

ਚੜ੍ਹਣ ਵਿਚ ਉਨ੍ਹਾਂ ਦੀ ਦਾਨਾਈ ਅਰ ਕੰਮ ਕਰਨ ਦੀ ਸੁੰਦ੍ਰਤਾ ਦੀ ਸਲਾਘਾ ਕਰਨੀ ਦਸਦੀ ਹੈ ਕਿ ਇਤਹਾਸ ਸਾਰਾ ਓਹਨਾਂ ਦੀ ਮਹਿੰਮਾ ਕਰਦਾ ਹੈ । ਪਰ ਅੱਜ ਅਸੀਂ ਮਗਰੋਂ ਹੋਏ ਇਤਹਾਸਕਾਰਾਂ ਦੀ ਉਗਾਹੀ ਨਹੀਂ ਚਾਹੁੰਦੇ, ਅਸੀ ਚਾਹੁੰਦੇ ਹਾਂ ਕਿ ਕੋਈ ਐਸਾ ਪ੍ਰੇਮੀ ਮਿਲੇ ਜਿਸਨੇ ਗੁਰੂ ਜੀ ਨੂੰ ਡਿੱਠਾ ਹੋਵੇ, ਪਯਾਰ ਕੀਤਾ ਹੋਵੇ, ਪਾਸ ਰਿਹਾ ਹੋਵੇ, ਤੇ ਫੇਰ ਵਿਦਵਾਨ ਹੋਵੇ, ਵਿਵੇਕ ਵਾਲਾ ਹੋਵੇ, ਸੰਸਾਰਕ ਵਿਭੂਤੀ ਵਾਲਾ ਹੋਵੇ, ਜਿਸਨੇ ਗੁਰੂ ਜੀ ਦੇ ਗੁਣਾਂ ਤੇ ਆਸ਼ਕ ਹੋ ਕੇ ਕੋਈ ਕੁਰਬਾਨੀ ਕੀਤੀ ਹੋਵੇ, ਓਹ ਅਪਣੀ ਜ਼ਬਾਨ ਨਾਲ ਸਾਨੂੰ ਗੁਰੂ ਜੀ ਦੀ ਸੁੰਦ੍ਰਤਾ ਸੁਣਾਵੇ । ਆਖੇ, ਏਹ ਮੈਂ ਅੱਖੀਂ ਡਿੱਠਾ ਹੈ, ਮੇਰੇ ਐਉਂ ਹੱਡ ਬੀਤੀ ਹੈ, ਮੈਂ ਏਹ ਅਸਰ ਅਜ਼ਮਾਯਾ ਹੈ । ਇਸ ਵਿਸ਼ੇ ਵਿਚ ਜੇ ਅਸੀਂ ਛਾਂਟੀ ਹੌਈ ਇਤਹਾਸਕ ਢੰਗ ਦੀ ਉਗਾਹੀ ਲੱਭੀਏ ਤਾਂ ਵਧੇਰੇ ਢੂੰਡ ਭਾਲ ਦੀ ਲੋੜ ਹੈ, ਪਰ ਜੇ ਸ੍ਰੀ ਗੁਰੂ ਜੀ ਦੇ ਸੱਚੇ ਗੁਣਾਂ ਦੀ ਜਿਸ ਤੋਂ ਅਸੀ ਆਤਮ ਲਾਭ ਲੈ ਸੱਕੀਏ ਸਾਖੀ ਚਾਹੀਏ ਤਾਂ ਪੂਰੀ ਪੂਰੀ ਮਿਲਦੀ ਹੈ। ਹਾਂ ਜੀ ਅੱਜ ਅਸੀ ਪ੍ਰੀਤਮ ਜੀ ਦੇ ਕਿਸੇ ਅੱਖੀਂ ਡਿੱਠੇ ਪ੍ਰੇਮੀ ਦੇ ਕੋਈ ਬੋਲ ਸੁਣਨੇ ਚਾਹੁੰਦੇ ਹਾਂ । ਜਦ ਅਸੀ ਇਹ ਅਭਲਾਖਾ ਕਰਦੇ ਹਾਂ ਤਾਂ ਸਾਡੇ ਸਾਹਮਣੇ ਇਕ ਸੁੰਦਰ ਮੂਰਤੀ ਆ ਖੜੋਂਦੀ ਹੈ । ਗਜ਼ਨੀ ਦਾ ਜਨਮ ਹੈ, ਲੰਮੀ ਸੁੰਦਰ ਡੀਲ ਹੈ, ਅੱਖਾਂ ਵਿੱਚ ਨਿਮਕੀ ਤੇ ਦਾਨਾਈ ਭਰੀ ਹੈ, ਦੋਵੇਂ ਨੈਣ ਪਿਆਲੇ ਸੱਚੇ ਮਦ ਨਾਲ ਸਰਸ਼ਾਰ ਹਨ, ਵਿਦਯਾ ਤੇ ਪ੍ਰਤਾਪ ਮਗਰ ਮਗਰ ਆ ਰਹੇ ਹਨ, ਜੇ ਹਨ, ਜੇ ਤਾਂ ਆਪਦੀ ਕਲਮ ਦਾ ਕੋਈ ਜੀਵਨ ਚਰਿਤ੍ਰ ਲੱਝ ਜਾਂਦਾ ਤਾਂ ਹੋਰ ਵੀ ਸੁਖ ਦਾ ਕੰਮ ਸੀ, ਪਰ ਹੁਣ ਜੋ ਕੁਛ ਸਨੇਹਾ ਓਹ ਦੇਂਦੇ ਹਨ ਸਾਨੂੰ ਸੋਈ ਬੜਾ ਸੁਖਦਾਈ ਹੈ ।
ਆਪ ਕਹੋਗੇ ਇਤਹਾਸ ਦੀ ਉਗ ਹੀ ਸਾਡੇ ਪਾਸ ਕਾਫੀ ਹੈ ਕਿ ਸ੍ਰੀ ਗੁਰੂ ਜੀ ਦੇ ਆਤਮ ਗੁਣ ਸਾਡੇ ਵਿਚ ਨਿਵਾਸ ਕਰਨ, ਤੇ ਸਾਡਾ ਸਤਕਾਰ ਮੱਲੋ ਮੱਲੀ ਉਨ੍ਹਾਂ ਲਈ ਉਛਾਲੇ ਲਵੇ । ਪਰ ਜਿਸ ਸੱਜਣ ਤੋਂ ਸਤਗੁਰ ਦੀਆ ਗੱਲਾਂ ਅੱਜ ਅਸੀ ਸੁਣਨਾ ਲੋਚਦੇ ਹਾਂ, ਉਸ ਦੀ ਡੂੰਗਾਹੀ ਸਾਰੇ ਇਤਹਾਸਾਂ ਤੋਂ ਜ਼ਬਰਦਸਤ ਹੈ, ਕਿਉਂਕਿ ਓਹ ਅੱਖੀਂ ਡਿੱਠੀ ਤੇ ਹੱਡੀ ਬੀਤੀ ਦਸਦਾ ਹੈ । ਓਹ ਪਿਆਰਾ ਨਾਮ ਭਾਈ ਨੰਦ ਲਾਲ ਜੀ ਦਾ ਹੈ । ਆਪ ਫਾਰਸੀ ਜ਼ਬਾਨ ਦੇ ਪੰਡਤ, ਅਰਬੀ ਦੇ