Back ArrowLogo
Info
Profile

ਹੈ ਤੇ ਫੇਰ ਨਾਂ ਉੱਡ ਜਾਵੇ, ਏਸ ਦੇ ਪੈਰ ਔਕੁੜ ਦਾ ਔਕੁੜਾ ਮਾਰਕੇ ਹੁਕਮ ਦਿਤਾ ਕਿ ਤੂੰ ਉਸ ਦਾਤੇ ਦੇ ਦਿਨ ਨਾਲ ਜਿਸਦਾ ਨਾਉਂ "ਗੁਰੂ" ਹੈ, ਲੱਗੇ ਰਹਿਣਾ ਹੈ। ਤਦ ਤੋਂ ਪਰਬ ਜੋ ਖੁਸ਼ੀ ਦਾਤਾ ਦਿਨ ਹੈ, ਗੁਰਾਂ ਨਾਲ ਲੱਗ ਕੇ ਗੁਰਪੁਰਬ ਬਨ ਗਿਆ ਹੈ। ਹੁਣ ਇਹ ਨਛੱਤ੍ਰਾਂ ਤੇ ਬੈਠਾ ਸਾਨੂੰ ਸੈਨਤਾਂ ਨਹੀਂ ਮਾਰਦਾ, ਸਗੋਂ ਪਿਆਰੇ 'ਗੁਰੂ' ਦੀ ਪਯਾਰ ਭਰੀ ਕਰਨੀ ਦੀ ਯਾਦ ਦੇ ਪੰਘੂੜੇ ਝੂਟਦਾ ਹੈ, ਅਰ ਸਾਨੂੰ ਉਪਕਾਰੀ ਹੋ ਕੇ ਨਿਸ਼ਾਨੇ ਵੱਲ ਖਿੱਚਦਾ ਹੈ, ਅਰਥਾਤ ਸਚੇ ਸਤਗੁਰ ਵਲ ਖਿੱਚਦਾ ਹੈ।

ਇਹ ਦਿਨ ਹੈ ਕਿ ਜਿਸ ਦਿਨ ਸਾਰੇ ਪਿਆਰੇ ਉਸ ਸੱਚੇ ਕਲਯਾਨ ਦਾਤਾ ਵੱਲ ਤੱਕਦੇ ਹਨ। ਜਿਸ ਦਿਨ ਸਭ ਦਿਲਾਂ ਦਾ ਸਤਗੁਰ ਸੂਰਜ ਤੇ ਧਿਆਨ ਹੁੰਦਾ ਹੈ, ਜਿਸ ਦਿਨ ਖੁਸ਼ੀ ਤੇ ਮੰਗਲ ਭਰਪੂਰ ਹੁੰਦਾ ਹੈ। ਵਿਛੜੇ ਮਿਲਦੇ ਹਨ ਤੇ ਮਿਲੇ ਵਧੀਕ ਪ੍ਰੇਮ ਕਰਦੇ ਹਨ।

ਪਯਾਰਿਓ ! ਏਸ ਕਰਕੇ ਅੱਜ ਦੇ ਦਿਨ ਨੂੰ ਗੁਰਪੁਰਬ ਕਹੀਦਾ ਹੈ। ਅਸੀ ਦੁਖੀ ਸਾਂ, ਸਤਗੁਰੂ ਨੇ ਸਾਡੇ ਦੁਖ ਨੂੰ ਦੇਖਿਆ, ਅਸੀ ਰੋ ਰੋ ਪੁਕਾਰਦੇ ਸਾਂ ਸਤਗੁਰ ਨੇ ਪੁਕਾਰ ਸੁਣੀ । ਅਸੀ ਦੁਹਾਈਆਂ ਦੇਂਦੇ ਸਾਂ, ਸਤਗੁਰ ਬਾਹੁੜਿਆ । ਆਕੇ ਸਾਡੇ ਦੁਖ ਹਰੇ ਤੇ ਸੁਖ ਦਿਤੇ । ਸੁਖ ਪਾਕੇ ਅਸਾਂ ਓਸਦੇ ਆਉਣ ਦੇ ਦਿਨ ਨੂੰ 'ਗੁਰਪੁਰਬ' ਆਖਿਆ ਤੇ ਅੱਜ ਤਕ ਮਨਾਂਦੇ ਹਾਂ, ਪਰ ਹੁਣ ਲੋੜ ਹੈ ਤਾ ਇਹ ਕਿ ਇਸ ਦੀ ਅਸਲ ਸੁੰਦ੍ਰਤਾ ਕਾਇਮ ਰਹੇ। ਇਹ ਪਵਿਤ੍ਰ ਪਿਆਰੇ ਦੇ ਆਗਮਨ ਦੀ ਖੁਸ਼ੀ ਦਾ ਦਿਨ ਹੈ, ਇਹੋ ਇਸਦਾ ਭਾਵ ਹੈ ਤੇ ਏਹੋ ਸਾਡਾ ਭਾਵ ਤੇ ਸਾਡੀ ਵਰਤਨ ਹੋਵੇ । ਅਸੀ ਅੱਜ ਸਤਗੁਰ ਦੇ ਪਿਆਰ ਤੇ ਯਾਦ ਵਿਚ ਭਰੇ ਹੋਈਏ। ਸਾਡੇ ਵਿਚ ਖੁਸ਼ੀ ਹੋਵੇ, ਪਰ ਠੰਢੀ ਮਿੱਠੀ, ਰਸਭਰੀ, ਪਿਆਰੀ ਤੇ ਸ਼ਾਂਤ ਰੂਪ ਖੁਸ਼ੀ ਹੋਵੇ, ਜੋ ਪਵਿਤ੍ਰਤਾ ਵਿਚੋਂ ਨਿਕਲੇ ਤੇ ਪਵਿਤ੍ਰਤਾ ਫੇਲਾਵੇ। ਅੱਜ ਸਾਡੀ ਖੁਸ਼ੀ ਸਾਨੂੰ ਪਿਆਰੇ ਦੀ ਯਾਦ ਵਿਚ ਸੁਖ ਦੇਵੇ, ਅੱਜ ਸਾਡੀ ਖੁਸ਼ੀ ਵਿਧਵਾਂ ਦੇ ਅੱਥਰੂ ਪੂੰਝੇ, ਅੱਜ ਸਾਡੀ ਖੁਸ਼ੀ ਮਹਿੱਟਰਾਂ ਦੇ ਸਿਰ ਦਿਲਾਸੇ ਦਾ ਹੱਥ ਫੇਰੇ ਅੱਜ ਸਾਡੀ ਖੁਸ਼ੀ ਅਨਪੜ੍ਹਿਆਂ ਨੂੰ ਵਿੱਦਯਾ ਦਾਨ ਦੇਵੇ, ਅਤਿੱਥੀ ਅੱਜ ਸੰਤੁਸਟ ਹੋਣ, ਭੁਲੇ ਅੱਜ ਰਸਤੇ ਪੈਣ,

118 / 158
Previous
Next