Back ArrowLogo
Info
Profile

ਹੀ 'ਹੁਕਮ' ਹੈ । ਵਾਹ ਹੁਕਮ! ਕੈਸਾ ਪ੍ਰਬੰਧ ਹੈ, ਕੈਸਾ ਕ੍ਰਮ ਹੈ, ਕੈਸਾ ਬੰਧਾਨ ਹੈ, ਕੈਸਾ ਅਡੋਲ ਅਟੱਲ ਪਰ ਚੁਪ ਹੈ, ਚਾਨਣਾਂ ਹੈ ਕਿ ਵਾਲ ਵਾਲ ਹੁਕਮ ਪ੍ਰੋਤਾ ਹੈ । ਹੁਕਮ ਹੈ ਅਟੱਲ ਤੇ ਅਮਿੱਟ ! ਪਰ ਵਾਹ ਵਾਹ। ਸਖਤੀ ਨਹੀਂ, ਜ਼ੁਲਮ ਨਹੀਂ, ਭੁਲੇਖਾ ਨਹੀ, ਨਿਰਾ ਹੀ ਪਿਆਰ ਹੈ । ਪਿਆਰ ਹੈ ਕਿ ਹੁਕਮ ਹੈ, ਹੁਕਮ ਹੈ ਕਿ ਪਿਆਰ ਹੈ, ਤਿੱਲੇ ਦੀ ਤਾਰ ਵਿਚ ਰੇਸ਼ਮ ਤੇ ਕੰਦਲੇ ਦਾ ਫਰਕ ਤਾਂ ਕੁਛ ਹੁੰਦਾ ਹੈ, ਪਰ ਏਥੇ ਪ੍ਰੇਮ ਤੇ ਹੁਕਮ ਦੀ ਵਾਟ ਵਿਚ ਕੱਖ ਫਰਕ ਨਹੀਂ ਦਿੱਸਦਾ ।, ਆਹ ਆਹ ! ਹੇ ਤ੍ਰਿਖੇ ਸੁਆਦ ਤਰਸ ਕਰ । ਤੇਰੀ ਮਿਠਾਸ ਅਟੱਲ ਹੈ, ਤੇਰਾ ਰਸ ਅਸਹਿ ਹੈ, ਉਫ !

ਹੈਂ ਜੀ ਹੁਣ ਚਾਨਣੇ ਵਿਚ ਕੀਹ ਪਿਆ ਦਿੱਸਦਾ ਹੈ। ਹੁਕਮ ਵੇਗ ਵਿਚ ਪਿਆ ਆਉਂਦਾ ਹੈ ਤੇ ਪ੍ਰੇਮ ਨੂੰ ਪਿਆ ਆਖਦਾ ਹੈ 'ਹਾਂ ਚੱਲ ਤੂੰ ਚੱਲ'।

ਪ੍ਰੇਮ-ਤੈਥੋਂ ਵਿਛੜਨ ਤੇ ਜੀ ਨਹੀ ਕਰਦਾ ।

ਹੁਕਮ-ਮੈਂ ਤੇਰੇ ਵਿਚ ਇੰਵੇ ਅਭੇਦ ਰਹਸਾਂ ਜਿੱਦਾਂ ਏਥੇ ਹਾਂ ।

ਪ੍ਰੇਮ-ਮੈਂ ਹਨੇਰੇ ਵਿਚ ਕੀਕੂੰ ਜੀਸਾਂ ?

ਹੁਕਮ-ਤੂੰ ਹਨੇਰੇ ਦੇ ਮੰਡਲ ਵਿਚ ਜਾਸੇ, ਪਰ ਆਪ ਚਾਨਣਾਂ ਰਹਸੇਂ, ਤੂੰ

ਨੀਂਦ ਦੇ ਖੰਡ ਵਿਚ ਵੱਸੇਂਗਾ, ਪਰ ਸਦਾ ਜਾਗਦਾ ਰਹੇਂਗਾ।

ਪ੍ਰੇਮ-ਮੈਂ ਤੈਨੂੰ, ਮੈਥੋਂ ਕਦੇ ਨਾਂ ਵਿਛੜਨ ਵਾਲੇ! ਕੀ ਕਰਕੇ ਸੰਮ੍ਹਾਲਾਂਗਾ?

ਹੁਕਮ-ਤੂੰ ਓਥੇ, ਹਨੇਰੇ ਦੀ ਬੋਲੀ ਵਿਚ ਮੈਨੂੰ ਪਿਤਾ ਕਰਕੇ ਅਵਿਛੁੜਿਆ ਰਹੀ, ਮੈਂ ਤੈਨੂੰ ਓਸ ਬੋਲੀ ਵਿਚ 'ਪੁਤ' ਕਹਕੇ ਅੰਗ ਸੰਗ ਰਖਾਂਗਾ।

ਪ੍ਰੇਮ-ਹਾਇ ਦਾਤੇ । ਮੇਰਾ ਚਿੱਤ ਵਿਛੜਨ ਤੇ ਨਹੀਂ ਕਰਦਾ ।

ਹੁਕਮ-ਹਾਂ, ਮੇਰਾ ਬੀ ਨਹੀਂ ਕਰਦਾ, ਪਰ ਕੰਮ ਹੈ, ਮੇਰਾ ਬਿਰਦ ਹੈ, ਮੈਂ -ਸਿਰਜਨ ਹਾਰ ਹਾਂ, ਸਿਰਜਨ ਹਾਰ ਹੋਣ ਕਰਕੇ ਮੇਰਾ ਧਰਮ ਪਾਲਨਹਾਰ ਹੈ, ਸਿਰਜ

134 / 158
Previous
Next