Back ArrowLogo
Info
Profile

ਕਰ ਦਰਸ਼ਨ ਨਾਲ ਨਿਹਾਲ ਕੁੜੇ ॥੪॥

ਮੈਂ ਸੁਣ ਹੱਸ ਦੋਹਰੀ ਹੋਨੀ ਹਾਂ,

ਫਿਰ ਨੈਣ ਛਮਾਂ ਛਮ ਰੋਨੀ ਹਾਂ,

ਪਈ ਚੱਕੀ ਜੀ ਵਿਚ ਝੋਨੀ ਹਾਂ,

ਏ ਸਖੀਆਂ ਦੇ ਝੁੰਡ ਆਨ ਜੁੜੇ,

ਕੀ ਆਖੇ ਸਹੁ ਜੋ ਆਪ ਚੜ੍ਹੇ ॥੫॥

ਫਿਰ ਸਭਨਾਂ ਵਿੱਚੋਂ ਸਿਆਣੀ ਨੂੰ,

ਮੈਂ ਆਖਿਆ ਸੁਣ ਪਰਭਾਣੀ ਤੂੰ,

ਕੀ ਪੁਛਦੇ ਮੁਝ ਇਆਣੀ ਨੂੰ ?

ਕੋਈ ਪੰਡਤ ਪਾਂਧਾ ਪੁੱਛ ਕੁੜੇ,

ਕੋਈ ਜੋਗੀ ਜੰਗਲ ਗਿੱਛ ਕੁੜੇ ॥੬॥

ਮੈਂ ਮੂਰਖ ਭਈ ਦਿਵਾਨੀ ਹਾਂ,

ਰਾਹ ਰਸਤੇ ਸੱਭ ਭੁਲਾਨੀ ਹਾਂ,

ਹੋ ਕਮਲੀ ਪਈ ਭੁਆਨੀ ਹਾਂ,

ਰੱਟ ਪ੍ਰੀਤਮ ਪ੍ਰੀਤਮ ਨਿੱਤ ਕੁੜੇ,

ਇਕ ਕਲਗੀਆਂ ਵਾਲਾ ਚਿੱਤ ਕੁੜੇ ॥੭॥

ਮੈਂ ਅਖੀਆਂ ਪਈ ਲਭਾਵਾਂ ਨੀ,

ਜੇ ਮਿਲਨ ਤਾਂ ਮੀਤ ਤਕਾਵਾਂ ਨੀ,

ਬਿਨ ਨੈਨ ਦਰਸ ਕਿਵ ਪਾਵਾਂ ਨੀ

ਦਰਸ਼ਨ ਤੋਂ ਪਹਿਲੇ ਅੱਖ ਕੁੜੇ,

ਨਹੀ ਅੱਖ ਤਾਂ ਦਰਸ਼ਨ ਵੱਖ ਕੁੜੇ ॥੮॥

ਓਹ ਚਾਨਣ ਆਪ ਪਿਆਰਾ ਹੈ,

ਪਾਇ ਨੈਣਾਂ ਵਿਚ ਝਲਕਾਰਾ ਹੈ,

ਨਹੀਂ ਨੈਣ ਤੇ ਕਿੰਵ ਦੀਦਾਰਾ ਹੈ ?

ਲੱਭ ਦਰਸ਼ਨ ਜੋਗੀ ਅੱਖ ਕੁੜੇ ।

126 / 158
Previous
Next