Back ArrowLogo
Info
Profile

੧੩. ਗੁਰੂ ਜੀ ਦਾ ਧਿਆਨ : -

ਮਨਮਯਕ ਮੁਸਤ ਗਿਲਗੋਯਾ ਦਰੂਨਮ ਨੂਰਿਓ ਲਾਮਯ ਬਗਿਰਦਸ ਦਾਯਮਾ ਗਰਦਦ ਦਿਲੇ ਪੁਰ ਹੋਸ਼ ਮੰਦੇ ਮਨ ।

ਮੈਂ ਇਕ ਮਿੱਟੀ ਦੀ ਮੁਠ ਹਾਂ, ਮੇਰੇ ਅੰਦਰ ਉਸ ਦਾ ਨੂਰ ਜਗ ਮਗ ਕਰ ਰਿਹਾ ਹੈ, ਉਸ ਨੂਰ ਦੇ ਦੁਆਲੇ ਮੇਰਾ ਹੋਸ਼ ਵਾਲਾ ਦਿਲ ਪ੍ਰਕ੍ਰਮਾ ਕਰ ਰਿਹਾ ਹੈ । ਭਾਵ ਇਹ ਕਿ ਮੈਂ ਮੇਰੀ ਨਹੀਂ ਰਹੀ, ਸਰੀਰ ਮਿੱਟੀ ਹੈ, ਅੰਦਰ ਇਕ ਕੇਂਦ੍ਰ ਹੈ ਜਿੱਥੇ ਕਲਗੀਆਂ ਵਾਲਾ ਬੈਠਾ ਹੈ ਤੇ ਮੇਰਾ ਦਿਲ ਸ਼ੁਦਾਈ ਹੋ ਕੇ ਨਹੀਂ, ਪਰ ਦਾਨੀ ਫਕੀਰੀ ਵਿਚ ਵਸਦਾ ਉਸ ਕੇਂਦ੍ਰ ਦੀ ਪ੍ਰਕ੍ਰਮਾ ਕਰ ਰਿਹਾ ਹੈ । ਇਹ ਭਾਈ ਜੀ ਸਤਗੁਰ ਦੇ ਧਯਾਨ ਤੇ ਅਪਣੇ ਪ੍ਰੇਮ ਦਾ ਨਕਸ਼ਾ ਦਸਦੇ ਹਨ।

੧੪.ਗੁਰੂ ਗੋਬਿੰਦ ਸਿੰਘ ਜੀ ਨੇ ਮਸਤੀ ਨਹੀਂ ਸਿਖਾਈ-ਸਿੱਖ ਮਜ਼ਹਬ ਦਾ ਸਰੂਪ:

'ਦਰ ਮਜ਼ਹਬੇ ਮਾ ਗੈਰ ਪਰਸਤੀ ਨ ਕੁਨੰਦ।

ਸਰ ਤਾ ਬਕਦਮ ਬਹੋਸ਼ ਮਸਤੀ ਨ ਕੁਨੰਦ।

ਗਾਫਲ ਨ ਸ਼ਵੰਦ ਯਕਦਮ ਅਜ਼ ਯਾਦੇ ਖੁਦਾ ।

ਦੀਗਰ ਸੁਖਨ ਅਜ਼ ਬੁਲੰਦੁ ਪਸਤੀ ਨ ਕੁਨੰਦ ॥

ਸਾਡੇ ਮਜ਼ਹਬ (ਮਤ ਵਿਚ ਸਿਵਾ ਸਾਈਂ ਦੇ ) ਗ਼ੈਰ ਦੀ ਪੂਜਾ ਨਹੀਂ ਕਰਦੇ, ਸਿਰ ਤੋਂ ਲੈ ਕੇ ਪੈਰਾਂ ਤਕ ਹੋਸ਼ ਵਿਚ ਰਹਿੰਦੇ ਹਨ, ਮਸਤੀ ਨਹੀਂ ਕਰਦੇ, ਪਰਮੇਸ਼ਰ ਦੇ ਸਿਮਰਨ ਤੋਂ ਇਕ ਦਮ ਗਾਫਲ ਨਹੀਂ ਹੁੰਦੇ, ਹੋਰ ਗੱਲਾਂ ਉਚਾਣ ਨਿਵਾਣ ਦੀਆਂ ਨਹੀਂ ਮਾਰਦੇ।

ਉਪੱਰ ਲਿਖੇ ਸੁਨੇਹੇ ਭਾਈ ਨੰਦ ਲਾਲ ਜੀ ਨੇ ਦਿਤੇ ਹਨ, ਅੱਖੀਂ ਡਿੱਠੇ ਗੁਣ ਅਪਣੇ ਪ੍ਰੀਤਮ ਦੇ ਗਾਏ ਹਨ। ਅੱਜ ਗੁਰਪੁਰਬ ਹੈ, ਅਸਾਂ ਆਪ ਨੂੰ ਉਸਦੀ ਸਾਖੀ ਸੁਣਾਈ ਹੈ, ਜੋ ਅੱਖੀ ਵੇਖਕੇ ਸਾਖ ਭਰਦਾ ਹੈ, ਕਿ ਗੁਰੂ ਗੋਬਿੰਦ ਸਿੰਘ ਸੂਰਾ

157 / 158
Previous
Next