Back ArrowLogo
Info
Profile

'ਦੋਹੀਂ ਗੱਲੀ ਹਿਰਦੇ ਗੁਰ ਦੇ, ਚੇਤਾ ਸਾਡਾ ਆਯਾ।

'ਅਸਾਂ ਪਾਪੀਆਂ ਔਗੁਣ ਭਰਿਆਂ ਦੀ ਜੇ ਯਾਦ ਫੁਰਾਵੇ ।

'ਗੁਰ ਹਿਰਦੇ ਪਾਵਨ ਵਿੱਚ ਫੇਰਾ, ਜੇ ਇਕ ਵਾਰੀ ਪਾਵੇ।

'ਸਫਲ ਜਨਮ, ਜੱਗਆਯਾ ਲੇਖੇ, ਔਗੁਣ ਸਭ ਮਿਟ ਜਾਣੇ,

ਸਿਮਰਨ ਪ੍ਰਭੂ ਦਾ ਹਿਰਦੇ ਅੰਦਰ, ਕਰ ਸੀ ਆਣ ਟਿਕਾਣੇ ?'

ਸਿੱਖ ਪਯਾਰਾ ਵਿੱਚ ਰਜ਼ਾ ਦੇ, ਰਾਜ਼ੀ ਸੀ ਖੁਸ਼ ਹੋਯਾ,

ਤਦੋਂ ਗੁਰੂ ਜੀ ਪਰਤ ਪਿਛਾਹਾਂ, ਜੇ ਹੋਇਆ ਅਵਲੋਯਾ ।

ਕਹਿਣ ਲੱਗੇ 'ਸੀ ਇਕ ਚਪੇੜ ਦਾ, ਹੁਕਮ ਅਸਾਂ ਨੇ ਦਿੱਤਾ।

ਇਕ ਤੋਂ ਵੱਧ ਓਸਨੂੰ ਪਈਆਂ, ਏਹ ਕੀ ਕਾਰਾ ਕਿੱਤਾ ?

ਸਿੱਖਾਂ ਨੇ ਤਦ ਕਿਹਾ ਗੁਰੂ ਜੀ, ਹੁਕਮ ਆਪਦਾ ਹੋਇਆ,

ਹੁਕਮ ਆਪਦੇ ਖੁਲ੍ਹ ਲਈ ਹੈ, ਜੋ ਆਗਯਾ ਹੋਇ ਸੋਇਆ।

ਤਦੋਂ ਗੁਰੂ ਜੀ ਕਿਹਾ 'ਹੁਕਮ ਹੈ, ਬੇਟੀ ਇਸ ਨੂੰ ਦੇਵੋ,

ਗੁਰੂ ਹੁਕਮ ਨੂੰ ਮੰਨੋ ਜੇਕਰ ਪੂਰੀ ਪਰਖ ਕਰੇਵੋ ।'

ਚੁਪ ਪਏ; ਮੂੰਹ ਪੀਲੇ ਹੋਏ, ਸੋਚਾਂ ਵਿਚ ਗਰਕਾਏ,

ਨਵੇਂ ਸਿੱਖ ਸਨ ਸਬਕ ਸਿੱਖੀ ਵਿਚ, ਨਵੇਂ ਦੂਰ ਤੋਂ ਆਏ,

ਹੁਣ ਨਾ ਸਿਦਕ ਮੱਦਦ ਕੁਛ ਕੀਤੀ, ਅਭਮਾਨੀ ਸਿੱਖ ਨਾਹੀਂ,

ਸਮੇਂ ਪਏ ਤੇ ਹਉਮੈਂ ਖਿਸਕੇ, ਸਿੱਖੀ ਨਿਭਦੀ ਨਾਹੀਂ,

ਸੋਚਾਂ ਵਿੱਚ ਪਏ ਸਨ ਸਾਰੇ, ਮੂੰਹ ਨੀਵੇਂ ਸਨ ਪਾਏ,

ਅਜਬ ਸਿੰਘ ਕੰਧਾਰੀ ਪਯਾਰੇ, ਇੰਨੇ ਨੂੰ ਸਨ ਆਏ।

ਸੁਣਕੇ ਕੌਤਕ ਵਰਤਿਆ ਜੋ ਸੀ, ਹੁਕਮ ਸਤਗੁਰ ਕਹਿਆ,

ਚਰਨੀਂ ਪਿਆ ਗੁਰੂ ਦੀ ਪਯਾਰਾ, ਦਾਮਨ ਗੁਰ ਫੜ ਲਹਿਆ।

ਕਿਹਾ 'ਚੋਜੀਆ ਕੌਤਕ ਵਾਲੇ, ਪਾਵਨ ਕਰਨੇ ਹਾਰੇ ।

'ਮੈਂ ਤੇਰਾ ਸਹਬਸ ਹੈ ਤੇਰਾ, ਤੇਰੇ ਸਿੱਖ ਪਯਾਰੇ ।

'ਅਪਨਾ ਹੋਇ ਸੁ ਅਪਨਾ ਕਹੀਏ, "ਹੈ ਜੋ" "ਸੋ ਹੈ'' ਤੇਰਾ।

'ਸਾਡੀ ਤਾਂ 'ਮੈਂ'' ਬੀ ਨਹੀਂ ਅਪਨੀ, "ਮੈਂ" ਤੇਰੀ ਸਭ ਤੇਰਾ।

120 / 158
Previous
Next