Back ArrowLogo
Info
Profile

੨. ਪਾਰ ਲੋਕ ਦਿਆਂ ਦਾ ਗੁਰਪੁਰਬ ਵਿਚ ਹਿੱਸਾ

ਸ੍ਰੀ ਕਲਗੀਆਂ ਵਾਲੇ ਦੇ ਦਰਬਾਰ ੫੨ ਕਵੀ ਸੋਭਾ ਪਾਉਂਦੇ ਸਨ । ਏਹ ਗਿਣਤੀ ਸਦਾ ਵਧਦੀ ਘਟਦੀ ਰਹਿੰਦੀ ਸੀ । ਕਦੇ ਤਾਂ ਨਵੇਂ ਆ ਜਾਂਦੇ ਸਨ, ਅਰ ਕਈ ਜੋ ਦਿਮਾਗੀ ਚਮਤਕਾਰਾਂ ਦੇ ਪ੍ਰਬੀਨ ਆਤਮ ਸੁੰਦ੍ਰਤਾ ਵੱਲ ਮੁਠੇ ਜਾਂਦੇ ਸਨ, ਸੋ ਸਿੱਖੀ ਵਿਚ ਆ ਕੇ ਯਾ ਤਾਂ ਉਥੇ ਟਿਕੇ ਰਹਿੰਦੇ, ਯਾ ਸੇਵਾ ਪਰ ਲੱਗ ਕੇ ਹੁਕਮ ਵਿਚ ਸੇਵਾ ਕਰਨ ਟੁਰ ਜਾਂਦੇ, ਯਾ ਪ੍ਰੇਮ ਕਾਂਗ ਵਿਚ ਬਿਹਬਲ ਹੋਏ ਆਤਮ ਉੱਚ ਰੰਗਣਾਂ ਵਿਚ ਲੀਨ ਹੋ ਜਾਂਦੇ ਸਨ । ਇਨ੍ਹਾਂ ਪ੍ਰੇਮੀਆਂ ਵਿਚ ਇਕ ਭਾਈ ਜੈ ਸਿੰਘ ਜੀ ਸਨ। ਆਪ ਬ੍ਰਿਜ ਭਾਸ਼ਾ ਦੀ ਕਵਿਤਾ ਦੇ ਪ੍ਰਬੀਨ, ਅਪਨੀ ਪ੍ਰਬੀਨਤਾ ਦਾ ਮੁਲ ਪਵਾਣ ਗਏ ਸਨ, ਕਿ ਸਚੇ ਗੁਰੂ ਦੀ ਆਤਮ ਦੁਤੀ ਦੇਖਕੇ ਮੋਹਿਤ ਹੋ ਗਏ, ਐਸੇ ਮੋਹਤ ਹੋਏ ਕਿ ਫਿਰ ਕਵਿਤਾ ਤਾਂ ਕਿਤੇ ਰਹੀ ਧਯਾਨ ਮਗਨ ਦਿਨ ਰਾਤ ਇਸਤਰਾਂ ਦੇ ਟਿਕੇ ਕਿ ਲਿਵਲੀਨ ਹੋ ਗਏ । ਇਕ ਦਿਨ ਕਿਸੇ ਸਿੱਖ ਨੇ ਆਖਿਆ-ਸ੍ਰੀਮਹਾਰਾਜ ਜੀਉ! ਜੈ ਸਿੰਘ ਛੱਤੇ ਜੀ ਮਗਨ ਰਹਿੰਦੇ ਹਨ ਇਨ੍ਹਾਂ ਨੂੰ ਜੰਗਾਂ ਵਿਚ ਨਾਲ ਚਲਣੇ ਦੀ ਆਗਯਾ ਕਰੋ । ਸੱਚ ਵੈਦ ਜੀ ਨੇ ਆਖਿਆ: ਇਹ ਨਰਦ ਪ੍ਰੇਮ ਦੇ ਚੌਪਟ ਵਿਚ ਅਜੇ ਬਿਰਹੋ ਦੇ ਘਰ ਪਕਾਣੀ ਹੈ । ਅਗਲੇ ਭਤਕ ਸਤਗੁਰ ਨੇ ਆਗਯਾ ਕੀਤੀ 'ਜੈ ਸਿੰਘ। ਅਪਨੇ ਦੇਸ ਜਾ ਕੇ ਪਰਵਾਰ ਵਿਚ ਵੱਸੋ ਤੇ ਉਥੇ ਇਸੇ ਤਰਾਂ ਧਯਾਨ ਮਗਨ ਰਹੋ।'

ਪ੍ਰੀਤਮ ਦਾ ਹੁਕਮ ਪਰ ਹਾਇ । ਕਰੜਾ ਹੁਕਮ । ਜਿੰਦ ਤੋਂ ਵਿਛੋੜਨ ਵਾਲਾ ਹੁਕਮ । ਆਪੇ ਤੋਂ ਦੂਰ ਹੋਣ ਦਾ ਹੁਕਮ ਸਿਰ ਮੱਥੇ ਤੇ ਧਰਿਆ ਤੇ ਘਰ ਪਹੁੰਚੇ। ਤ੍ਰੈ ਵਰਹੇ ਜੋ ਬਿਰਹੋ ਦੀ ਝਾਲ ਝੱਲੀ, ਸੋ ਜਾਂ ਭਾਈ ਜੀ ਜਾਣਦੇ ਹਨ ਜਾਂ ਕਲਗੀਆਂ ਵਾਲੇ ਪ੍ਰੀਤਮ ਜੀ ਜਾਣਦੇ ਹਨ। ਤ੍ਰੈ ਵਰਹੇ ਬਾਦ ਫੇਰ ਸੱਦਾ ਆਯਾ ਤਾਂ ਪ੍ਰੀਤਮ ਦੇ ਦਰਸ਼ਨ ਪ੍ਰਾਪਤ ਹੋ ਕੇ ਤ੍ਰਿਪਤੇ । ਇਨ੍ਹਾਂ ਤਿੰਨਾ ਵਰਿਹਾਂ ਵਿਚ ਆਪ ਨੇ ਜੋ ਵਿਯੋਗਾਂ ਵਿਚ ਕਾਫੀਆਂ ਆਦਿ ਆਖੀਆਂ, ਬੜੇ ਬਿਰਹੇ ਸੋਲ ਵਾਲੀਆਂ ਹਨ।

139 / 158
Previous
Next