Back ArrowLogo
Info
Profile

੨. ਸਾਡਾ ਤੇ ਗੁਰੂ ਦਾ ਵਾਸਤਾ ਕਦੋਂ ਹੁੰਦਾ ਹੈ

ਜਦੋਂ ਦੇਹ ਰੋਗੀ ਹੋਵੇ, ਪੁਤ ਮਰਨਾਊ ਹੋਵੇ, ਘਰ ਵਾਲਾਗੁਸੇ ਹੋਵੇ, ਵਹੁਟੀ ਤਿਆਰੀਆਂ ਵਿਚ ਹੋਵੇ, ਉਲਾਦ ਲੱਭੇ ਨਾਂ, ਧਨ ਮਿਲੇ ਨਾਂ, ਤਰਾਂ ੨ ਦੇ ਦੁਖ ਵੇੜ੍ਹ ਰਹੇ ਹੋਣ, ਤਦੋਂ ''ਹੇ ਕਲਗੀ ਧਰ ! ਤੂੰ ਪਿਤਾ ਅਸੀ ਤੇਰੇ ਪੁਤ੍ਰ ਹਾਂ'' ਬੇਨਤੀਆਂ ਕਰਾਂਗੇ, ਨੱਕ ਰਗੜਾਂਗੇ, ਹਾੜੇ ਕੱਢਾਂਗੇ, ਪਾਠ ਧਰਾਵਾਂਗੇ, ਭੋਗ ਪਾਵਾਂਗੇ, ਸਿੰਘਾਂ ਨੂੰ ਪ੍ਰਸਾਦ ਛਕਾਵਾਂਗੇ, ਸੁਖਣਾ ਸੁਖਾਂਗੇ । ਫੇਰ ਕਦੋਂ ?

ਮੁਕੱਦਮਾਂ ਪੈ ਜਾਵੇ, ਕੋਈ ਬਲਾ ਆ ਘੇਰੇ, ਸ਼ਰੀਕ ਦਬਾ ਲੈਣ, ਤਦੋਂ, ਹਾਂ ਤਦੋਂ ਸਤਗੁਰੂ ਤੇਰੇ ਹਾਂ, ਪੁਤ੍ਰ ਹਾਂ, ਸਾਡਾ ਨੱਕ ਨਾਂ ਰਖੇਂਗਾ ਤਾਂ ਤੇਰੇ ਬਿਰਦ ਨੂੰ ਲਾਜ ਲੱਗੇਗੀ। ਐਸੀਆਂ ਦੁਹਾਈਆਂ ਦੇਵਾਂਗੇ। ਫੇਰ ਕਦੋਂ ?

ਜਦੋਂ ਮੌਤ ਦਾ ਡਰ ਸਤਾਵੇਗਾ, ਜਦੋਂ ਸੰਬੰਧੀਆਂ ਮਿੱਤ੍ਰਾਂ ਦੇ ਧ੍ਰੋਹ ਦਿਲ ਤੋੜ ਕੇ ਵੈਰਾਗੀ ਬਣਾਣਗੇ, ਤਦੋਂ ਪਾਠ ਕਰਾਂਗੇ, ਤੜਕੇ ਉੱਠਾਂਗੇ, ਸੰਗਤਾਂ ਵਿਚ ਜੋੜੇ ਝਾੜਾਂਗੇ, ਆਏ ਗਏ ਸਿੱਖ ਅਭਯਾਗਤ ਦਾ ਆਦਰ ਕਰਾਂਗੇ, ਪੰਜੇ ਕੱਕੇ ਬੀ ਰਖਾਂਗੇ, ਨਿਤ ਨੇਮ ਪੂਰਾ ਕਰਾਂਗੇ। ਅੰਮ੍ਰਿਤ ਬੀ ਛਕਾਂਗੇ।

ਹੁਣ ਤਾਂ ਕੰਮ ਬਣ ਗਿਆ, ਹੁਣ ਤਾਂ ਵਾਸਤਾ ਪੱਕਾ ਹੋ ਗਿਆ ? ਨਹੀਂ ਜੀ ਨਹੀਂ, ਜਰਾ ਸਾਹ ਲਓ।

ਜਦ ਕਾਕੇ ਦਾ ਵਿਆਹ ਆਵੇਗਾ, ਜਦ ਕਾਕੇ ਦੀ ਕੁੜਮਾਈ ਢੁਕੇਗੀ, ਜਦ ਮਾਂ ਜੀ ਚਲਾਣਾ ਕਰਨਗੇ, ਤਦੋਂ ਸੱਭੋ ਤਦੋਂ ਐਵੇ ਰਤਾ ਕੁ ਗੁਰੂ ਜੀ ! ਤੁਹਾਡੀ ਵਲੋਂ ਕੰਡ ਮੋੜਾਂਗੇ, ਦੇਖੋ ਨਾਂ ਨੱਕ ਰਖਣਾ ਹੋਇਆ, ਤੁਸੀ ਤਾਂ ਜਾਣੀ ਜਾਣ ਹੋ, ਗੁਸੇ ਨਾਂ ਹੋਣਾ, ਅੰਦਰੋਂ ਤਾਂ ਤੁਹਾਡੇ ਹਾਂ, ਲੋਕ ਲਾਜ ਪਿੱਛੇ ਜਰਾ ਕੁ ਮੂੰਹ ਮੋੜਾਂਗੇ, ਸੋ ਤੁਸੀਂ ਪਤਤ ਪਾਵਨ ਹੋ, ਬਖਸ਼ਿੰਦ ਹੋ, ਬੇਪ੍ਰਵਾਹ ਹੋ, ਓਦੋਂ ਦੇਖੋ ਨਾ ਗੁਰੂ ਜੀ! ਅਸੀ ਉਤੋਂ ਉੱਤੋਂ ਤੁਹਾਡੇ ਨਾਲ ਰੁਸਾਂਗੇ, ਤੁਸਾਂ ਨਾਂ ਗੁਸਾ ਕਰਨਾ । ਬਸ ਕੰਮ ਭੁਗਤੇ

23 / 158
Previous
Next