Back ArrowLogo
Info
Profile

ਵਿਦਵਾਨ ਸੇ, ਦਨਾਈ ਤੇ ਦੂਰੰਦੇਸ਼ੀ, ਮਾਮਲੇ ਦੇ ਸਮਝਣ ਤੇ ਵਿਵੇਕ ਰਤਨ ਵਿਚ ਇੰਨੇ ਪ੍ਰਬੀਨ ਸੇ ਕਿ ਬਹਾਦਰ ਸ਼ਾਹ ਸ਼ਹਜ਼ਾਦੇ ਦੇ ਸਕੱਤ੍ਰ ਬਣੇ, ਅਰ ਇਸ ਔਹਦੇ ਤੇ ਹੋਣਾਂ ਦਸਦਾ ਹੈ ਕਿ ਓਹਨਾਂ ਦਾ ਐਸ਼ਰਜ ਭੀ ਕਿਤਨਾ ਸੀ । ਸੈਸ਼ਰਜ ਅਰ ਦਾਨਾਈ ਲਯਾਕਤ ਪ੍ਰਬੀਨਤਾ ਵਾਲੇ ਹੋਕੇ ਬਾਰੇ ਹਿੰਦੁਸਤਾਨ ਦੇ ਫਕੀਰਾਂ ਕਾਮਲਾਂ ਤੇ ਸਾਧੂਆਂ ਦੇ ਜਾਣੂੰ ਹੋਕੇ ਓਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਢੂੰਡਿਆ, ਅਰ ਗੁਰੂ ਮੰਨਿਆਂ । ਬਾਲਪਣੇ ਦੀ ਅੱਲੜ ਉਮਰਾ ਵਿਚ ਨਹੀਂ, ਜੁਆਨੀ ਦੇ ਜੋਸ਼ ਵਿਚ ਨਹੀਂ, ਪਰ ਪੰਜਾਹ ਵਰਹੇ ਦੀ ਪੱਕੀ ਉਮਰਾ ਤੋਂ ਬਾਦ ਵੀਰ ਮੁਨਸ਼ੀ ਦੀ ਪਦਵੀ ਤੇ ਬਿਰਾਜਦੇ ਹੋਏ, ਤਜਰਬੇ ਵਿਦਯਾ ਵਿਚ ਪ੍ਰਬੀਨ ਹੁੰਦੇ ਹੋਏ, ਇਸਤਰਾਂ ਦੇ ਲਾਇਕ, ਖੋਜੀ, ਵਿਦਵਾਨ, ਕਵੀ,ਗ੍ਰੰਥਾਕਾਰ, ਸ਼ਾਹੀ ਪੜਤਾਲੇ ਵਾਲੇ, ਪਤ ਅਬਰੋ ਵਾਲੇ ਦਾ ਓਹਨਾਂ ਨੂੰ ਕਾਮਲ ਮੰਨਣਾ, ਗੁਰੂ ਚੁਣਨਾ ਤੇ ਸੰਸਾਰ ਤੋਂ ਨਾਤਾ ਤੋੜਕੇ ਸਾਰੀ ਉਮਰ ਓਹਨਾਂ ਦੇ ਚਰਨਾਂ ਵਿਚ ਬਿਤਾਣੀ ਦਸਦੀ ਹੈ ਕਿ ਗੁਰੂ ਜੀ ਫੌਜੀ ਜਰਨੈਲ, ਰਾਜਸੀ ਮਹਾਂ ਪੁਰਖ, ਜੋਧਾ, ਕਵੀ, ਵਿਦਵਾਨ, ਪੰਡਤ ਹੁੰਦੇ ਹੋਏ ਕਾਮਲ ਫਕੀਰ, ਪੂਰੇ ਗੁਰੂ, ਅਰ ਸਚੇ ਗੁਰ ਅਵਤਾਰ ਸੇ । ਭਾਈ ਨੰਦ ਲਾਲ ਦਾ ਸਿੱਖ ਹੋਣਾ, ਇਕ ਆਮ ਆਦਮੀ ਦਾ ਸਿੱਖ ਹੋਣਾ ਨਹੀਂ, ਭਾਈ ਨੰਦ ਲਾਲ ਦਾ ਪ੍ਰੇਮ ਆਮ ਮੋਹ ਨਹੀਂ, ਓਹਨਾਂ ਦੀ ਸਿੱਖੀ ਇਕ ਕਾਮਲ ਉਗਾਹੀ ਹੈ ਜੋ ਇਤਹਾਸਕ ਤ੍ਰੀਕੇ ਤੇ ਪੱਥਰ ਲੀਕ ਵਾਂਗ ਦਿਲਾਂ ਪਰ ਸਿੱਕਾ ਬਿਠਾਂਦੀ ਹੈ ਕਿ ਗੁਰੂ ਸਾਹਿਬ ਜੀ ਕਮਾਲ ਦਰਜੇ ਦੀ ਮੁਰਸ਼ਦਾਨਾ ਕਮਾਲ ਪਰ ਕੀ ਆਖਦੇ ਹਨ:-

ਜ਼ਿਹੇ ਸਾਹਿਬ ਦਿਲੋ, ਰੌਸ਼ਨ ਜਮੀਰੇ ਆਰਫ਼ੇ ਕਾਮਿਲ । ਕਿ ਬਰ ਦਰਗਾਹਿ ਹਕ ਪੇਸ਼ਾਨੀਏ ਓ ਸੂਦਹ ਮੇਂ ਬਾਸ਼ਦ ।

ਅਰਥਾਤ ਧੰਨ ਹੈ ਓਹ ਦਿਲ ਦਾ ਮਾਲਕ, ਦਿੱਥ ਦ੍ਰਿਸ਼ਟੀ ਵਾਲਾ ਪੂਰਨ ਗਯਾਨੀ, ਕਿ ਜਿਸ ਦਾ ਮਸ਼ਰਕ ਪਰਮੇਸੁਰ ਦੀ ਦਰਗਾਹ ਤੇ ਸਦਾ ਟਿਕਿਆ ਰਹਿੰਦਾ ਹੈ।

ਏਹ ਪ੍ਰੀਤਮ ਜੀ ਨੂੰ ਅੱਖੀਂ ਦੇਖਣ ਵਾਲੇ ਪ੍ਰੇਮੀ ਜੀ ਦਾ ਅੱਜ ਸਾਨੂੰ ਸੁਨੇਹਾ

149 / 158
Previous
Next