Back ArrowLogo
Info
Profile

੪. ਅਰਸ਼ਾਂ ਦੀ ਅਵਾਜ਼

ਕਿਤੇ ਬਿਜਲੀ ਬੱਦਲ ਗੱਜਦੇ ਨੀ

ਕਿਤੇ ਸਾਗਰ ਕੰਢੇ ਵੱਜਦੇ ਨੀ

ਕਿਤੇ ਪੌਣ ਫਰਾਟੇ ਬਜਦੇ ਨੀ,

ਪਰ ਸਾਨੂੰ ਠੰਢ ਨ ਪੈਂਦੀ ਏ,

ਸੱਦ ਸੁਣਕੇ ਜਿੰਦੜੀ ਢੋਂਦੀ ਏ।

ਕਿਤੇ ਫਨੀਅਰ ਸੂਕਰ ਮਾਰੇ ਨੀ

ਕਿਤੇ ਕੋਇਲ ਬੋਲ ਕਰਾਰੇ ਨੀ

ਕਿਤੇ ਮੋਰ ਪਪੀਹ ਪੁਕਾਰੇ ਨੀ

ਪਰ ਸਾਨੂੰ ਠੰਢ ਨਾਂ ਪੈਂਦੀ ਏ,

ਜਿੰਦ ਸੁਣਦੀਏ ਦੁਖ ਸੌਂਹਦੀ ਏ।

ਕਿਤੇ ਵੱਜਦੇ ਢੋਲ ਢਮੱਕੇ ਨੀ

ਕਿਤੇ ਗਿੱਧੇ ਪੈਣ ਧਮੱਕੇ ਨੀ

ਕਿਤੇ ਸੁਣੀਏਂ ਨਾਚ ਘਮੱਕੇ ਨੀ

ਪਰ ਸਾਨੂੰ ਠੰਢ ਨਾ ਪੈਂਦੀ ਏ,

ਜਿੰਦ ਸੁਣ ਸੁਣ ਥੱਲੇ ਲੈਂਹਦੀ ਏ ।

ਕਿਤੇ ਮੁਰਲੀ ਨਾਦ ਸੁਣਾਂਦੀ ਏ

ਕਿਤੇ ਬੰਸੀ ਰੰਗ ਜਮਾਂਦੀ ਏ

ਕਿਤੇ ਬੀਨਾ ਬੰਨ੍ਹ ਬਹਾਂਦੀ ਏ

ਪਰ ਸਾਨੂੰ ਠੰਦ ਨਾਂ ਪੈਂਦੀ ਏ,

ਜਿੰਦ ਨਾਲ ਸਗੋਂ ਵਧ ਖੋਹਦੀ ਏ।

ਕਿਤੇ ਸੁਰ ਸਾਰੰਗੀ ਲਾਈ ਏ

ਕਿਤੇ ਜਲ ਤਰੰਗ ਸੁਖਦਾਈ ਏ

143 / 158
Previous
Next