

ਗੈਰ ਦੀਆਂਅੱਖਾਂ ਵਿਚ ਮੇਰੇ ਪੂਰਨ ਚੜ੍ਹਦੀਆਂ ਕਲਾਂ ਵਾਲੇ ਪਾਤਸ਼ਾਹ ਨਹੀਂ ਸਮਾਉਂਦੇ, ਓਹ ਉਚੀ ਡੀਲ ਤੇ ਉੱਚੇ ਬਖਤ ਵਾਲੇ (ਮੇਰੇ ਪਾਤਸ਼ਾਹ) ਮੇਰੀਆਂ ਖੁਸ਼ ਅੱਖਾਂ ਵਿਚ ਆ ਬਿਰਾਜੇ ਹਨ। ਕਿਸੇ ਗ਼ੈਰ ਦੀਆਂ ਅੱਖਾਂ ਵਿਚ ਨਾਂ ਸਮਾ ਸਕਣ ਦੇ ਅਰਥ ਹਨ ਕੋਈ ਓਹਨਾਂ ਨੂੰ ਅਪਣਾ ਨਿਸ਼ਾਨਾ ਨਹੀਂ ਬਣਾ ਸਕਦਾ, ਕੋਈ ਓਹਨਾਂ ਨੂੰ ਝੁਕਾ ਨਹੀਂ ਸਕਦਾ, 'ਖੁਦ ਪਸੰਦੀ' ਏਕਾਗ੍ਰਤਾ ਦਾ ਸਭ ਤੋਂ ਉੱਚਾ ਦਰਜਾ ਹੈ, ਜਿਥੇ ਅਪਣੇ ਆਪ ਵਿਚ ਆਪਾ ਸਾਖੀ ਹੋ ਖਲੋਂਦਾ ਹੈ, ਖੁਸ਼ੀ, ਰਸ ਤੇ ਉੱਚਾ ਪਨ ਕਮਾਲ ਦਰਜੇ ਦਾ ਹੁੰਦਾ ਹੈ। ਇਸ ਦਰਜੇ ਦਾ ਮਹਾਂ ਪੁਰਖ ਕੇਵਲ ਪਰੇਮ ਦੇ ਵੱਸ ਹੁੰਦਾ ਹੈ, ਹੋਰ ਕਿਸੇ ਦੇ ਅਧੀਨ ਨਹੀਂ ਹੋ ਸਕਦਾ।
੬. ਪ੍ਰੇਮ ਨੂੰ ਪ੍ਰੇਮ ਕਰਨੇ ਵਾਲਾ-ਭਾਈ ਜੀ ਦਸਦੇ ਹਨ ਕਿ ਗੁਰੂ ਜੀ ਆਕੜ ਕੇ ਆਪਣੇ ਸੁਆਰਥ ਹਿਤ ਲੋਕਾਂ ਦੇ ਪੱਥਰ ਤੁਲ ਗੁਰੂ ਨਹੀਂ ਕਿ ਆਓ ਅਰ ਭੇਟਾ ਧਰੀ ਜਾਓ ਤੇ ਸੇਵਾ ਕਰੀ ਜਾਓ ਤੇ ਗੁਰੂ ਕੇਵਲ ਲੇਪੋ ਲੇਪੋ ਬੈਠਾ ਹੈ ਕਿਸੇ ਦੀ ਸਰਧਾ ਪ੍ਰੇਮ ਉਸ ਦੇ ਪ੍ਰੇਮ ਨੂੰ ਨਹੀਂ ਹਿਲਾ ਸਕਦੀ, ਸਗੋਂ ਓਹ ਦਸਦੇ ਹਨ ਕਿ ਮੇਰਾ ਮੁਰਸ਼ਿਦ ਪ੍ਰੇਮ ਨਾਲ ਬੱਝਦਾ, ਪ੍ਰੇਮ ਨਾਲ ਦ੍ਰਵਦਾ ਤੇ ਪ੍ਰੇਮ ਨੂੰ ਪ੍ਰੇਮ ਪੁੱਜ ਕੇ ਕਰਦਾ ਹੈ।
ਆਸ਼ਫਤਹਏ ਆਂਨੇਮ ਕਿ ਓ ਸ਼ੈਫਤਹ ਏ ਮਾਸਤ ।
ਮਾ ਸ਼ਾਹ ਨ ਦਾਨੇਮ ਗਦਾ ਰਾਨ ਸ਼ਨਾਸੇਮ।
ਅਸੀ ਜਿਸ ਪ੍ਰੀਤਮ ਦੇ ਪ੍ਰੇਮੀ ਹਾਂ ਓਹ ਸਾਡਾ ਬੀ ਆਸ਼ਕ ਹੈ, ਹੋਰ ਅਸੀ (ਪਦਾਰਥ ਵਾਲੇ) ਪਾਤਸ਼ਾਹਾਂ ਨੂੰ (ਤੇ ਸਿੱਧੀਆਂ ਵਾਲੇ) ਫਕੀਰਾਂ ਨੂੰ ਨਹੀਂ ਪਛਾਣ ਦੇ ਕਿ ਕੌਣ ਹਨ। ਭਾਵ ਇਹ ਹੈ ਕਿ ਅਸੀਂ ਜਿਸ ਗੁਰੂ ਨੂੰ ਪ੍ਰੇਮ ਕਰਦੇ ਹਾਂ, ਓਹ ਐਸਾ ਪ੍ਰੇਮ ਪੁੰਜ ਹੈ ਕਿ ਸਾਨੂੰ ਪ੍ਰੇਮ ਕਰਦਾ ਹੈ । ਇਸਤੋਂ ਸਿੱਧ ਹੁੰਦਾ ਹੈ ਕਿ ਗੁਰੂ ਜੀ ਸਿੱਖਾਂ ਨੂੰ ਕਿਤਨਾ ਟੁਟਵਾਂ ਪ੍ਰੇਮ ਕਰਦੇ ਸੇ ।
੭. ਸਤਗੁਰ ਦਾ ਮਾਰਗ ਸੁਖੈਨ ਮਾਰਗ ਹੈ—ਈਰਾਨ ਦੇ ਹਾਫਜ਼ ਫਕੀਰ ਆਪਣੇ ਪ੍ਰਮੇਸੁਰ ਪ੍ਰਾਪਤੀ ਦੇ ਰਸਤੇ ਨੂੰ ਅਤੀ ਕਠਨ ਦੱਸਦੇ ਹਨ। ਜਿਸਦਾ ਅਰਥ