

ਹਾਇ ਬੇਹਾਲ ਮੇਰੇ ਨੈਣਾਂ ਨੇ ਕੋਟ ਦੇਖੇ,
ਸਾਧੂ ਦਰਸ ਨਾਂ ਕਰਕੇ ਆਪਾ ਸਫਲ ਕਰਾਯਾ ।
ਹਾਏ ਸਫਲ ਨ ਹੋਈ ਚੱਲਯਾ ਜਨਮ ਅਜਾਈ,
ਪਾ ਖੈਰ ਦਰਸ ਦੇਵੋ ਸਤਗੁਰ ਜਗਤ ਤੇ ਆਯਾ ।
ਕੋਈ ਕਹੋ ਏ ਆ ਕੇ ਚੋਜੀ ਗੁਰੂ ਜੀ ਆਏ,
ਨੱਸਾਂ ਮੈਂ ਭਾਰ ਅੱਖਾਂ ਖੰਭਾਂ ਦਾ ਤਾਣ ਪਾਯਾ ।
ਅਵਾਜ-
'ਧੌਸੇ ਧੁੰਕਾਰ ਪੈਂਦੀ ਦੇਂਦੀ ਹੈ ਔਹ ਸੁਣਾਈ,
ਪ੍ਰੀਤਮ ਗੁਰੂ ਜੀ ਆਏ ਰਾਣੀ ਧਯਾਨ ਲਾਈ ।'
ਸੁਣਕੇ ਸੁਨੇਹੁੜਾ ਏ ਕੁਲ ਲਾਜ ਸੀ ਨਸਾਈ,
ਪਰਦੇ ਦੀ ਰੀਤ ਭੁੱਲੀ ਉਮਡੀ ਘਟਾ ਦੀ ਨਯਾਈ।
ਭੁਲੀ ਮੈਂ ਕੌਣ ਹਾਂਗੀ ਰਾਣੀ ਕਿ ਕੀਰ ਕੋਈ,
ਕਿੱਥੋਂ ਟੁਰੀ ਤੇ ਕਿੱਧਰ ਚੱਲੀ ਹਾਂ ਕਰਕੇ ਧਾਈ।
ਨੈਣਾਂ ਨੇ ਨੀਰ ਭਰਯਾ ਮੋਤੀ ਡਲ੍ਹਕ ਕੇ ਢਲਦੇ,
ਸੂਰਤ ਪਯਾਰੜੇ ਦੀ ਦਿੱਸਦੀ ਹੈ, ਖਿੱਚ ਪਾਈ ।
ਨਾਜ਼ਕ ਮਲੂਕ ਪੈਰਾਂ ਵਾਲੀ ਵਿਰਾਗ ਮੱਤੀ,
ਜਾਂਦੀ ਟੁਰੀ ਹੈ ਪਯਾਰੀ ਪਰਵਾਹ ਹੈ ਨਾ ਕਾਈ ।
ਦੇਖੋ ਔਹ ਪਹੁੰਚ ਜਾਂਦੀ ਸਤਗੁਰ ਦੇ ਪਾਸ ਹੈ ਵੇ,
ਘੋੜਾ ਖੜਵਦਾ ਹੇ ਸਰਧਾ ਦੀ ਰੋਕ ਖਾਈ।
ਝੁਕਯਾ ਓ ਸੀਸ ਵੱਡਾ ਆਕੜ ਕਦੀ ਸੀ ਅੰਦਰ,
ਚਰਨਨ ਕਮਲ ਤੇ ਪੈਂਦਾ, ਮੰਗੀ ਸੁਰਾਦ ਪਾਈ।
ਕੋਈ ਨ ਹੋਸ਼ ਬਾਕੀ ਚਰਨਾਂ ਦੀ ਮੌਜ ਆਈ,
ਕੈਸੀ ਹੈ ਮੌਜ ਉੱਚੀ ਦਿੱਤੀ ਹੈ ਸਭ ਭੁਲਾਈ।
ਨੀਵਾਂ ਜਗਤ ਹੈ ਹੋਇਆ, ਨੀਵੀਂ ਅਕਲ ਹੈ ਪਿੱਛੇ,