ ਦਿਨ ਵਿਆਕਰਨ ਦਾ ਘੁਮਿਆਰ ਐਸੇ ਦਿਨ ਦਾ ਨਾਂ ਘੜਨ ਬੈਠਾ ਸੀ ਤਾਂ ਉਸਨੂੰ ਏਸ ਦੇ ਗਾਰੇ ਗੁੰਨ੍ਹਣ ਵਾਸਤੇ ਖੁਸ਼ੀ ਦੀ ਮਿੱਟੀ ਲੱਭਣੀ ਪਈ, ਤਦ ਓਸਨੇ ਲੱਭ ਲੱਭ ਕੇ ਤੇ ਪੱਟ ਪੱਟ ਕੇ ''ਪ੍ਰੀ" ਦੀ ਧਾਤੁ ਲੱਭੀ, ਜਿਸ ਨੂੰ ਕਈ ਉਲਟ ਫੇਰਾਂ ਨਾਲ ਗੋ ਕੇ ਉਸਨੇ ਚੱਕ ਚਾੜ੍ਹਿਆ ਤੇ 'ਪਰਬ' ਪਦ ਬਨਾਯਾ । ਸੋ ਏਸਦੇ ਅਸਲੇ ਵਿਚ ਓਸ ਨੇ ਭਰਪੂਰੀ ਵਾਲੀ ਖੁਸ਼ੀ ਭਰ ਦਿਤੀ ਪਰ ਇਹ ਸ਼ੈ ਕਿਸੇ ਅਨਾੜੀ ਸ਼ਗਿਰਦ ਦੇ ਹੱਥੀ ਚੰਦਾਂ ਤੇ ਨਛੱਤਾਂ ਉਤੇ ਜਾ ਚੜ੍ਹੀ, ਜਦ ਕਦੇ ਉਨ੍ਹਾਂ ਦੇ ਫੇਰ ਫਿਰੰਦਿਆ ਧਰਤੀ ਵੱਲ ਮੂੰਹ ਹੋਵੇ ਤਦ ਲੋਕੀ ਇਸ ਖਿਆਲ ਵਿਚ ਹੀ ਕਿ ਪਰਬ ਜਾਂ ਪੂਰਬੀ ਅਕਾਸ਼ਾਂ ਤੇ ਇਸ ਰੁਖ ਆ ਗਈ ਹੈ ਕਈ ਤਰਾਂ ਦੇ ਤਪ ਤਾਪਯਾ ਕਰਨ ਜੋ ਕਿਵੇਂ ਇਹ ਹੇਠਾਂ ਆਵੇ, ਪਰ ਹਿਸਾਬੀਆਂ ਦੇ ਹਿਸਾਬ ਇਸ ਨੂੰ ਹੇਠ ਨਾਂ ਲਿਆ ਸਕੇ । ਧਰਤੀ ਤੇ ਵਸਦੇ ਜੀਵ ਦਿਨੋਂ ਦਿਨ ਤੰਗ ਹੁੰਦੇ ਗਏ, ਐਨੇ ਕਿ ਪੰਜ ਦਰਯਾਵਾਂ ਦੇ ਇਕ ਖਤੇ ਵਾਲਿਆਂ ਦੀ ਆਪਣੀ ਬੋਲੀ ਵਿਚ ਖੁਸ਼ੀ ਦਾ ਲਫਜ਼ ਹੀ ਕੋਈ ਨਾਂ ਰਿਹਾ। ਤਦੋਂ ਇਕ ਤੇਜ ਪ੍ਰਕਾਸ਼ ਵਾਲੇ ਦਾਤੇ ਨੇ ਅਕਾਸ਼ਾਂ ਅਰ ਲੱਖਾਂ ਅਕਾਸਾਂ ਦੀ ਦੂਰੀ ਤੋਂ ਇਹ ਹਾਲ ਤੱਕ ਦੇ ਤਰਸ ਖਾਧਾ ਅਰ ਬਿਜਲੀ ਦੀ ਤੇਜ਼ੀ ਨਾਲ ਹੇਠਾਂਹ ਨੂੰ ਆਇਆ, ਰਸਤੇ ਵਿਚ ਚੰਦ੍ਰਮਾਂ ਤੇ ਨਛੱਤ੍ਰਾਂ ਦੇ ਪਾਸ ਦੀ ਜਦ ਓਹ ਲੰਘਿਆ ਤਾਂ ਸਾਰੇ ਬ੍ਰਹਮੰਡਾਂ ਨੇ ਨਮਸਕਾਰਾਂ ਕੀਤੀਆਂ ਤੇ ਭੇਟਾਂ ਚਾੜ੍ਹੀਆਂ, ਉਸ ਵੇਲੇ ਚੰਦ੍ਰਮਾਂ ਤੇ ਇਸ ਧਰਤੀ ਦੇ ਨਛੱਤ੍ਰਾਂ ਨੇ ਏਹਅਮੋਲਕ 'ਪਰਬ' ਦੀ ਸੁਗਾਤ ਦਾਤਾ ਜੀ ਦੇ ਅੱਗੇ ਧਰਕੇ ਮੱਥਾ ਟੇਕਿਆ ਤਦੋਂ ਏਹ ਅਮੋਲਕ ਸ਼ੈ ਨਾਲ ਹੀ ਨਾਲ ਏਸ ਧਰਤੀ ਉਤੇ ਆ ਗਈ। ਜਦੋਂ ਧਰਤੀ ਦੇ ਰੋਂਦੇ ਤੇ ਦੁਖੀ ਲੋਕਾਂ ਨੇ ਸੁਖ ਪਾਯਾ ਤਦ ਦਾਤਾ ਜੀ ਤੋਂ ਸਦਕੇ ਲੱਗੇ ਹੋਣ, ਅਰ ਵਾਰੇ ਵਾਰੇ ਜਾਣ, ਅਤੇ ਜਿਸ ਦਿਨ ਦਾਤਾ ਜੀ ਆਏ ਸਨ ਉਸ ਦਿਨ ਨੂੰ ਉਨ੍ਹਾਂ ਨੇ ਪਰਬ ਦੇ ਨਾਮ ਨਾਲ ਸੁਭਾਗ ਬਣਾ ਲਿਆ, ਅਰ ਏਸ ਯਾਦਗਾਰ ਵਿਚ ਕਿ ਇਹ ਸ਼ੈ ਮੁੜ ਕੇ ਆਈ

117 / 158
Previous
Next