

ਹੈ ਕਿ ਸਤਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਤੁਸੀ ਅੱਜ ਸਦਕੇ ਹੁੰਦੇ ਹੋ ਮੈਂ ਅੱਖੀਂ ਡਿੱਠੀ ਸਾਖੀ ਭਰਦਾ ਹਾਂ ਕਿ ਓਹ ਪੂਰਨ ਬ੍ਰਹਮ ਬੇਤਾ ਹਨ, ਓਹ ਪੂਰਨ ਦਿੱਬ ਦ੍ਰਿਸ਼ਟ ਹਨ ਤੇ ਦਿਲ ਦੇ ਵਾਲੀ ਹਨ, ਅਰ ਭਗਤੀ ਵਿਚ ਨਿਰੰਤਰ ਮਗਨ ਹਨ। ਮੈਂ ਓਹਨਾਂ ਨਾਲ ਕੀਕੂੰ ਵਰਤਦਾ ਹਾਂ ਕਿ :-
ਬਕੁਰਬਾਨੇ ਸਰੇ ਕੂਯਸ਼ ਬਗਿਰਦੋ ਦਮ ਮਜ਼ਨ ਗੋਯਾ । ਇਸ਼ਾਰਤ ਹਾਇ ਚਸ਼ਮੇ ਓ ਮਰਾ ਫਰਮੂਦਹ ਮੇ ਬਾਸ਼ਦ !
ਉਸ ਸਤਗੁਰ ਦੇ ਕੂਚੇ ਦੇ ਉਦਾਲੇ ਸਦਕੇ ਹੁੰਦਾ ਹਾਂ ਤਾਂ ਦਮ ਨਹੀਂ ਮਾਰਦਾ, (ਪ੍ਰੇਮੀ ਹੋ ਤੱਕਦਾ ਹਾਂ ਤਾਂ ਸਤਗੁਰ ਦੇ ਨੈਣਾਂ ਦੇ ਇਸ਼ਾਰਿਆਂ ਨਾਲ ਸਾਨੂੰ (ਤਾਰਨਹਾਰ) ਉਪਦੇਸ਼ ਪ੍ਰਾਪਤ ਹੁੰਦਾ ਹੈ। ਅਤੇ--
ਜ਼ਿ ਫੈਜ਼ੇ ਮੁਰਸ਼ਦੇ ਕਾਮਿਲ ਮਰਾ ਮਾਲੂਮ ਸ਼ੁਦ ਆਖ਼ਿਰ । ਕਿ ਦਾਯਮ ਮਰਦਮੇ ਦੁਨੀਆ ਬਗਮ ਆਲੂਦਹ ਮੇ ਬਾਸ਼ਦ ।OM
ਮੈਨੂੰ ਪੂਰਨ ਸਤਗੁਰ ਦੀ ਮੇਹਰ ਨਾਲ ਅੰਤ ਏਹ ਪਤਾ ਲੱਗ ਗਿਆ ਕਿ ਦੁਨੀਆਂ ਦਾਰ ਆਦਮੀ ਦਾ ਦਿਲ ਸਦਾ ਗ਼ਮ ਨਾਲ ਗੰਦਾ ਰਹਿੰਦਾ ਹੈ। ਤੇ ਮੈਨੂੰ ਸਤਗੁਰ ਤੋਂ ਏਹ ਅਵਸਥਾ ਮਿਲੀ ਹੈ: -
ਬਹਰ ਸੂਏ ਕਿ ਮੇ ਬੀਨਮ ਬਚਸ਼ਮਮ ਮਾਸਿਵਾ ਨਾਯਦ। ਹਮੇਸ਼ਹ ਨਕਸ਼ ਓ ਦਰ ਦੀਦਹੇ ਮਾ ਬੂਦਹ ਮੇ ਬਾਸ਼ਦ ।
ਮੇਰੀਆਂ ਅੱਖੀਆਂ ਵਿਚ ਜਿਧਰ ਤੱਕਾਂ, ਸਿਵਾਇ ਉਸ ਦੇ ਨਕਸ਼ ਦੇ ਹੋਰ ਕੋਈ ਦੀਦਾਰ ਨਹੀਂ ਵੱਸਦਾ।
੨. ਅਦੁਤੀ ਗੁਰੂ : - ਭਾਈ ਜੀ ਗੁਰੂ ਜੀ ਨੂੰ ਕਾਮਲ ਮੁਰਸ਼ਦ, ਬ੍ਰਹਮ ਵੇਤਾ, ਦਿੱਬ ਦ੍ਰਿਸ਼ਟ ਮੰਨਦੇ ਹੋਏ ਆਮ ਮੁਰਸ਼ਦਾਂ ਦੀ ਬ੍ਰਾਬਰੀ ਤੇ ਨਹੀਂ ਦੇਖਦੇ, ਓਹਨਾਂ ਦੇ ਤਜਰਬੇ ਨੇ ਓਹਨਾਂ ਨੂੰ ਦੱਸ ਦਿਤਾ ਸੀ ਕਿ