

੩. ਗੁਰੂ ਜੀ ਦੀ ਪ੍ਰੇਰਣ ਸ਼ਕਤੀ-ਗੁਰੂ ਗ੍ਰੰਥ ਸਾਹਿਬ ਜੀ ਵਿਚ ਪੂਰੇ ਸਤਿਗੁਰੂ ਬਾਹਿਆ ਬਾਣ ਜੁ ਏਕ । ਲਾਗਤ ਹੀ ਭੁਇ ਗਿਰ ਪਰਿਆ ਪਰਾ ਕਰੇਜੇ ਛੇਕ ।"
ਭਾਈ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਆਪਣੀ ਹੱਡ ਬੀਤੀ ਦਸਦੇ ਹਨ:-
ਮਾਰਾ ਬਯਕ ਇਸ਼ਾਰਹੇ ਅਬਰੂ ਸ਼ਹੀਦ ਕਰਦ।
ਅਕ ਨੂੰ ਇਲਾਜ ਨੇਸਤ ਕਿ ਤੀਰ ਅਜ਼ ਕਮਾਂ ਗੁਜ਼ਸ਼ਤ।
ਕਲਗੀਆਂ ਵਾਲੇ ਨੇ ਅੱਖ ਦੇ ਇਕ ਇਸ਼ਾਰੇ ਨਾਲ ਮੈਨੂੰ ਸ਼ਹੀਦ ਕਰ ਲੀਤਾ, ਹੁਣ ਜੋ ਤੀਰ ਕਮਾਨੋਂ ਛੁਟ ਚੁਕਾ ਉਸਦਾ ਕੀ ਦਾਰੂ ਹੈ । ਭਾਵ ਇਹ ਕਿ ਸਤਿਗੁਰ ਦਾ ਸਾਜਿਆ ਸਿੱਖ ਫੇਰ ਅਸਿੱਖ ਨਹੀਂ ਹੁੰਦਾ, ਏਹ ਗੁਰੂ ਜੀ ਦੀ ਪ੍ਰੇਰਣ ਸ਼ਕਤੀ ਦਾ ਕਮਾਲ ਹੈ, ਜੋ ਸਤਿਗੁਰ ਵਲੋਂ ਮੇਰੇ ਅਪਣੇ ਨਾਲ ਬੀਤੀ ਹੈ
੪. ਗੁਰੂ ਜੀ ਦਾ ਉਪਦੇਸ਼-ਭਾਈ ਨੰਦ ਲਾਲ ਜੀ ਦਸਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਸਿਖਯਾ ਦੇਂਦੇ ਸਨ-
ਮੁਰਸ਼ਿਦੇ ਕਾਮਲੇ ਮਾ ਬੰਦਗੀਅਤ ਫੁਰਮਾਯਦ ।
ਐ ਜ਼ਹੇ ਕਾਲ ਮੁਬਾਰਕ ਕਿ ਕੁਨਦ ਸਾਹਬੇ ਹਾਲ।
ਮੇਰੇ ਪੂਰਨ ਸਤਿਗੁਰੂ ਜੀ ਭਜਨ ਕਰਨ ਦਾ ਹੁਕਮ ਦੇਂਦੇ ਹਨ, (ਓਹ ਹੁਕਮ ਐਸਾ) ਮੁਬਾਰਕ ਮਹਾਂ ਵਾਕ ਹੈ ਕਿ ਸੁਣਦੇ ਸਾਰ ਉਨਮਨੀ ਅਵੱਸਥਾ ਵਿਚ ਲੈ
ਜਾਂਦਾਹੈ ।
੫. ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀਆਂ ਕਲਾਂ ਵਾਲੇ ਸਤਗੁਰ ਹਨ : -
ਨਮੇ ਗੁੰਜਦ ਬਚਸ਼ਮੇ ਗ਼ੈਰ ਸ਼ਾਹੇ ਖੁਦ ਪਸੰਦੇ ਮਨ।
ਬਚਸ਼ਮਾ ਖੁਸ਼ ਨਿਸ਼ਸਤ ਆਂ ਕਾਮਤੇ ਬਖ਼ਤੇ ਬੁਲੰਦੇ ਮਨ।