Back ArrowLogo
Info
Profile

ਆ ਹੁਣ ਬਹੁੜ ਕਲਗੀਆਂ ਵਾਲੇ, ਤਰਸ ਕਰੋ ਤਰਸੇਂਦੀ ਤੇ,

ਝਲਕਾ ਰੂਪ ਅਨੂਪਮ ਵਾਲਾ, ਏਹੋ ਮੰਗ ਮੰਗਾਨੀ ਹਾਂ ।

ਸਹੀਓ ਜੇ ਘਰ ਪ੍ਰੀਤਮ ਆਵੇ, ਚਰਨ ਕਮਲ ਵਿੱਚ ਡਿੱਗਾਂ ਮੈਂ,

ਡਿੱਗੀ ਫੇਰ ਨਾ ਉੱਠਾਂ ਸਹੀਓ, ਡਿੱਗੀ ਜਾਇ ਸਮਾਨੀ ਹਾਂ ।

४. ਪ੍ਰੇਮ ਦੀ ਤਰੰਗ

ਕਈ ਬਾਂਕੇ ਛੈਲ ਛਬੀਲੇ ਨੀ,

ਕਈ ਵਾਲੇ ਵੱਡੇ ਕਬੀਲੇ ਨੇ,

ਕਈ ਸੋਨੇ ਪਾ ਪਾ ਪੀਲੇ ਨੇ,

ਕਈ ਕੋਟ ਅਕਲ ਦੇ ਦਾਨੇ ਹਨ,

ਕਈ ਪੰਡਤ ਵੱਡੇ ਸਯਾਨੇ ਹਨ।

ਸੁਣ ਗੱਲ ਪ੍ਰੇਮ ਦੀ ਹੱਸਦੇ ਨੀ,

ਕਰ ਟੀਕਾ ਇਸਦੀ ਦੱਸਦੇ ਨੀ,

ਵਿਚ ਤ੍ਰਿਸ਼ਨਾਂ ਫਾਹੀ ਫਸਦੇ ਨੀ,

ਇਹ ਫਾਹੀ ਪ੍ਰੇਮ ਦਸਾਂਦੇ ਹਨ,

ਵਿਚ ਫਾਹੀ ਹੋਰ ਫਸਾਂਦੇ ਹਨ।

ਏ ਨਾਂ ਮਹਿਰਮ ਤੋਂ ਮਾੜੇ ਨੀ,

ਏਹ ਪਾਂਦੇ ਬੜੇ ਪੁਆੜੇ ਨੀ,

ਏ ਵੈਰੀ ਡਾਢੇ ਆੜੇ ਨੀ,

ਕਰ ਹੋਸ਼ ਸੰਗਲਾਂ ਪਾਂਦੇ ਹਨ,

ਫੜ ਛੁਟਿਆਂ ਬੰਨ੍ਹ ਬਹਾਂਦੇ ਹਨ।

ਏਹ ਪ੍ਰੇਮ ਤਾਂ ਨਿਰੀ ਖਲਾਸੀ ਹੈ,

ਕੱਟ ਦੇਦਾ ਸਾਰੀ ਫਾਸੀ ਹੈ,

ਪਰ ਜੱਗ ਨੂੰ ਜਾਪੇ ਹਾਸੀ ਹੈ,

123 / 158
Previous
Next