Back ArrowLogo
Info
Profile

ਉੱਚੀ ਸੁਰਤ ਚੜ੍ਹੀ ਹੈ ਸੁਰਤੇ ਵਿਖੇ ਸਮਾਈ।

੧੩. ਖੇੜਾ ਤੇਹਰਵਾਂ

(ਸੰ: ਨਾ: ੪੪੪ ਦੀ ਗੁਰਪੁਰਬ ਸਪਤਮੀ ਦੀ ਰਚਨਾਂ)

੧. ਇਲਾਹੀ ਦਰਬਾਰ

ਸਦਕੇ, ਏਸ ਦਰਸ਼ਨ ਦੇ ਸਦਕੇ । ਕੈਸੀ ਤ੍ਰਿਖੀ, ਅਤ ਤ੍ਰਿਖੀ, ਪਰ ਮਿੱਠੀ ਤੇ ਅੱਖਾਂ ਵਿਚ ਸਮਾ ਜਾਣ ਵਾਲੀ ਚਾਨਣੀ ਹੈ, ਚਾਨਣੀ ਨਹੀਂ ਇਹ ਤਾਂ ਮਹਾਂ ਪ੍ਰਚੰਡ ਦਾ ਤੇਜ ਹੈ, ਪਰ ਨੈਣ ਨਹੀਂ ਚੁੰਧਯਾਉਂਦੇ, ਅੱਖਾਂ ਨਹੀਂ ਮਿਟਦੀਆਂ, ਚਾਨਣਾ ਪਿਆਰਾ ਹੈ ਤੇ ਸੁਆਦਲਾ ਹੈ, ਰਸ ਦੀ ਝਰਨਾਟ ਸਰੀਰ ਦੇ ਲੂੰਆਂ ਥਾਣੀ ਛੇੜਦਾ ਹੈ। ਚਾਨਣਾ ਹੈ ਕਿ ਸੁਆਦ ਹੈ, ਸੁਆਦ ਹੈ ਕਿ ਚਾਨਣਾ ਹੈ। ਕੌਣ ਵਿਤ੍ਰਕ ਕਰੇ? ਦੇਖੋ ਅਪਣਾ ਆਪ ਕੇਡਾ ਉੱਚਾ ਹੋ ਗਿਆ ਹੈ, ਚੁਬਾਰੇ ਬੈਠੋ ਜਿਕੂੰ ਗਲੀਆਂ ਦੀ ਮੁਸ਼ਕ ਤੋਂ ਉਚੇਰੇ ਹੋ ਜਾਂਦੇ ਹਨ । ਹਾਂ ! ਅਪਨਾ ਆਪ ਉੱਚਾ ਹੋ ਗਿਆ ਹੈ, ਪਰ ਦੇਖੋ ਹਉਮੈ ਦੀ ਕਿਤੇ ਮੁਸ਼ਕ ਬੀ ਨਹੀਂ । ਵਾਹ ਦਰਸ਼ਨਾਂ ਤੇਰੇ ਸਦਕੇ ! ਖੁਸ਼ੀ ਦੇ ਫ੍ਰਾਟੇ ਸਰੀਰ ਵਿਚ ਭਰ ਗਏ, ਆਨੰਦ ਦੇ ਹੁਲਾਰਿਆਂ ਇਕ ਘਮਕਾਰ ਪੈਦਾ ਕਰ ਦਿਤੀ ਹੈ, ਆਪਣਾ ਆਪ ਜਾਮੇਂ ਵਿਚ ਨਹੀਂ ਸਮਾਂਦਾ। ਐਡੀ ਖੁਸ਼ੀ ! ਪਰ ਤੱਕ ਰਜੋਗੁਣ ਦਾ ਕਿਤੇ ਨਾਮ ਬੀ ਨਹੀਂ । ਏਹ ਚਾਨਣਾ ਕਿਸਤਰਾਂ ਦਾ ਹੈ ? ਚਾਨਣਾਂ ਤਾਂ ਨਿਰਾ ਅੱਖਾਂ ਤੇ ਅਸਰ ਕਰਦਾ ਹੈ ਤੇ ਇਹ ਚਾਨਣਾਂ ਤਾਂ ਸਾਰੇ ਅੰਦਰ ਬਾਹਰ ਦੀ ਕਾਯਾਂ ਪਲਟ ਰਿਹਾ ਹੈ ?

ਹੈਂ ! ਕੀ ਏਹ ਚਾਨਣਾਂ ਹੈ ? ਉਹ ਹੋ !! ਓ ਮੈਂ ! ਓ ਮੇਰੀ ਮੈਂ ! ਨੀਝ ਲਾਕੇ

132 / 158
Previous
Next