

ਆਖੇ ਓ ਦੇਵ ਰਾਣੀ : 'ਔਖੀ ਨ ਗੱਲ ਕੋਈ,
'ਘਟ ਦੀਪ ਕਰ ਲੈ ਸਿੱਧਾ ਜਿਸਦੀ ਸੀ ਰੁਖ ਭੁਆਯਾ।
'ਕਿਣਕਾ ਸੀ ਪ੍ਰੇਮ ਵਾਲਾ ਰੱਖਯਾ ਧੁਰੋ ਤੈਂ ਅੰਦਰ,
'ਉਸਦਾ ਮੂੰਹ ਫੇਰਕੇ ਤੇ ਦੁਨੀਆਂ ਦੇ ਵਿਚ ਲਗਾਯਾ।
'ਮੂੰਹ ਮੋੜ ਕੇ ਉਸਦਾ ਅੰਦਰ, ਪਿੱਛੇ ਪਰਤ ਕੇ ਤੱਕੀ,
'ਬੈਠਾ ਹੈ ਕੌਣ ਪਯਾਰਾ ਜਿਸਨੇ ਸੀ ਏ ਦਿਖਾਯਾ।
'ਇਸ ਚਾਨਣੇ ਦੇ ਨਾਲੇ ਉਸ ਚਾਨਣੇ ਨੂੰ ਦੇਖੀ,
'ਜਿਸਦੀ ਰਿਜ਼ਮ ਏ ਹੈ ਵੇ ਇਸਨੂੰ ਜਿਨ੍ਹੇਂ ਬਨਾਯਾ'।
ਦੇਵੀ ਨੇ ਦੀਪ ਘਟਦਾ ਫੜਕੇ ਜਦੋਂ ਭੁਆਯਾ,
ਆਹਾ ਮੈਂ ਰੂਪ ਡਿੱਠਾ ਜਗ ਰੂਪ ਜਿਸ ਬਨਾਯਾ ।
ਪਿਛੇ ਪਰੱਤ ਨਜ਼ਰ ਨੇ ਪਹਿਲਾਂ ਹੀ ਝਾਕ ਡਿੱਠਾ,
ਠਾਂਦਾ ਗੁਰੂ ਹੈ ਸਿਰ ਤੇ ਮਿੱਠਾ, ਪਰੇਮ, ਦਾਯਾ।
ਝੋਲੀ ਹੈ ਅੱਡ ਬੈਠਾ ਭਰਿਆ ਪਰੇਮ ਕੂਕੇ:-
ਬਾਲੋ ! ਮੁੜ ਆਓ ਘਰ ਨੂੰ ਖੇਡੇ ਸਮਾਂ ਗੁਆਯਾ ।
ਮਿੱਟੀ ਦੀ ਖੇਡ ਪਯਾਰੀ ਕੀਤੀ ਹੈ ਬਹੁਤ ਸਾਰੀ,
ਮਿੱਟੀ ਨ ਕੰਮ ਆਊ, ਇਸਦਾ ਜੋ ਢੇਰ ਲਾਯਾ ।
ਹਥ ਪੈਰ ਲਿੱਬੜੇ ਹਨ ਮੈਲੇ ਗਏ ਹੋ ਸਾਰੇ,
ਰਾਤੀ ਜਦੋ ਮੁੜੋਗੇ ਸਭ ਚਾਉ ਏ ਬਿਲਾਯਾ।
ਧੋਣੇ ਦਾ ਕਸ਼ਟ ਭਾਰਾ ਹੋਸੀ ਤਦੋਂ, ਮੈਂ ਲਾਲੋ!
ਆ ਜਾਓ ਘਰ ਸਵੇਲੇ ਮੂੰਹ ਧੋ ਦਿਆਂ ਬਨਾਯਾ'।
ਪਯਾਰੀ ਏ ਸੱਦ ਗੁਰ ਦੀ ਮਸਤੀ ਭਰੀ ਏ ਬਾਣੀ,
ਮਿੱਠੀ ਤੇ ਰਸ ਭਰੀ ਹੈ ਸੀਨੇ ਪਰੇਮ ਲਾਯਾ ।
ਅੰਦਰ ਹੈ ਰੂਪ ਵੱਸਦਾ ਵੱਸਦੀ ਹੈ ਯਾਦ ਨਾਲੇ,
ਖਿੱਚਦੀ ਹੈ ਖਿੱਚ ਪਯਾਰੀ, ਐਸਾ ਹੈ ਸੱਚ ਦਿਖਾਯਾ।
ਤਰਸਾਂ ਖੜੀ ਹੋ ਦੁਆਰੇ ਦਰਸ਼ਨ ਸਰੀਰ ਹੋਵੇ,