Back ArrowLogo
Info
Profile

ਸਿੱਕ ਦਰਸ ਨ ਐਵੇਂ ਰੱਖ ਕੁੜੇ ॥੯॥

ਓਹ ਦੇਵੇ ਦਰਸ ਸੁਜਾਖੇ ਨੂੰ

ਪਏ ਜਲਵਾ ਨਹੀਂ ਮੁਨਾਖੇ ਨੂੰ

ਨਹੀਂ ਦੀਵਾ ਦਿੱਸੇ ਦੁਆਖੇ ਨੂੰ

ਕਰ ਅੱਖੀਆਂ ਪਹਿਲੋਂ ਭਾਲ ਕੁੜੇ।

ਮੰਗ ਮਗਰੋਂ 'ਦਰਸ਼ਨ ਮਾਲ' ਕੁੜੇ ॥੧੦॥

੭. ਦਰਸ਼ਨ ਦੀ ਸਿੱਕ ਤੇ ਦਰਸ਼ਨ ਨਾਲ ਸਮਾਈ

ਰਾਇ ਪੁਰ ਦੀ ਰਾਣੀ ਜਸਵੰਤ ਕੁਇਰ ਸਤਸੰਗ ਪ੍ਰਾਪਤੀ ਤੇ ਸਿੱਖ ਹੋ ਗਈ ਸੀ. ਕਲਗੀਧਰ ਜੀ ਦੇ ਦਰਸ਼ਨ ਦੀ ਸਿੱਕ ਬੜੀ ਸ਼ਰਧਾ ਨਾਲ ਕਰਦੀ ਸੀ, ਪਰ ਦਰਸ਼ਨ ਦਾ ਸਮਾਂ ਨਹੀਂ ਬਣਦਾ ਸੀ । ਪਹਾੜੀ ਰਾਜੇ ਤੇ ਤੁਰਕਸ਼ਾਹਾਂ ਦਾ ਡਰ ਅਕਸਰ ਵੇਰ ਹੈਰਾਨ ਕਰਦਾ ਤੇ ਡੱਕੋ ਡੋਲੇ ਦੇਂਦਾ ਸੀ, ਪਰ ਰਾਣੀ ਦਾ ਸਿਦਕ ਅਖੀਰ ਸਿਰੇ ਚੜ੍ਹਿਆ । ਪਾਂਵਟੇ ਤੋਂ ਵਾਪਸ ਆਉਂਦੇ ਹੋਏ ਸਤਗੁਰ ਨੇ ਦ੍ਰਸ਼ਨ ਦੇ ਕੇ ਰਾਣੀ ਤੇ ਉਸਦੇ ਟਿਕੇ ਨੂੰ ਤਾਰਯਾ ਸੀ । ਰਾਣੀ ਦੀ ਸਿਕ ਦੇ ਭਾਵ ਹੇਠਲੇ ਬਿਰਹੇ ਵਿਚ ਦਰਸਾਏ ਹਨ:-

ਕੁਲ ਵਾਸ ਹੈ ਚੰਗੇਰਾ ਦੋਹੀਂ ਦਿਸੀ ਮੈਂ ਪਾਯਾ,

ਦੌਲਤ ਤੇ ਮਾਲ ਬੀ ਹੈ ਮਿਲਯਾ ਮਿਲਖ ਸ੍ਵਾਯਾ ।

ਰਾਣੀ ਹਾਂ ਰਾਜ ਕਰਦੀ ਟੁਰਦਾ ਹੁਕਮ ਹੈ ਮੇਰਾ,

ਸੁਖ ਹੇ ਨਸੀਬ ਸਾਰਾ, ਬ੍ਰਹਮਾ ਨੇ ਜੋ ਬਨਾਯਾ ।

ਐਪਰ ਭੁਲੇਖੜਾ ਸੀ, ਸਾਰਾ, ਪਿਆ ਹਨੇਰਾ,

ਜਿਸ ਵਿਚ ਰਚੀ ਸਾਂ ਗਾਫਲ ਵੁਹ ਸੀ ਵਿਨਾਸ਼ ਮਾਯਾ ।

ਠੰਢਕ ਜਿਦ੍ਹੀ ਮੈਂ ਪਾਈ, ਸੁਖ ਰੂਪ ਜਾਣੇ ਮਾਣੀ,

ਸੂਰਜ ਸੀ ਪ੍ਰੇਮ ਵਾਲਾ ਵੱਸਦਾ ਸੀ ਅੰਦ੍ਰੇ ਓ,

127 / 158
Previous
Next