Back ArrowLogo
Info
Profile

'ਮੈਂ ਤੇਰਾ' ਨਾਦ ਗੁਸਾਈ ਹੈ

ਏਹ ਵਾਜ ਅਰਸ਼ ਤੋਂ ਫੈਂਦੀ ਏ,

ਚੱਕ ਅਸਾਂ ਅਰਸ਼ ਲੈ ਢੋਂਦੀ ਏ ।।

੫. ਇਕ ਬੁਝਾਰਤ

ਪੋਹ ਖੋਹ- ਪੋਹ ਮੋਹ

(ਸੰਮਤ ੧੭੨੨ ਬਿਕ੍ਰਮੀ ਦਾ ਪੋਹ)

ਚੜ੍ਹਿਆ ਪੋਹ ਤਾਂ ਲੱਗੀ ਖੋਹ

ਪਾਲੇ ਹੱਡ ਕੜਕਾਵਨ ਓਹ

ਦੰਦਾਂ ਨਾਲ ਵਜੋਂਦੇ ਠੱਕੇ

ਪਾਪੀ ਪੌਂਣ ਕੌਣ ਜਾ ਡੱਕੇ

ਰਾਤ ਇਕੱਲੀ ਬੁਹੇ ਬੰਦ

ਲਾਂ ਤਾਰੇ ਨਾਂ ਦਿੱਸੇ ਚੰਦ

ਕੱਲ ਮੁਕੱਲੀ ਰੋਵਾਂ ਧਾਈ

ਪਯਾਰੇ ਹਾਇ ਝਾਤ ਨਾਂ ਪਾਈ ।             (ਸੰਮਤ ੧੭੨੩ ਬਿ: ਦਾ ਪੋਹ)

ਵਾਹ ਵਾਹ ਸਾਡਾ ਆਯਾ ਪੋਹ

ਮਾਰ ਹੁਲਾਰੇ ਉਠਯਾ ਮੋਹ ।

ਠੰਢੀ ਪੌਣ ਪਿਆਰੀ ਲੱਗੇ

ਜੱਫੀ ਪਾਂਦੀ ਤਿੱਖੀ ਵੱਗੇ ।

ਰਾਤ ਇਕੱਲੀ ਬੂਹੇ ਬੰਦ

ਅੰਨ੍ਹੇ ਸੂਰਜ ਤਾਰੇ ਚੰਦ।

ਖਿੜ ਖਿੜ ਹੱਸਾਂ ਲੁੱਡੀ ਪਾਈ

145 / 158
Previous
Next