

ਦੇਖੇ ਨ ਐਬ ਤਦ ਤੂੰ, ਕਰਮਾਂ ਨੂੰ ਨਾ ਤੈਂ ਤੱਕਯਾ,
ਅਪਨੇ ਬਿਰਦ ਦੇ ਸਦਕੇ ਤੁੱਠੇ ਸੇ ਆਪ ਸਾਈਂ।
ਤੁੱਠੇ ਰਹੋ ਤਿਵੇਂ ਹੀ ਪਯਾਰੇ ਸਦਾ ਪਯਾਰੇ !
ਜਾਵੋ, ਨਾਂ ਦੂਰ ਜਾਵੋ ਕੋਲੇ ਸਦਾ ਰਹਾਈ।
ਅਪਨੇ ਸਿਰਦ ਦੇ ਸਦਕੇ ਅਪਨੀ ਹੀ ਤੱਕ ਵਡਾਈ,
ਜਾਵੋ ਨਾ ਹਾਇ ਜਾਵੋ ! ਕੌਲੇ ਸਦਾ ਰਹਾਈ।
ਇਸ ਵੈਰਾਗ ਪਰ ਸ੍ਰੀ ਗੁਰੂ ਜੀ ਤੇ ਬੀ ਕਰੁਣਾ ਰਸ ਛਾ ਗਿਆ, ਆਪ ਦੇ ਫੁਲ ਕਟੋਰੀਆਂ ਵਰਗੇ ਨੈਣ ਜਲ ਭਰ ਲਿਆਏ, ਅਰ ਕਿਤਨਾ ਕਾਲ ਕਰੁਣਾ ਰਸ ਛਾਏ ਰਹੇ । ਪਰ ਜਦ ਹੁਕਮ ਵੀਚਾਰ ਕੇ ਟੁਰੇ ਤਾਂ ਰਾਣੀ ਰਾਜੇ ਦਾ ਕਾਲਜਾ ਟੁਟ ਗਿਆ, ਧੜੰਮ ਕਰਕੇ ਢੱਠੇ ਅਰ ਮੂਰਛਿਤ ਹੋ ਗਏ । ਤਦ ਸਤਗੁਰੂ ਜੀ ਨੇ ਦੋਹਾਂ ਨੂੰ ਆਤਮ ਬਲ ਨਾਲ ਸੁਰਜੀਤ ਕੀਤਾ ਅਰ ਸਰੂਪ ਵਿਚ ਇਹ ਸਥਿਤੀ ਬਖਸ਼ੀ, ਅਤੇ ਫੇਰ ਵਰ ਦਿਤੇ। ਇਕ ਕਟਾਰ, ਤਲਵਾਰ, ਪੌਸ਼ਾਕ ਬਖਸ਼ੀ ਤੇ ਆਖਿਆ ਕਿ ਸਥੂਲ ਦਰਸ਼ਨ ਇਨ੍ਹਾਂ ਵਿਚ ਹੋਯਾ ਕਰਨ ਗੇ।
ਸਤਗੁਰ ਤਾਂ ਟੁਰੇ ਤੇ ਪ੍ਰੇਮੀਆਂ ਨੇ ਆਪਨੇ ਘਰ ਨੂੰ ਜਿਥੇ ਸਤਗੁਰ ਸੌਦੇ ਤੇ ਖੋਲਿਆ ਕਰਦੇ ਸੇ, ਮੰਦਰ ਸਜਾ ਕੇ ਗੁਰਦੁਆਰਾ ਬਨਾਯਾ, ਬਖਸ਼ਸ ਸਥਾਪਨ ਕੀਤੀ ਤੇ ਸਿੱਖੀ ਪ੍ਰਚਾਰੀ । ੧੭੪੬ ਵਿਚ ਰਾਜਾ ਰਾਣੀ ਫੇਰ ਦਰਸ਼ਨ ਕਰਨ ਅਨੰਦਪੁਰ ਗਏ, ਸਦਾ ਸਤਿਗੁਰ ਦੇ ਪ੍ਰੇਮ ਤੇ ਸਿਮਨ ਵਿਚ ਰਹੇ, ਸਦਾ ਅਪਨਾ ਸਰਬੰਸ ਸਤਿਗੁਰ ਦੇ ਅਰਪਨ ਕਰਦੇ ਰਹੇ ਅਰ ਪ੍ਰੇਮ ਦੀ ਜਿੰਦੜੀ ਜੀਉਂਦੇ ਰਹੇ । ਹੁਣ ਤਕ ਗੁਰਦੁਆਰਾ ਤੇ ਬਖਸ਼ਸ਼ਾਂ ਸਲਾਮਤ ਹਨ, ਫਤਹ ਚੰਦ ਮੈਣੀ ਜਾਤ ਦਾ ਖਤ੍ਰੀ ਹੋਣ ਕਰਕੇ ਗੁਰਦੁਆਰੇ ਦਾ ਹੁਣ ਤਕ ਨਾਮ 'ਮੈਣੀ ਸੰਗਤ' ਹੈ।।