Back ArrowLogo
Info
Profile

ਧੂੜ ਤੋਂ ਸਦਕੇ ਹੋ ਜਾਵਾਂ ।

੧੦. ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਜੀ ਨੇ ਪਰਖ ਕੇ ਗੁਰੂ ਬਣਾਇਆ ਸੀ : -

ਮਾ ਕਿ ਦੀਦੇਮ ਸਰੇ ਕੂਇ ਤੋ ਐ ਮਹਰਮੇ ਰਾਜ਼।

ਅਜ਼ਹਮਹ ਰੂਇ ਫਿਗੰਦਹ ਏਮ ਸਰੇ ਖੁਦ ਬਨਿਆਜ਼।

ਹੇ ਭੇਤ ਦੇ ਮਹਰਿਮਾਂ ! ਜਦ ਅਸਾਂ ਤੇਰੇ ਕੂਚੇ ਦਾ ਰਸਤਾ ਲੱਭਿਆ ਤਾਂ ਹੋਰ ਸਾਰੇ ਰਸਤਿਆਂ ਤੋਂ ਮੂੰਹ ਮੋੜ ਕੇ ਨਿਮ੍ਰਤਾ, ਸਰਧਾ ਨਾਲ ਅਪਣੇ ਸਿਰ ਨੂੰ ਤਿਰੇ ਦਰਵਾਜ਼ੇ ਤੇ ਸੱਟਿਆ। ਭਾਵ ਇਹ ਕਿ ਸਾਰਿਆਂ ਨੂੰ ਤੱਕਿਆ ਸਭ ਅਣਜਾਣ ਸੇ ਭੇਤ ਦਾ ਜਾਣੂੰ ਤੂੰ ਲੱਭਾ ਤਦ ਤੋਂ ਹੋਰ ਸਾਰੇ ਦਰ ਛੋੜਕੇ ਤੇਰਾ ਦਰ ਮੱਲਿਆ ਹੈ।

੧੧. ਗੁਰੂ ਜੀ ਦੇ ਦਰਸ਼ਨ ਵੈਰਾਗ ਤੇ ਪ੍ਰੇਮ ਪੈਦਾ ਕਰਦੇ ਸਨ : -

ਹਰ ਗਹ ਨਜ਼ਰ ਬਜਾਨਬੇ ਦਿਲਦਾਰ ਮੇ ਕੁਨੇਮ।

ਦਰਯਾਇ ਹਰ ਦੁਚਸ਼ਮ ਗੁਹਰ ਬਾਰ ਮੇ ਕੁਨੇਮ!

ਜਦੋਂ ਭੀ ਅਸੀ ਪ੍ਰੀਤਮ ਜੀ ਵਲ ਨਜ਼ਰ ਭਰਕੇ ਤਕਦੇ ਹਾਂ, ਸਾਡੀਆਂ ਦੂਹਾਂ ਅੱਖੀਆਂ ਦੇ ਦਰਯਾ ਮੋਤੀਆਂ ਵਾਂਗੂੰ ਵੱਸ ਪੈਂਦੇ ਹਨ ।

੧੨. ਗੁਰੂ ਗੋਬਿੰਦ ਸਿੰਘ ਜੀ ਦੀ ਤਕਰੀਰ ਦਾ ਅਸਰ: -

'ਤਮਾਮੀ ਮੁਰਦਾਹਾਰਾਂ ਅਜ਼ ਤਬਸ਼ਮ ਜ਼ਿੰਦਹ ਮੇ ਸ਼ਾਜ਼ਦ।

ਚੁ ਰੋਜ਼ਦ ਆਬੇ ਹੈਵਾਂ ਅਜ਼ ਦਹਾਂ ਆਂ ਗੁੰਚਾ ਖੰਦੇ ਹਨ।'

ਫੂਲ ਕਲੀ ਵਰਗੇ ਹਸਮੁਖੇ ਚੇਹਰੇ ਵਾਲਾ ਮੇਰਾ ਪ੍ਰੀਤਮ ਜਦੋਂ ਮੁਸਕ੍ਰਾ ਕੇ ਆਪਣੇ ਮੁਖੜੇ ਤੋਂ ਅੰਮ੍ਰਿਤ ਵਰਖਾ ਕਰਦਾ ਹੈ, ਸਾਰੇ ਮੁਰਦਿਆਂ ਨੂੰ ਜੀਉਂਦਾ ਕਰ ਦੇਂਦਾ ਹੈ।

156 / 158
Previous
Next