Back ArrowLogo
Info
Profile

ਕੇ ਤੇ ਪਾਲ ਕੇ ਮੇਰਾ ਧਰਮ ਸਿਖਾਵਨ ਹਾਰ ਹੈ। ਹੁਣ ਹਨੇਰੇ ਲੋਕ ਦੀ ਪਰਜਾ ਸਿਖਯਾ ਹੀਨ ਹੋਕੇ ਅਸਿੱਖ ਪਦ ਵਿਚ ਵਯਾਕੁਲ ਹੋ ਗਈ ਹੈ । ਤੂੰ ਜਾਹ, ਪਤੱਖ ਸਿਖਾਵਨ ਹਾਰ ਹੋਕੇ ਮੇਰਾ ਬਿਰਦ ਪੂਰਾ ਕਰ ॥

ਪ੍ਰੇਮ-(ਖੜੋ ਕੇ ਤੇ ਸੀਸ ਨਿਵਾ ਕੇ) ਆਪਦੇ ਇਸ ਬਿਰਦ ਦੀ ਪਾਲਨਾ ਆਪ ਬਿਨਾਂ ਕੌਣ ਕਰਸੀ ?

ਹੁਕਮ-ਤੂੰ ਮੇਰਾ ਪੁਤ ਹੋਕੇ, ਤੇ ਮੈਂ ਤੇਰੇ ਵਿਚ ਤੇਰਾ ਪਿਤਾ ਹੋਕੇ । ਜਾਹੁ ਬੇਟਾ ਕੁਮੱਤ ਤੋਂ ਕੱਢਕੇ ਮੱਤ ਦੇਹ, ਵਿਛੋੜੇ ਤੋਂ ਕੱਢ ਕੇ ਮੇਲ ਦੇਹੁ ॥

ਪ੍ਰੇਮ-ਮੇਰਾ ਅਜੇ ਵਿਛੋੜੇ ਤੋਂ ਜੀ ਡਰਦਾ ਹੈ।

ਹੁਕਮ-ਨਾਂ ਡਰ, ਤੇਰੀ ਸੁਰਤ ਮੇਰੇ ਵਿਚ ਚੁਭੀ ਰਹੇਗੀ, ਸੁਰਤ ਵਿਚ ਪ੍ਰੇਮ ਹੁਕਮ ਨਾਲ ਅਭੇਦ ਰਹੇਗਾ।

ਪ੍ਰੇਮ ਨੇ ਸੀਸ ਨਿਵਾਯਾ ਤੇ ਟੁਰੇ, ਟੁਰੇ ਕੀਹ, ਓਥੇ ਕੋਈ ਚੇਸ਼ਟਾ ਹੈ ਕਿ ਚਾਲ ਹੈ, ਕੋਈ ਟੁਰਦਾ ਹੈ ਕਿ ਅਟੁਰਦਾ ਹੈ, ਇਕੋ ਚਾਨਣਾਂ ਹੈ, ਦੂਈ ਦਾ ਨਾਮ ਨਹੀਂ, ਪਰ ਚਾਨਣ ਚੰਨ ਸੂਰ ਵਰਗਾ ਮੁਰਦਾ ਚਾਨਣ ਨਹੀਂ, ਹਰ ਕਿਰਨ ਇਕ ਰੂਹ ਹੈ, ਹਰ ਰਿਸ਼ਮ ਇਕ ਆਤਮਾਂ ਹੈ, ਹਰ ਲਾਸ ਇਕ ਜਿੰਦ ਹੈ, ਪਰ ਸਮੂਹ ਭੀ ਇਕੋ ਜਿੰਦ ਹੈ:-

'ਇਸ ਏਕੇ ਕਾ ਜਾਣੈ ਭੇਉ ॥

ਆਪੈ ਕਰਤਾ ਆਪੇ ਦੇਉ'।

ਹਾਂ ਜੀ ਟੁਰੇ। ਹੁਕਮ, ਜਿਸਨੂੰ ਅਸੀ 'ਆਯਸ' ਆਖਦੇ ਹਾਂ, ਆਇਸ ਪਾ ਕੇ, 'ਪ੍ਰਭੂ ਦੀ ਆਇਸ' ਪਾ ਕੇ 'ਪ੍ਰੇਮ' ਜੀ ਟੁਰੇ । ਲਓ ਲੱਗੇ ਚਾਨਣ ਤੋ ਹੇਠਾਂ ਹੇਠਾਂ ਆਉਣ। ਚਾਨਣਾਂ ਘਟਦਾ ਗਿਆ, ਅਖੀਰ ਹਨੇਰ ਮੰਡਲ ਆ ਗਿਆ, ਪ੍ਰੇਮ ਨੇ ਇਸ ਵਿਚ ਚਰਨ ਪਾਏ । ਸਾਰੇ ਹਨੇਰਾ ਹੈ, ਪਰ ਇਸਦੇ ਅੰਦਰ ਓਹੋ ਚਾਨਣ

135 / 158
Previous
Next