

੧੪. ਖੇੜਾ ਚੌਧਵਾਂ
(ਸੰ: ੪੪੫ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)
੧. ਪ੍ਰੀਤਮ ਜੀ ਨੂੰ ਅੱਖੀ ਦੇਖਣ ਵਾਲੇ ਪ੍ਰੇਮੀਆਂ ਦੇ ਸਨੇਹੇ ।
੧. ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਨ ਮੂਰਤੀ ਸੰਸਾਰ ਵਿਚ ਹਰ ਅੱਖ ਨੂੰ ਭਾਈ। ਪੁਰਾਤਨ ਨਵੀਨ ਜਿਸ ਇਤਹਾਸ ਕਾਰ ਨੇ ਓਹਨਾਂ ਦਾ ਜ਼ਿਕਰ ਕੀਤਾ ਕਿਸੇ ਨਾਂ ਕਿਸੇ ਖੂਬੀ ਦੀ ਮਹਿੰਮਾ ਕੀਤੀ, ਜਿਸ ਨੁਕਤੇ ਤੋਂ ਕਿਸੇ ਨੇ ਡਿੱਠਾ ਮਜਬੂਰ ਹੋਯਾ ਕਿ ਮਹਿੰਮਾ ਕਰੇ, ਹਿੰਦੂ ਸਿੱਖ ਮੁਸਲਮਾਨ ਅੰਗ੍ਰੇਜ਼ ਸਾਰੇ ਇਤਹਾਸਕਾਰਾਂ ਨੇ ਜੱਸ ਗਾਂਵਿਆ । ਸਿੱਖਾਂ ਦੇ ਲਿਖਣ ਨੂੰ ਜੇ ਇਤਹਾਸਕ ਸੱਚ ਤੋਂ ਵਧੀਕ ਸਰਧਾ ਤੇ ਪ੍ਰੇਮ ਭੀ ਕਾਰਨ ਸਮਝਿਆ ਜਾਵੇ, ਤਾਂ ਲਾ: ਦੌਲਤ ਰਾਇ ਵਰਗੇ ਆਰਯਾ ਦਾ ਸ੍ਰੀ ਗੁਰੂ ਜੀ ਨੂੰ ਰਾਮ, ਕ੍ਰਿਸ਼ਨ ਪੈਗੰਬਰਾਂ ਤੋਂ ਵੱਡਾ ਕਹਣਾ, ਤੇ ਏਹ ਲਿਖਣਾ ''ਕਿ ਜੇ ਹਿੰਦੂ ਜਾਤੀ ਫਖਰ ਕਰ ਸਕਦੀ ਹੈ ਤਾਂ ਗੁਰੂ ਜੀ ਦਾ, ਤੇ ਫੇਰ ਕਹਣਾ ਕਿ ਸੰਸਾਰ ਨੂੰ ਫਖਰ ਹੋ ਸਕਦਾ ਹੈ ਤਾਂ ਗੁਰੂ ਦਸਮੇਂ ਪਾਤਸ਼ਾਹ ਜੀ ਦਾ'' ਦਸਦਾ ਹੈ ਕਿ ਕੈਸਾ ਜ਼ਬਰਦਸਤ ਵਜੂਦ ਗੁਰੂ ਜੀ ਦਾ ਹੈ ਜੋ ਅਨ-ਉਪਾਸ਼ਕਾਂ ਤੋਂ ਭੀ ਮਹਿੰਮਾ ਕਰਵਾਂਦਾ ਹੈ । ਲਾਲਾ-ਸ਼ਿਵ ਬ੍ਰਤ ਲਾਲਾ ਰਾਧਾ ਸੁਆਮੀ ਗੀਤ ਗਾਉਂਦਾ ਹੈ, ਤੇ ਗ੍ਰਿਫਿਨ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਬਹੁਤਿਆਰ ਸਜਿਆ ਸਜਾਯਾ ਖਾਲਸਾ ਆਪਣੇ ਦਿਮਾਗ ਤੋਂ ਇਸਤਰਾਂ ਪੈਦਾ ਕਰਕੇ ਰੱਖ ਦਿੱਤਾ ਜਿਸ ਤਰਾਂ ਬ੍ਰਹਸਪਤ ਨੇ ਦੇਵੀ ਮੈਨਿਰਿਵਾ ਪੈਦਾ ਕੀਤੀ ਸੀ । ਕਨਿੰਗਹਮ ਦਾ ਉਨ੍ਹਾਂ ਦੇ ਕੰਮ ਦੀ ਸਲਾਘਾ, ਅਰ ਜਿੰਦਗੀ ਤੋਂ ਬਾਦ ਕੰਮ ਸਿਰੇ