Back ArrowLogo
Info
Profile

ਗਈ। ਤੜਕ ਸਾਰ ਇਸ ਦੀ ਕੋਇਲ ਵਰਗੀ ਅਵਾਜ ਕੰਨੀ ਜੁ ਪਈ, ਤਦ ਰਾਗ ਦੇ ਪਯਾਰੇ ਨਵਾਬ ਨੇ ਸੱਦ ਭੇਜਿਆ । ਸਾਈਂ ਲੋਕਾਂ ਨੇ ਬੜੇ ਪ੍ਰੇਮ ਨਾਲ ਮਨ ਮੰਨੇ ਗੀਤ ਸੁਣਾਏ, ਖੁਸ਼ ਹੋਕੇ ਨਵਾਬ ਸਾਹਿਬ ਨੇ ਪਦਾਰਥ ਇਨਾਮ ਦਿੱਤਾ, ਉਨ੍ਹਾਂ ਭੁਆ ਮਾਰਿਆ ਕਿ ਰੱਬ ਦੇ ਆਸ਼ਕਾਂ ਨੂੰ ਕੋਈ ਲੋੜ ਨਹੀਂ ਹੈ। ਫੇਰ ਨਵਾਬ ਨੇ ਜਯੋਤੀ ਸਿੰਘ ਦਾ ਹਾਲ ਸੁਣਾਇਆ । ਸਾਈਂ ਲੋਕਾਂ ਨੇ ਕਿਹਾ ਕਿ ਰੁਪੱਯਾਂ ਦੀ ਥਾਂ ਸਾਨੂੰ ਓਹ ਆਦਮੀ ਇਨਾਮ ਦੇ ਦਿਓ । ਨਵਾਬ ਮੁਸਲਮਾਨ ਫਕੀਰ ਦੀ ਫੁਰਮਾਇਸ਼ ਮੋੜ ਨਾਂ ਸਕੇ । ਜਯੋਤੀ ਸਿੰਘ ਨੂੰ ਉਸ ਦੇ ਹਵਾਲੇ ਕੀਤਾ, ਪਰ ਨਾਲ ਸਿਫ਼ਾਰਸ਼ ਕੀਤੀ ਕਿ ਤੁਸੀ ਕਦੀ ਕਦੀ ਆ ਕੇ ਗਜ਼ਲਾਂ ਸੁਣਾ ਜਾਇਆ ਕਰੋ, ਸਾਈਂ ਲੋਕਾਂ ਨੇ ਕਿਹਾ ਕਿ ਫ਼ਕੀਰ ਨੇਮ ਤਾਂ ਕਰ ਨਹੀਂ ਸਕਦੇ, ਪਰ ਜੇ ਕਦੇ ਮੌਜ ਆ ਗਈ ਤਦ ਫੇਰਾ ਪਾ ਜਾਯਾ ਕਰਾਂਗੇ । ਰਾਤ ਦੋ ਵਜੇ ਦੀ ਲੱਗੀ ਕ੍ਰਿਸ਼ਨ ਕੌਰਾਂ ਦਿਨ ਦੇ ੧੧ ਵਜੇ ਆਪਨੇ ਪੰਥ ਦੇ ਇਕ ਗੁਰਮੁਖ ਨੂੰ ਕੈਦੋਂ ਛੁਡਾਕੇ ਡੇਰੇ ਲੈ ਆਈ, ਅੱਗੇ ਸ਼ਹਰ ਦੇ ਸਿਖਾਂ ਦਾ ਦੀਵਾਨ ਲਗ ਰਿਹਾ ਸੀ, ਪਰ ਮਾਈ ਦੀ ਉਡੀਕ ਲਗ ਰਹੀ ਸੀ ਤੇ ਹੈਰਾਨੀ ਹੋ ਰਹੀ ਸੀ ਕਿ ਕਿਥੇ ਲੋਪ ਹੋ ਗਈ ਹੈ । ਜਦ ਜਯੋਤੀ ਸਿੰਘ ਸਮੇਤ ਪਹੁੰਚੀ ਤਾਂ ਸਾਰੇ ਗਦ ਗਦ ਹੋ ਗਏ, ਅਪਨੀ ਵਿਥਯਾ ਸਾਰੀ ਕੈਹ ਸੁਣਾਈ ਕਿ ਸੱਚੇ ਗੁਰਾਂ ਦੀ ਸਪਤਮੀ ਦੀ ਭੇਟ ਅੱਜ ਇਹੋ ਹੈ ਕਿ ਸਾਡਾ ਇਕ ਭਰਾ ਵਿਪਦਾ ਤੋਂ ਬਚ ਰਿਹਾ ਹੈ। ਸਾਰੀ ਸੰਗਤ ਨੇ ਧੰਨਵਾਦ ਕੀਤਾ, ਅਰ ਫੇਰ ਗੁਰਪੁਰਬ ਮਨਾਇਆ । ਸਾਰੀ ਸੰਗਤ ਨੂੰ ਪਤਾ ਲੱਗ ਗਿਆ, ਪਰ ਸ਼ਹਿਰ ਵਿਚ ਕਿਸੇ ਨੂੰ ਪਤਾ ਨਾਂ ਲੱਗਾ। ਮਾਈ ਤਾਂ ਉਸੇ ਸ਼ਹਰ ਪੰਥ ਸੇਵਾ ਕਰਦੀ ਰਹੀ, ਤੇ ਸਿੰਘ ਜੀ ਸਨੇ ਸਨੇ ਅਨੰਦ ਪੁਰ ਅੱਪੜੇ। ਸਤਗੁਰਾਂ ਨੂੰ ਵਿਥਿਆ ਸੁਨਾਈ, ਪ੍ਰਸੰਨ ਹੋ ਕੇ ਮਹਾਰਾਜ ਨੇ ਕਿਹਾ, 'ਜਿਸ ਬੀਬੀ ਨੇ ਮੇਰੇ ਸਿਖ ਦੀ ਬੰਦ ਖਲਾਸ ਕਰਾਈ ਹੈ, ਉਸਦੀ ਲੋਕ ਪ੍ਰਲੋਕ ਵਿਚ ਬੰਦ ਖ਼ਲਾਸ ਹੋਈ'। ਮਿਤ੍ਰ ! ਗੁਰਪੁਰਬ ਮਨਾਵੋ ਤੇ ਏਸ ਤਰਾਂ ਮਨਾਓ, ਜੋ ਇਕ ਕੰਮ ਵਿਚ ਬੰਦ ਖਲਾਸ ਹੋ !

22 / 158
Previous
Next