

"ਵਰਨ ਸਹਤ ਜੋ ਜਾਪੈ ਨਾਮ ।
ਸੋ ਜੋਗੀ ਕੇਵਲ ਨਿਹਕਾਮ।"
੯. ਗੁਰੂ ਜੀ ਦਾ ਰੂਪ ਬੜਾ ਸੁੰਦਰ ਤੇ ਤੇਜਵਾਨ ਸੀ: - -
ਬਾ ਦੀਦਹ ਖ੍ਵਾਬ ਨਾਕ ਚੂੰ ਬੇਰੂੰ ਬਰਾਮਦੀ ।
ਸ਼ਰਮਿੰਦਹ ਗਸਤ ਅਜ਼ ਰੁਪੇ ਤੋ ਆਫਤਾਬੇ ਸੁਬਹ।
ਨੀਂਦ ਅਲਸਾਏ ਨੈਣਾਂ ਨਾਲ (ਹੇ ਸਤਗੁਰ !) ਜਦ ਤੁਸੀਂ ਬਾਹਰ ਨਿਕਲੇ ਤਾਂ ਤੁਸਾਡੇ ਚੇਹਰੇ ਨੂੰ ਦੇਖ ਕੇ ਸੂਰਜ ਸ਼ਰਮਿੰਦਾ ਹੋ ਗਿਆ॥
ਹੋਲੇ ਮਹੱਲੇ ਦੇ ਬਿਆਨ ਵਿਚ ਗੁਰੂ ਜੀ ਦਾ ਕੌਤਕ ਤੇ ਮਨਮੋਹਨ ਅਸਰ ਬਿਆਨ ਕਰਦੇ ਹਨ :-
ਗੁਲਾਲ ਅਫਸ਼ਾਨੀਏ ਦਸਤੇ ਮੁਬਾਰਕ ।
ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ।
ਦੁਆਲਮ ਗਸ਼ਤ ਰੰਗੀ ਅਜ਼ ਤੁਫੈਲਸ ।
ਚ ਸ਼ਾਹਮ ਜਾਮ੍ਹੇ ਰੰਗੀ ਦਰ ਗੁਲੂ ਕਰਦ ॥
ਕਸੇ ਕੋ ਦੀਦ ਦੀਦਾਰੇ ਮੁਕੱਦਸ ।
ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦ।
ਸ਼ਵਦ ਕੁਰਬਾਨ ਖ਼ਾਕੇ ਰਾਹੇ ਸੰਗਤ ।
ਦਿਲੇ ਗੋਯਾ ਹਮੀ ਰਾ ਆਰਜ਼ੂ ਕਰਦ।
(ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ) ਪਵਿਤ੍ਰ ਹਸਤ ਕਮਲਾਂ ਤੋਂ ਗੁਲਾਲ ਦੇ ਛਿੜਕਾਉ ਨੇ ਜ਼ਮੀਨ ਅਸਮਾਨ ਨੂੰ ਲਾਲ ਗੁਲਾਲ ਕਰ ਦਿਤਾ ਹੈ। ਜਦ ਮੇਰੇ ਸੱਚੇ ਪਾਤਸ਼ਾਹ ਨੇ ਰੰਗ ਛਿੜਕੇ ਕੱਪੜੇ ਪਹਨੇ ਤਾਂ ਉਸਦੀ ਤੁਫੈਲ ਦੋ ਜਹਾਨ ਨੂੰ ਰੰਗ ਚੜ੍ਹ ਗਿਆ, ਇਸ ਪਵਿਤ੍ਰ ਦੀਦਾਰ ਨੂੰ ਜਿਸ ਨੇ ਡਿੱਠਾ ਉਸਨੇ ਉਮਰਾ ਦੀ ਮੁਰਾਦ ਪਾ ਲਈ। ਮੇਰਾ ਦਿਲ ਤਰਸਦਾ ਹੈ ਕਿ ਐਸੇ ਸਤਸੰਗੀਆਂ ਦੇ ਰਸਤੇ ਦੀ