Back ArrowLogo
Info
Profile

ਜਨਮ ਧਰਾ ਜਗ ਆਇ।

ਲਓ, ਭਾਵੇਂ ਹੁਕਮ ਨੂੰ ਖੇਚਲ ਹੋਵੇ ਤੇ ਭਾਵੇ ਪ੍ਰੇਮ ਦੇਹ ਧਾਰੀ ਹੋ ਕੇ ਖੇਦ ਪਿਆ ਪਾਵੇ ਤੇ ਭਾਵੇ ਅਸੀਂ ਘਰ ਆਏ ਨੂੰ ਖੇਚਲਾਂ ਪਹੇ ਪਾਈਏ, ਪਰ ਆਯਾ ਸਾਡੇ ਸੰਕਟ ਹਰਨ ਹੈ, ਆਯਾ ਧਰਮ ਚਲਾਵਨ ਹੈ, ਆਯਾ ਅਪਣੇ ਚੁਣਨ ਹੈ, ਆਯਾ ਓਪਰੇ ਆਪਣੇ ਕਰਨ ਹੈ, ਆਯਾ ਟੁਟੇ ਗਹਣਿਆਂ ਨੂੰ ਮੁੜ ਕੁਠਾਲੀ ਪਾਕੇ ਨਵੇਂ ਘੜਨ ਹੈ । ਹਾਂ ਜੀ ਆਯਾ ਸਾਡੀ ਬਿਪਤ ਹਰਨ ਹੈ, ਸਾਨੂੰ ਵਿਛੜੇ ਮੇਲਨ ਹੈ। ਹਾਹੋ ਜੀ, ਸਾਨੂੰ ਓਸ ਚਾਨਣ ਦੇ ਸਾਂਝੀ ਵਾਲ ਬਨਾਣ ਹੈ, ਹਨੇਰਚੂਆਂ ਨੂੰ ਚੰਦ੍ਰਮਾਂ ਦੀਆਂ ਕਿਰਨਾਂ ਬਨਾਣ ਆਯਾ ਹੈ, ਹਾਂ ਜੀਕੂੰ ਆਪ ਪੁਤ ਬਣਕੇ ਆਯਾ ਹੈ, ਸਾਨੂੰ ਗੋਦੀ ਲੈ ਕੇ ਪੁਤ ਬਨਾਣ ਆਯਾ ਹੈ, ਤਾਂਤੇ ਆਓ ਜੀ, ਹਾਂ ਜੀ, ਹਲਾ ਜੀ, ਆਹੋ ਜੀ, ਸਾਨੂੰ ਪੁਤ ਬਨਾਣ ਆਯਾ ਹੈ। ਸਾਨੂੰ! ! ! ਸਾਨੂੰ ਅਧਮ ਕੀਟਾਂ ਨੂੰ ਆਪਣੇ (ਸ਼ਹਨਸ਼ਾਹ ਦੇ ) ਸ਼ਹਜ਼ਾਦੇ ਬਨਾਣ ਆਯਾ ਹੈ । ਗੁਰੂ ਗੋਬਿੰਦ ਸਿੰਘ ਸ਼ਾਹ, ਸ਼ਾਹਨਸ਼ਾਹ ਤੇ ਜਿਨ੍ਹਾਂ ਨੂੰ ਗੋਦ ਲੈਂਦਾ ਹੈ, ਓਹ ਸ਼ਹਜ਼ਾਦੇ ॥

ਤਾਂਤੇ ਆਓ ਮਿਤ੍ਰੋ ! ਆਓ ਹਨੇਰ ਮੰਡਲ ਦੇ ਸਹਚਾਰੀਓ, ਆਓ ਮੰਗਲ ਗਾਵੀਏਂ ਤੇ ਆਖੀਏ :-

ਵਡ ਭਾਗ ਭਇਆ ਇਸ ਧਰਤੀ ਦਾ

ਗੁਰ ਗੋਬਿੰਦ ਸਿੰਘ ਜੀ ਆਏ ਹੈਂ।

ਸੁਖ ਦੇਵਣ ਨੂੰ ਹਾਂ ਆਏ ਹੈਂ,

ਗੁਰ ਕਲਗੀਆਂ ਵਾਲੇ ਆਏ ਹੈਂ।

ਸਿਰ ਕਲਗੀ, ਲੱਕ ਤਲਵਾਰ ਲੱਗੀ,

ਏ 'ਹੁਕਮ' ਨਿਸ਼ਾਨ ਸਜਾਏ ਹੈਂ ।

ਮੂੰਹ ਅੰਮ੍ਰਿਤ ਬਚਨ ਅਲਾਂਦੇ ਹੈਂ

ਏ 'ਪ੍ਰੇਮ' ਪ੍ਰਕਾਸ਼ਾਂ ਪਾਏ ਹੈਂ।

ਏ ਸੱਦਣਗੇ ਮਿਠ ਬੋਲੇ ਹੋ,

137 / 158
Previous
Next