Back ArrowLogo
Info
Profile

ਇਹ ਪਯਾਰੇ ਨਾਲ ਬੰਨ੍ਹਾਦਾ ਹੈ,

ਲੜ ਸਭ ਤੋਂ ਹੋਰ ਤੁੜਾਂਦਾ ਹੈ ।

੫. ਗੁਰੂ ਦੀ ਟੇਕ

ਜਦ ਮੈਨੂੰ ਪਾਪ ਦਬਾਂਦੇ ਹਨ,

ਚੌਫੇਰੇ ਹਨੇਰ ਮਚਾਂਦੇ ਹਨ,

ਤਦ ਨੈਨ ਮੇਰੇ ਉਠ ਜਾਂਦੇ ਹਨ।

ਟਿਕ ਅਪਨੀ ਬੰਨ੍ਹ ਜਮਾਂਦੇ ਹਨ,

ਸ੍ਰੀ ਸਤਗੁਰ ਰੂਪ ਤਕਾਂਦੇ ਹਨ।

ਅਰ ਤੱਕਦੇ ਨਹੀਂ ਥਕਾਂਦੇ ਹਨ,

ਤਦ ਨੀਰ ਭਰੇ ਭਰ ਲਿਆਂਦੇ ਹਨ।

ਇਹ ਬਿਨਤੀ ਤਦੋਂ ਅਲਾਂਦੇ ਹਨ-

'ਤੂੰ ਇਕੋ ਟੇਕ ਗੁਸਾਈ ਹੈ।

'ਮੈਂ ਤੇਰੀ ਸ਼ਰਨ ਤਕਾਈ ਹੈ,

'ਏ ਦੂਤੀ ਬੜੇ ਕਸਾਈ ਹੈ ।

'ਨਹੀਂ ਰਖ ਸਕਦਾ ਪਿਉ ਮਾਈ ਹੈ,

'ਨਹੀਂ ਸਕੇ ਬਚਾ ਮਿੱਤ ਭਾਈ ਹੈ।

'ਤੂੰ ਸਭ ਪਰ ਭਾਰੂ ਸਾਈਂ ਹੈਂ,

'ਮੈਂ ਤੇਰੀ ਭਰੀ ਦੁਹਾਈ ਹੈ।

'ਜਦ ਤੇਰਾ ਰੂਪ ਤਕਾਈ ਦਾ.

ਤਦ ਆਸ ਆਸਾ ਪਾਈ ਦਾ ।

'ਇਉਂ ਪਾਪਾਂ ਤਈਂ ਭਜਾਈ ਦਾ,

ਹੋ ਸੁਖੀਏ ਪ੍ਰਭੂ ਸਮਾਈ ਦਾ ।'

124 / 158
Previous
Next