Back ArrowLogo
Info
Profile

ਕਿਨ ਆ ਕੇ ਰੁਤ ਪਰਤ ਦਿਖਾਈ ?       (ਸੰਮਤ ੧੮੬੯ ਦਾ ਪੋਹ )

ਗੇੜੇ ਲਾਂਦਾ ਓਹੋ ਪੋਹ

ਆਯਾ ਫੇਰ ਕਰੇਦਾਂ ਟੋਹ।

ਵਿੱਚ ਮਾਘ ਦੇ ਪੈਰ ਧਰਾਂਦਾ,

ਰੂਪ ਬਸੰਤੀ ਫਬਨ ਫਬਾਂਦਾ।

ਪੁਛਦਾ ਦੱਸੋ ਤੁਸੀ ਸੁਜਾਨ

ਕਿਉਂ ਹੁਣ ਕਰਦੇ ਮੇਰਾ ਮਾਨ ?

ਮੈਨੂੰ ਤੁਸਾਂ ਬਸੰਤ ਬਨਾਯਾ

ਸਾਰੀਆਂ ਫਬਨਾਂ ਨਾਲ ਫਬਾਯਾ

ਓਹ ਠੰਢੀ ਵਗਦੀ ਪੌਣ

ਲੁਕ ਲੁਕ ਬੈਠੋ ਅੰਦਰ ਭੌਣ ?

ਕਿਉਂ ਖੁਸ਼ੀਆਂ ਕਰ ਆਖੋ ਆਵੇ

ਭਾਗੇ ਭਰਿਆ ਦਰਸ ਦਿਖਾਵੇ ?

ਏਸ ਪ੍ਰਸ਼ਨ ਦਾ ਉਤ੍ਰ ਭਾਵੇ,

ਅਸੀਂ ਨ ਦੇਈਏ, ਆਪ ਬੁਝਾਵੋ ।

ਅਸਾਂ ਬਝਾਰਤ ਏ ਹੈ ਪਾਈ

ਤੁਸਾਂ ਬੈਠਕੇ ਬੁਝਣੀ ਆਈ।

ਜੋ ਬੁੱਝੇ ਸੇ ਖੁਸ਼ੀ ਮਨਾਵੇ,

ਖੁਸ਼ੀ ਇਨਾਮ ਬੁਝਣ ਦੀ ਪਾਵੇ ॥

146 / 158
Previous
Next