Back ArrowLogo
Info
Profile

ਪਾ ਡੋਰ ਪ੍ਰੇਮ ਦੀ ਖਿੱਚਣਗੇ,

ਸਿਮਨ ਦਾ ਸੰਖ ਵਜਾਵਣ ਗੇ

ਇਉਂ ਮੁਰਦੇ ਲੈਣ ਜਿਵਾਏ ਹੈਂ।

ਜੋ ਸੜ ਉੱਠੇ ਹਨ ਮੁਰਦੇ ਜੀ

ਓਹ ਪਕੜ ਕੁਠਾਲੀ ਪਾਵਣਗੇ.

ਫਿਰ ਢਾਲਣ ਗੇ ਫਿਰ ਸਾਜਣਗੇ

ਦੇ ਨਵਾਂ ਜਨਮ ਜਿਉਲਾਏ ਹੈਂ।

੧. ਦੁਖੀਏ ਦਾ ਦੁਖ ਹਰਨਾ ਜੋ

ਏ ਇੱਕ ਪ੍ਰੇਮ ਦੀ ਵਨਗੀ ਹੈ,

੨. ਮੁਰਦੇ ਨੂੰ ਪਕੜ ਜਵਾਲਨ ਜੋ

ਏ ਰੰਗ 'ਪ੍ਰੇਮ' ਨੇ ਲਾਏ ਹੈਂ।

੩. ਗਏ ਤੱਕ ਜੋ ਹਨ ਮੁਰਦਾਰ ਪਏ

ਏ ਹੋਇ ਅਸਾਧ ਗਏ ਪਾਪੀ,

ਮੁੜ ਮਾਰ ਜਿਵਾਲੇ ਇਹਨਾਂ ਨੂੰ

ਏ ਏਸ ਪ੍ਰੇਮ ਬਨ ਆਏ ਹੈਂ ।

੧. ਸੰਤਾਂ ਨੂੰ ਗੁਰੂ ਉਬਾਰਨ ਨੂੰ,

੨. ਭੁਲਿਆਂ ਨੂੰ ਰਸਤੇ ਪਾਵਨ ਨੂੰ,

੩. ਦੁਸ਼ਟਾਂ ਨੂੰ ਮਾਰ ਪਛਾੜਨ ਨੂੰ

ਇਉ ਮਾਰ ਜਿਵਾਲਣ ਆਏ ਹੈ ।

ਇਉਂ ਹੋ ਅਨੁਰਾਗ ਸਰੂਪ ਗੁਰੂ

ਅਜ ਆਏ ਜੀ ਅਜ ਆਏ ਹੈਂ,

ਖੁਸ਼ੀਆਂ ਤੇ ਮੰਗਲ ਗਾਉ ਸਭੇ

ਵਧ ਜਾਓ, ਸਭੇ ਵਧਾਏ ਹੈਂ।

138 / 158
Previous
Next