

ਹੈ, ਓਹੋ ਇਲਾਹੀ ਨੂਰ ਹੈ । ਦੇਖੋ ਹਨੇਰੇ ਵਿਚ ਵੜਦਿਆਂ ਪ੍ਰੇਮ ਦੀ ਸੂਰਤ ਬਣ ਗਈ, ਰੂਪ ਧਾਰੀ ਹੋ ਗਿਆ, ਸ਼ਕਲ ਤੇ ਸਰੀਰ ਸਜ ਗਿਆ, ਪਰ ਓਹ ਚਾਨਣ ਉਸੇ ਦਮਕ ਤੇ ਗਮਕ ਦਾ ਅੰਦਰ ਭਰਪੂਰ ਹੈ, ਐਥੋਂ ਤਾਈਂ ਕਿ ਸੀਸ ਦੇ ਉਦਾਲੇ ਇਕ ਲਹਰਾਉਂਦੇ ਵੇਗ ਦਾ ਉਹੋ ਚਾਨਣਾ ਅੱਠ ਪਹਰ ਮਾਨੋਂ ਘੁੰਮਰ ਪਾਂਵਦਾ ਹੈ । ਹੁਣ ਵੇਖੋ ਪ੍ਰੇਮ ਰੂਪ ਧਾਰਦੇ ਹੀ ਹਨੇਰੇ ਵਾਲਿਆਂ ਨੂੰ ਦਿੱਸ ਪਿਆ ਹੈ, ਜਿਕੂੰ ਅੱਧਿਆਂ ਨੂੰ ਨਿੱਗਰ ਚੀਜ਼ ਟੋਹਿਆਂ ਦਿਸਦੀ ਹੈ, ਪਰ ਰੰਗ ਰੂਪ ਸੂਖਮ ਚੀਜ਼ਾਂ ਨਹੀਂ ਦਿਸਦੀਆਂ। ਹੈਂ ਜੀ, ਤੱਕ ਨਾਂ, ਇਹ ਕਿਜੇਹੇ ਲੋਕ ਹਨ ? ਜਦੋਂ ਪ੍ਰੇਮ ਨਿਰਾ ਚਾਨਣੇ ਮੰਡਲ ਵਿਚ ਚਾਨਣਾ ਸੀ ਤਾਂ ਇਨ੍ਹਾਂ ਦੇ ਨੇਤ੍ਰ ਦੇਖ ਨਾਂ ਸੱਕੇ, ਪਰ ਦੇਖੋ ਅੱਜ ਜੇ ਪ੍ਰੇਮ ਹਨੇਰੇ ਮੰਡਲ ਵਿਚ ਰੂਪ ਧਾਰੀ ਹੋ ਗਿਆ ਤਾਂ ਇਨ੍ਹਾਂ ਨੇ ਵੇਖ ਲਿਆ । ਹਾਂ ਜੀ ਇਨ੍ਹਾਂ ਨੂੰ ਹਨੇਰੇ ਵਿਚ ਹੀ ਦਿੱਸਦਾ ਹੈ, ਚਾਨਣੇ ਨਾਲ ਇਨ੍ਹਾਂ ਦੇ ਨੇਤ੍ਰ ਨੂਟ ਹੋ ਜਾਂਦੇ ਹਨ । ਲਓ ਪ੍ਰਭ ਦੀ ਆਇਸ ਵਿਚ ਆਯਾ 'ਪ੍ਰਮ' ਹੁਣ ਰੂਪ ਧਾਰੀ ਹੋਕੇ, ਨਾਮਧਾਰੀ' ਬੀ ਹੋ ਗਿਆ । ਲੋਕੀ ਗੋਬਿੰਦ ਸਿੰਘ ਆਖਦੇ ਹਨ। ਸੱਚ ਹੈ 'ਹੁਕਮ' ਦਾ ਇਕ ਨਾਮ ਗੋਬਿੰਦ ਹੈ, ਗੋਬਿੰਦ ਦਾ ਅਰਥ ਹੈ ਸਿਰਜਨਹਾਰ ਤੇ ਪਾਲਨਹਾਰ ਤੇ ਹੁਣ ਸਿਖਾਵਨ ਹਾਰ ਹੋਕੇ ਆਯਾ ਹੈ, ਇਸ ਕਰਕੇ ਆਖੋ 'ਗੁਰ ਗੋਬਿੰਦ' । ਗੁਰ ਆਖਦੇ ਹਨ ਸਿਖਾਵਣਹਾਰੇ ਨੂੰ, ਤੇ ਨਾਲੇ ਹੁਕਮ ਦਾ ਘੱਲਿਆ ਆਯਾ ਹੈ, ਹੁਕਮ ਇਸਦੇ ਅੰਦਰ ਬੈਠਾ ਹੈ, ਹੁਕਮ ਦਾ ਕਰਾਰ ਸੀ ਕਿ ਮੈਂ ਤੇਰੇ ਨਾਲ ਟਹਸਾਂ । ਹਾਂ ਭਾਈ ! ਤਾਂ ਤੁਸੀਂ ਏਸਨੂੰ 'ਗੁਰੂ ਗੋਬਿੰਦ ਸਿੰਘ' ਆਖੋ ਖਾਂ, ਕਿਉਂ ਕਿ ਸਿੰਘ ਦਾ ਭਾਵ ਹੈ : ਅਮਿੱਟ ਅਟੱਲ ਹੁਕਮ ਦੇ ਤੇਜ ਵਾਲਾ ॥
ਤਾਂ ਲਓ ਮਾਤ ਲੋਕੀਓ ! ਸੁਣੋ ਸੁਖ ਸਨੇਹੁੜਾ : ਓਹ ਜੋ ਸਾਡਾ ਮਾਲਕ ਪਾਲਕ ਹੈ, ਜੋ ਚਾਨਣੇ ਵਿਚ ਰਹਿੰਦਾ ਹੈ, ਸਾਨੂੰ ਅੰਧੇਰੂਆਂ ਨੂੰ ਦੀਹਦਾ ਨਹੀਂ ਜੇ, ਓਸ ਨੇ ਆਪਣੇ ਬਿਰਦ ਦੀ ਖਾਤਰ ਆਪਣੇ ਪ੍ਰੇਮ ਨੂੰ ਸਾਡੇ ਵਰਗਾ ਰੂਪ ਦੇ ਕੇ ਸਾਡੇ ਵਰਗਾ ਅੱਖਰਾਂ ਵਾਲਾ ਨਾਮ ਦੇ ਕੇ ਸਾਡੇ ਵਿਚ ਘੱਲ ਦਿਤਾ ਜੇ, ਤੇ ਉਹ ਆਪੇ ਪਿਆ ਆਖਦਾ ਜੇ:-
ਜਦ ਆਯੁਸ ਪ੍ਰਭੁ ਕੋ ਭਇਓ