Back ArrowLogo
Info
Profile

ਕਿਤੇ ਵੀਣਾ, ਗਲੇ ਗਵਾਈ ਏ

ਪਰ ਸਾਨੂੰ ਠੰਢ ਨਾਂ ਪੈਂਦੀ ਏ,

ਦਿਲ ਹੋਰ ਉਦਾਸੀ ਛਾਂਦੀ ਏ।

ਕਿਤੇ ਗਾਂਦੀਆ ਗੋਲੀਆਂ ਬਾਂਦੀਆਂ ਨੀ

ਕਿਤੇ ਬਾਈਆਂ ਰਾਗ ਅਲਾਂਦੀਆਂ ਨੀ

ਕਿਤੇ ਰਾਣੀਆਂ ਗੀਤ ਸੁਣਾਂਦੀਆਂ ਨੀ

ਪਰ ਸਾਨੂੰ ਠੰਢ ਨਾਂ ਪੈਂਦੀ ਏ,

ਜਿੰਦ ਦੁਖ ਵਧੇਰਾ ਲੈਂਦੀ ਏ।

ਇਕ ਬਿਰਹੋ ਬੜਾ ਕਸਾਈ ਹੈ

ਇਸ ਵੇਦਨ ਇਕ ਚਾ ਲਾਈ ਹੈ

ਜੋ ਰਗ ਰੇਸ਼ੇ ਵਿਚ ਛਾਈ ਹੈ

ਹੁਣ ਸਾਨੂੰ ਠੰਢ ਨਾਂ ਪੈਂਦੀ ਏ,

ਏਹ ਵੇਦਨ ਕੱਟਦੀ ਰੈਹਦੀ ਏ।

ਕਿਤੋਂ ਸੱਦ ਇਲਾਹੀ ਆਵੇ ਨੀ

ਕੋਈ ਰਾਗ ਅਨਾਤੋ ਸੁਣਾਵੇ ਨੀ

ਕੋਈ ਜਸ ਪਯਾਰੇ ਦਾ ਗਾਵੇ ਨੀ

ਹਾਂ ਕੁਛ ਤਾਂ ਠੰਢ ਆ ਪੈਂਦੀ ਏ,

ਜਿੰਦ ਸੁਣਦੀ ਏ ਰਸ ਲੈਂਦੀ ਏ।

ਜੇ ਕਲਗੀਆਂ ਵਾਲਾ ਆਵੇ ਨੀ

ਆ ਪ੍ਰੀਤਮ ਆਪ ਬੁਲਾਵੇ ਨੀ

'ਮੈਂ ਆਯਾ' ਆਖ ਸੁਣਾਵੇ ਨੀ

ਏ ਸੱਦ ਜਦੋਂ ਕੰਨ ਲਹਿੰਦੀ ਏ,

ਜਿੰਦ ਸੁਣਦੀ ਜੀਉ ਜੀਉ ਪੈਂਦੀਏ ।

'ਮੈਂ ਆਯਾ' ਰਾਗ ਇਲਾਹੀ ਹੈ

'ਤੂੰ ਮੇਰਾ' ਗੀਤ ਖੁਦਾਈ ਹੈ

144 / 158
Previous
Next